Wednesday, May 13, 2026
Google search engine
HomeDeshPanjab University ‘ਚ ਭਾਸ਼ਾ ਵਿਵਾਦ, ਵਿਦਿਆਰਥੀਆਂ ਨੇ ਨਵੀਆਂ ਨੇਮ ਪਲੇਟਾਂ ‘ਤੇ ਫੇਰਿਆ...

Panjab University ‘ਚ ਭਾਸ਼ਾ ਵਿਵਾਦ, ਵਿਦਿਆਰਥੀਆਂ ਨੇ ਨਵੀਆਂ ਨੇਮ ਪਲੇਟਾਂ ‘ਤੇ ਫੇਰਿਆ ਕਾਲਾ ਪੇਂਟ

ਵਿਦਿਆਰਥੀ ਸੰਗਠਨ ਦੇ ਅਨੁਸਾਰ ਯੂਨੀਵਰਸਿਟੀ ਵੱਲੋਂ ਨਵੇਂ ਸਾਈਨ ਬੋਰਡ ਤੇ ਨੇਮ ਪਲੇਟਾਂ ‘ਤੇ ਪੰਜਾਬੀ ਭਾਸ਼ਾ ਸ਼ਾਮਲ ਨਾ ਕਰਨ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ।

ਪੰਜਾਬ ਯੂਨੀਵਰਸਿਟੀ ‘ਚ ਇੱਕ ਵਾਰ ਮੁੜ ਭਾਸ਼ਾ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਯੂਨੀਵਰਸਿਟੀ ‘ਚ ਸੋਮਵਾਰ ਨੂੰ ਵਿਦਿਆਰਥੀ ਸੰਗਠਨ “ਸੱਥ” ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੈਂਪਸ ‘ਚ ਕਈ ਨਵੀਆਂ ਲਗਾਈਆਂ ਗਈਆਂ ਨੇਮ ਪਲੇਟਾਂ ‘ਤੇ ਕਾਲਾ ਪੇਂਟ ਕਰ ਦਿੱਤਾ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਨੇਮ ਪਲੇਟਾਂ ‘ਚੋਂ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।
ਵਿਦਿਆਰਥੀ ਸੰਗਠਨ ਦੇ ਅਨੁਸਾਰ ਯੂਨੀਵਰਸਿਟੀ ਵੱਲੋਂ ਨਵੇਂ ਸਾਈਨ ਬੋਰਡ ਤੇ ਨੇਮ ਪਲੇਟਾਂ ‘ਤੇ ਪੰਜਾਬੀ ਭਾਸ਼ਾ ਸ਼ਾਮਲ ਨਾ ਕਰਨ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ। ਸੱਥ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ 7 ਮਈ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ, ਜਿਸ ‘ਚ ਮੰਗ ਕੀਤੀ ਗਈ ਸੀ ਕਿ ਕੈਂਪਸ ‘ਚ ਸਾਰੀਆਂ ਨੇਮ ਪਲੇਟਾਂ ‘ਤੇ ਪੰਜਾਬੀ ਨੂੰ ਪਹਿਲਾ ਸਥਾਨ ਦਿੱਤਾ ਜਾਵੇ।

ਦੋ ਦਿਨ ਦਾ ਅਲਟੀਮੇਟਮ

ਸੰਗਠਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਸੁਲਝਾਉਣ ਲਈ ਦੋ ਦਿਨਾਂ ਦੀ ਸਮਾਂ ਸੀਮਾ ਦਿੱਤੀ ਗਈ ਸੀ। ਵਿਦਿਆਰਥੀਆਂ ਨੇ ਇਸ ਦੌਰਾਨ ਚੇਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ ਸਮੇਂ ਦੇ ਅੰਦਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ।
ਵਿਦਿਆਰਥੀ ਸੰਗਠਨ ਦਾ ਇਲਜ਼ਾਮ ਹੈ ਕਿ ਵੱਲੋਂ ਮੰਗ ਪੱਤਰ ਦੇਣ ਦੇ ਬਾਵਜ਼ੂਦ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਕੋਈ ਜਵਾਬ ਜਾਂ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਸੰਗਠਨ ਦੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਨਵੀਆਂ ਲਗਾਈਆਂ ਗਈਆਂ ਨੇਮ ਪਲੇਟਾਂ ‘ਤੇ ਕਾਲਾ ਪੇਂਟ ਕਰਕੇ ਪ੍ਰਦਰਸ਼ਨ ਕੀਤਾ।

“ਪੰਜਾਬੀ ਭਾਸ਼ਾ ਨੂੰ ਕੀਤਾ ਜਾ ਰਿਹਾ ਅਣਗੌਲਿਆ”

ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ‘ਚ ਸਥਿਤ ਤੇ ਸੂਬੇ ਦੇ ਨਾਮ ‘ਤੇ ਬਣਾਈ ਗਈ ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕਰਨਾ, ਇਹ ਚੀਜ਼ ਸਵੀਕਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਨਾ ਸਿਰਫ਼ ਪੰਜਾਬ ਦੀ ਮਾਤਰ ਭਾਸ਼ਾ ਹੈ, ਸਗੋਂ ਪੰਜਾਬ ਦੀ ਸੱਭਿਆਚਾਰਕ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੈ।
ਵਿਦਿਆਰਥੀ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਪੰਜਾਬੀ ਭਾਸ਼ਾ ਨੂੰ ਲਗਾਤਾਰ ਸਾਈਡਲਾਈਨ (ਪਾਸੇ) ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਪਸ ਦੇ ਅੰਦਰ ਸਾਰੀਆਂ ਅਧਿਕਾਰਤ ਨਾਮ ਪਲੇਟਾਂ ‘ਤੇ ਪੰਜਾਬੀ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਜਲਦੀ ਹੀ ਇਸ ਮੁੱਦੇ ਨੂੰ ਹੱਲ ਕਰਨ ‘ਚ ਅਸਫਲ ਰਿਹਾ, ਤਾਂ ਆਉਣ ਵਾਲੇ ਦਿਨਾਂ ‘ਚ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ। ਹੁਣ ਤੱਕ, ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਵਾਦ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments