Wednesday, June 10, 2026
Google search engine
HomeDeshDiljit Dosanjh ਦੇ ਸ਼ੋਅ ਤੋਂ Khalistani ਸਮਰਥਕ ਧੱਕੇ ਮਾਰ ਕੇ ਕੱਢੇ ਗਏ...

Diljit Dosanjh ਦੇ ਸ਼ੋਅ ਤੋਂ Khalistani ਸਮਰਥਕ ਧੱਕੇ ਮਾਰ ਕੇ ਕੱਢੇ ਗਏ ਬਾਹਰ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 31 ਮਈ ਦੀ ਰਾਤ ਟੋਰਾਂਟੋ ਵਿੱਚ ਹੋਏ ਕਨਸਰਟ ਦੌਰਾਨ ਕੁਝ ਲੋਕ ਖਾਲਿਸਤਾਨੀ ਝੰਡੇ ਲੈ ਕੇ ਪਹੁੰਚ ਗਏ।

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 31 ਮਈ ਦੀ ਰਾਤ ਟੋਰਾਂਟੋ ਵਿੱਚ ਹੋਏ ਕਨਸਰਟ ਦੌਰਾਨ ਕੁਝ ਲੋਕ ਖਾਲਿਸਤਾਨੀ ਝੰਡੇ ਲੈ ਕੇ ਪਹੁੰਚ ਗਏ। ਕੈਨੇਡਾ ਦੇ Toronto ਵਿੱਚ ਸਥਿਤ Rogers Centre ਵਿੱਚ ਸ਼ੋਅ ਦੌਰਾਨ ਕੁਝ ਦਰਸ਼ਕਾਂ ਨੇ ਖਾਲਿਸਤਾਨੀ ਝੰਡੇ ਲਹਿਰਾਏ ਅਤੇ ਪ੍ਰੋਗਰਾਮ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਘਟਨਾ ਦੌਰਾਨ ਸੁਰੱਖਿਆ ਲਈ ਤਾਇਨਾਤ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਟੀਮ ਭੀੜ ਵਿੱਚ ਪਹੁੰਚੀ ਅਤੇ ਝੰਡੇ ਲਹਿਰਾਉਣ ਵਾਲੇ ਲੋਕਾਂ ਨੂੰ ਬਾਹਰ ਕੱਢ ਦਿੱਤਾ। ਸੁਰੱਖਿਆ ਕਰਮਚਾਰੀ ਭੀੜ ਵਿੱਚੋਂ ਲੰਘਦੇ ਹੋਏ ਝੰਡੇ ਲਹਿਰਾਉਣ ਵਾਲਿਆਂ ਨੂੰ ਬਾਹਰ ਲੈ ਜਾ ਰਹੇ ਹਨ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦਿਲਜੀਤ ਦੋਸਾਂਝ ਮੰਚ ‘ਤੇ ਪਰਫਾਰਮ ਕਰ ਰਹੇ ਸਨ ਅਤੇ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦਾ ਹੌਸਲਾ ਵਧਾ ਰਹੇ ਸਨ। ਪ੍ਰੋਗਰਾਮ ਦੇ ਆਯੋਜਕਾਂ ਅਤੇ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ, ਜਿਸ ਕਾਰਨ ਸ਼ੋਅ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਜਾਰੀ ਰਿਹਾ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖਾਲਿਸਤਾਨ ਸਮਰਥਕਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਕਈ ਪ੍ਰਸ਼ੰਸਕ ਦਿਲਜੀਤ ਦੇ ਰੁਖ ਦੀ ਸ਼ਲਾਘਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਕੁਝ ਖਾਲਿਸਤਾਨ ਸਮਰਥਕ ਕਾਰਕੁਨ ਇਸ ਮਾਮਲੇ ਨੂੰ ਮੁੱਦਾ ਬਣਾ ਰਹੇ ਹਨ।

ਜਾਣੋ ਸ਼ੋਅ ਦੌਰਾਨ ਕੀ ਹੋਇਆ…

ਸ਼ੋਅ ਵਿੱਚ ਝੰਡੇ ਲੈ ਕੇ ਪਹੁੰਚੇ ਖਾਲਿਸਤਾਨ ਸਮਰਥਕ – Rogers Centre ਵਿੱਚ ਕਰੀਬ 50 ਹਜ਼ਾਰ ਲੋਕ ਸ਼ੋਅ ਦੇਖਣ ਲਈ ਪਹੁੰਚੇ ਸਨ। ਇਸ ਦੌਰਾਨ ਕੁਝ ਲੋਕ ਖਾਲਿਸਤਾਨੀ ਝੰਡੇ ਲੈ ਕੇ ਅੰਦਰ ਆ ਗਏ, ਪਰ ਸੁਰੱਖਿਆ ਕਰਮਚਾਰੀਆਂ ਅਤੇ ਪੁਲਿਸ ਨੇ ਉਨ੍ਹਾਂ ਨੂੰ ਝੰਡੇ ਲਹਿਰਾਉਣ ਤੋਂ ਪਹਿਲਾਂ ਹੀ ਬਾਹਰ ਕੱਢ ਦਿੱਤਾ। Diljit Dosanjh ਦੇ ਟੂਰ ਦੌਰਾਨ ਇਹ ਤੀਜੀ ਵੱਡੀ ਘਟਨਾ ਦੱਸੀ ਜਾ ਰਹੀ ਹੈ।ਵਾ
ਦਿਲਜੀਤ ਦਾ ਸ਼ੋਅ ਰੋਕਣ ਦੀ ਕੋਸ਼ਿਸ਼ – ਖਾਲਿਸਤਾਨ ਸਮਰਥਕ ਹੱਥਾਂ ਵਿੱਚ ਝੰਡੇ ਲੈ ਕੇ ਭੀੜ ਵਿੱਚ ਪਹੁੰਚ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਤੋਂ ਪਹਿਲਾਂ ਕਿ ਉਹ ਝੰਡੇ ਦਿਖਾ ਕੇ ਸ਼ੋਅ ਵਿੱਚ ਰੁਕਾਵਟ ਪਾਉਂਦੇ, ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤੀਪੂਰਵਕ ਬਾਹਰ ਜਾਣ ਲਈ ਕਿਹਾ, ਪਰ ਜਦੋਂ ਉਹ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਸ਼ੋਅ ਤੋਂ ਬਾਹਰ ਕੱਢ ਦਿੱਤਾ ਗਿਆ।
ਹੰਗਾਮੇ ਵਾਲਾ ਮਾਹੌਲ ਬਣ ਗਿਆ, ਪਰ Diljit Dosanjh ਨੇ ਸ਼ੋਅ ਨਹੀਂ ਰੋਕਿਆ। ਜਦੋਂ ਖਾਲਿਸਤਾਨੀ ਝੰਡੇ ਲੈ ਕੇ ਲੋਕ ਪਹੁੰਚੇ, ਉਸ ਸਮੇਂ ਦਿਲਜੀਤ ਮਿੱਤਰਾਂ ਦੇ ਜੰਕਸ਼ਨ ਗੀਤ ਗਾ ਰਹੇ ਸਨ। ਕੁਝ ਲੋਕ ਕਾਲੇ ਕੱਪੜਿਆਂ ਵਿੱਚ ਦਿਲਜੀਤ ਦਾ ਵਿਰੋਧ ਕਰਨ ਲਈ ਪਹੁੰਚੇ ਸਨ। ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਲੋਕ ਭੀੜ ਵਿੱਚ ਦਾਖਲ ਹੋ ਗਏ, ਜਿਸ ਨਾਲ ਕੁਝ ਸਮੇਂ ਲਈ ਹਲਚਲ ਵਾਲਾ ਮਾਹੌਲ ਬਣ ਗਿਆ। ਇਸ ਦੇ ਬਾਵਜੂਦ ਦਿਲਜੀਤ ਨੇ ਆਪਣਾ ਪਰਫਾਰਮੈਂਸ ਜਾਰੀ ਰੱਖਿਆ ਅਤੇ ਗਾਣਾ ਗਾਉਂਦੇ ਰਹੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments