ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਰਿਟ ‘ਚ ਟਾਪ-3 ‘ਚੋਂ ਦੋ ਸਥਾਨ ਲੜਕੀਆਂ ਨੇ ਹਾਸਲ ਕੀਤੇ ਹੈ। ਪਹਿਲੇ ਤੇ ਤੀਜੇ ਅੰਕ ‘ਤੇ ਲੜਕੀਆਂ ਨੇ ਟਾਪ ਕੀਤਾ ਹੈ, ਜਦਕਿ ਦੂਜੇ ਸਥਾਨ ‘ਤੇ ਲੜਕੇ ਨੇ ਬਾਜੀ ਮਾਰੀ ਹੈ।
ਇਸ ਵਾਰ ਪਹਿਲਾ ਸਥਾਨ ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਹਾਸਲ ਕੀਤਾ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਰੂਪਨਗਰ ਦਾ ਮਨੀਮਹੇਸ਼ ਸ਼ਰਮਾ ਰਿਹਾ ਹੈ, ਜਦਕਿ ਤੀਜਾ ਸਥਾਨ ਰੂਪਨਗਰ ਦੀ ਰੀਆ ਰਾਨੀ ਨੇ ਹਾਸਲ ਕੀਤਾ ਹੈ।


ਕਿਵੇਂ ਦੀ ਰਹੀ ਪਾਸ ਫ਼ੀਸਦ?
ਇਸ ਸਾਲ 2,69,505 ਵਿਦਿਆਰਥੀਆਂ ਨੇ ਦੱਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 2,54,744 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਕੁੱਲ ਵਿਦਿਆਰਥੀਆਂ ਦੀ ਪਾਸ ਫ਼ੀਸਦੀ 94.52 ਰਿਹਾ ਹੈ।
ਇਸ ਵਾਰ 1,27,753 ਲੜਕੀਆਂ ਨੇ 10ਵੀਂ ਜਮਾਤ ਦੀਆਂ ਪ੍ਰੀਖਿਆ ਦਿੱਤੀ ਸੀ, ਇਨ੍ਹਾਂ ‘ਚੋਂ 1,22,595 ਲੜਕੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਲੜਕੀਆਂ ਦੀ ਪਾਸ ਫ਼ੀਸਦੀ 95.96 ਰਹੀ ਹੈ। ਜੇਕਰ ਲੜਕਿਆਂ ਦੀ ਗੱਲ ਕਰੀਏ ਤਾਂ 1,41,746 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ‘ਚੋਂ 1,32,143 ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਲੜਕਿਆਂ ਦੀ ਪਾਸ ਫ਼ੀਸਦੀ 93.23 ਰਹੀ ਹੈ। ਟ੍ਰਾਂਸਡਜੈਂਡਰ 6 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਇਨ੍ਹਾਂ ‘ਚੋਂ 6 ਹੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਲਈ ਹੈ।
ਸ਼ਹਿਰ ਖੇਤਰਾਂ ‘ਚ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ 92.28 ਫ਼ੀਸਦੀ ਵਿਦਿਆਰਥੀ ਨੇ ਪ੍ਰੀਖਿਆ ਪਾਸ ਕੀਤੀ ਹੈ। ਦੂਜੇ ਪਾਸੇ ਪੇਂਡੂ ਖੇਤਰ ‘ਚੋਂ 95.35 ਫ਼ੀਸਦੀ ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।
ਦੂਜੇ ਪਾਸੇ, ਜੇਕਰ ਸਕੂਲਾਂ ਦੇ ਹਿਸਾਬ ਨਾਲ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਇਸ ਵਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਫ਼ੀਸਦੀ 94.45 ਰਹੀ ਹੈ। ਦੂਜੇ ਪਾਸੇ, ਗੈਰ-ਸਰਕਾਰੀ ਯਾਨੀ ਕਿ ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ 95.97 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।
| ਨੰਬਰ | ਵੇਰਵਾ | ਉਮੀਦਵਾਰਾਂ ਦੀ ਸੰਖਿਆ | ਪਾਸ ਵਿਦਿਆਰਥੀ | ਪ੍ਰਤੀਸ਼ਤ | |
| 1 | ਪਾਸ ਪ੍ਰਤੀਸ਼ਤ | 269505 | 254744 | 94.52% | |
| 2 | ਕੁੜੀਆਂ ਦੀ ਪਾਸ ਪ੍ਰਤੀਸ਼ਤ | 127753 | 122595 | 95.96% | |
| 3 | ਮੁੰਡਿਆਂ ਦੀ ਪਾਸ ਪ੍ਰਤੀਸ਼ਤ | 141746 | 132143 | 93.23% | |
| 4 | ਟ੍ਰਾਂਸਜੈਂਡਰ ਦੀ ਪਾਸ ਪ੍ਰਤੀਸ਼ਤ | 6 | 6 | 100.00% | |
| 5 | ਸ਼ਹਿਰੀ ਖੇਤਰ ਦੀ ਪਾਸ ਪ੍ਰਤੀਸ਼ਤ | 94547 | 87914 | 92.98% | |
| 6 | ਪੇਂਡੂ ਖੇਤਰ ਦੀ ਪਾਸ ਪ੍ਰਤੀਸ਼ਤ | 174958 | 166830 | 95.35% | |
| 7 | ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ | 178498 | 168593 | 94.45% | |
| 8 | ਗੈਰ-ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ | 72147 | 69237 | 95.97% | |
| 9 | ਸਹਾਇਤਾ ਪ੍ਰਾਪਤ ਸਕੂਲਾਂ ਦੀ ਪਾਸ ਪ੍ਰਤੀਸ਼ਤ | 18860 | 16914 | 89.68% |


![WhatsApp-Image-2026-05-11-at-12.47.22-PM[1]](https://punjabbuzz.com/Punjabi/wp-content/uploads/2026/05/WhatsApp-Image-2026-05-11-at-12.47.22-PM1-696x392.jpg)


