Friday, May 15, 2026
Google search engine
HomeDeshLudhiana ਦੇ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ, ਮੰਤਰੀ ਬਿੱਟੂ ਸਣੇ ਰਾਜਸਭਾ...

Ludhiana ਦੇ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ, ਮੰਤਰੀ ਬਿੱਟੂ ਸਣੇ ਰਾਜਸਭਾ ਮੈਂਬਰ ਸਾਹਨੀ ਤੇ ਗੁਪਤਾ ਨੇ ਕੀਤਾ ਟ੍ਰੇਵਲ

ਮੰਤਰੀ ਬਿੱਟੂ ਨੇ ਕਿਹਾ ਕਿ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਹਵਾਈ ਸੇਵਾ ਆਖਿਰਕਾਰ ਸ਼ੁਰੂ ਹੋ ਗਈ।

ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਲੁਧਿਆਣਾ ਦੇ ਅੰਤਰਰਾਸ਼ਟਰੀ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਹਲਵਾਰਾ ਪਹੁੰਚੀ ਪਹਿਲੀ ਫਲਾਈਟ ‘ਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਮੈਂਬਰ ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ, ਰਜਿੰਦਰ ਗੁਪਤਾ ਸਣੇ ਭਾਜਪਾ ਦੇ ਹੋਰ ਆਗੂ ਤੇ ਸ਼ਹਿਰ ਦੇ ਕਈ ਬਿਜਨਸਮੈਨ ਪਹੁੰਚੇ। ਹਾਲਾਂਕਿ ਬਿੱਟੂ ਇਸੇ ਫਲਾਈਟ ਰਾਹੀਂ ਦਿੱਲੀ ਨੂੰ ਵਾਪਸ ਚਲੇ ਗਏ। ਇਸ ਤੋਂ ਇਲਾਵਾ, ਵੱਡੀ ਗਿਣਤੀ ‘ਚ ਯਾਤਰੀ ਦਿੱਲੀ ਨੂੰ ਵੀ ਗਏ।
ਮੰਤਰੀ ਬਿੱਟੂ ਨੇ ਕਿਹਾ ਕਿ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਹਵਾਈ ਸੇਵਾ ਆਖਿਰਕਾਰ ਸ਼ੁਰੂ ਹੋ ਗਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ ਤੇ ਕਿਹਾ ਕਿ ਜਲਦੀ ਹੀ ਸੇਵਾਵਾਂ ‘ਚ ਹੋਰ ਵਾਧਾ ਹੋਵੇਗਾ।
ਰਾਜ ਸਭਾ ਮੈਂਬਰ ਵਿਕਰਮ ਜੀ ਸਾਹਨੀ ਨੇ ਦਾਅਵਾ ਕੀਤਾ ਕਿ ਸਾਲ ਦੇ ਅੰਦਰ ਇੱਥੋਂ ਅੰਤਰਰਾਸ਼ਟਰੀ ਫਲਾਈਟ ਦੇ ਸੁਵਿਧਾ ‘ਚ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ, ਏਅਰਪੋਰਟ ਤੇ ਕਾਰਗੋ ਸਰਵਿਸ ਵੀ ਸ਼ੁਰੂ ਹੋਵੇਗੀ। ਇਸੇ ਤਰ੍ਹਾਂ, ਰਾਜਸਭਾ ਮੈਂਬਰ ਰਜਿੰਦਰ ਗੁਪਤਾ ਨੇ ਫਲਾਈਟ ਸੇਵਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟਾਇਆ।
ਉੱਥੇ ਹੀ, ਇਸ ਪਹਿਲੀ ਫਲਾਈਟ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ ਹੋਣ ਨਾਲ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਵਪਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ‘ਚ ਸੇਵਾਵਾਂ ‘ਚ ਹੋਰ ਸੁਧਾਰ ਹੋਵੇਗਾ।

ਪੰਜਾਬ ‘ਚ ਹੁਣ ਹੋ ਗਏ 7 ਏਅਰਪੋਰਟ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦਾ 1 ਫਰਵਰੀ, 2026 ਨੂੰ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਜਲੰਧਰ ਦੇ ਆਦਮਪੁਰ ਤੋਂ ਵਰਚੂਅਲੀ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਹਲਵਾਰਾ ਹਵਾਈ ਅੱਡੇ ‘ਤੇ ਪਹੁੰਚੇ ਸਨ। ਇਸ ਤੋਂ ਪਹਿਲਾਂ ਪੰਜਾਬ ‘ਚ 6 ਹਵਾਈ ਅੱਡੇ ਸਨ। ਜਿਨ੍ਹਾਂ ‘ਚ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਅੰਮ੍ਰਿਤਸਰ, ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ (ਚੰਡੀਗੜ੍ਹ), ਆਦਮਪੁਰ ਏਅਰਪੋਰਟ (ਸ੍ਰੀ ਗੁਰੂ ਰਵਿਦਾਸ ਹਵਾਈ ਅੱਡਾ), ਬਠਿੰਡਾ ਹਵਾਈ ਅੱਡਾ, ਪਠਾਨਕੋਟ ਏਅਰਪੋਰਟ, ਸਾਹਨੇਵਾਲ ਹਵਾਈ ਅੱਡਾ ਲੁਧਿਆਣਾ ਤੇ ਹੁਣ ਹਲਵਾਰਾ ਹਵਾਈ ਅੱਡਾ ਪੰਜਾਬ ਦਾ 7ਵਾਂ ਏਅਰਪੋਰਟ ਬਣ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments