Homelatest NewsFerozepur ’ਚ 500 ਦੇ ਜਾਅਲੀ ਨੋਟਾਂ ਨਾਲ ਖਰੀਦਦਾਰੀ ਕਰ ਰਹੇ ਸਨ ਦੋ... latest NewsPanjab Ferozepur ’ਚ 500 ਦੇ ਜਾਅਲੀ ਨੋਟਾਂ ਨਾਲ ਖਰੀਦਦਾਰੀ ਕਰ ਰਹੇ ਸਨ ਦੋ ਨੌਜਵਾਨ, ਦੁਕਾਨਦਾਰ ਨੂੰ ਹੋ ਗਿਆ ਸ਼ੱਕ By admin April 10, 2026 0 153 Share FacebookTwitterPinterestWhatsApp ਜ਼ੀਰਾ ਵਿੱਚ ਜਾਅਲੀ ਨੋਟਾਂ ਨਾਲ ਖਰੀਦਦਾਰੀ ਕਰਨ ਆਏ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 500 ਰੁਪਏ ਦੇ 55 ਜਾਅਲੀ ਨੋਟ ਬਰਾਮਦ ਕੀਤੇ ਗਏ ਹਨ। ਜ਼ੀਰਾ ਵਿੱਚ ਜਾਅਲੀ ਨੋਟਾਂ ਨਾਲ ਖਰੀਦਦਾਰੀ ਕਰਨ ਆਏ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 500 ਰੁਪਏ ਦੇ 55 ਜਾਅਲੀ ਨੋਟ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਜ਼ੀਰਾ ਦੇ ਵਾਰਡ ਨੰਬਰ ਇੱਕ ਵਿੱਚ ਸਥਿਤ ਪੁਰਾਣੇ ਡਾਕਖਾਨੇ ਵਾਲੀ ਗਲੀ ਵਿੱਚ ਭਾਂਡਿਆਂ ਦੀ ਦੁਕਾਨ ਚਲਾਉਣ ਵਾਲੇ ਮਨੋਜ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਦੋ ਵਿਅਕਤੀ ਉਸ ਦੀ ਦੁਕਾਨ ’ਤੇ ਭਾਂਡੇ ਖਰੀਦਣ ਆਏ ਸਨ। ਖਰੀਦਦਾਰੀ ਦੌਰਾਨ ਉਨ੍ਹਾਂ ਨੇ ਪਾਣੀ ਦੀ ਬੋਤਲ ਲੈਂਦੇ ਹੋਏ 500-500 ਰੁਪਏ ਦੇ ਦੋ ਨੋਟ ਦਿੱਤੇ, ਜੋ ਜਾਂਚ ਕਰਨ ‘ਤੇ ਜਾਅਲੀ ਪਾਏ ਗਏ। ਦੁਕਾਨਦਾਰ ਨੂੰ ਸ਼ੱਕ ਹੋਣ ‘ਤੇ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਏ.ਐੱਸ.ਆਈ. ਜਗਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 500 ਰੁਪਏ ਦੇ ਕੁੱਲ 55 ਜਾਅਲੀ ਨੋਟ ਬਰਾਮਦ ਹੋਏ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨੀ ਵਾਸੀ ਪਿੰਡ ਖੋਸਾ ਦਲ ਸਿੰਘ ਵਾਲਾ ਅਤੇ ਤਰਸੇਮ ਸਿੰਘ ਉਰਫ਼ ਬਾਬਾ ਵਾਸੀ ਪਿੰਡ ਜੋਧ ਸਿੰਘ ਵਾਲਾ (ਜ਼ਿਲ੍ਹਾ ਤਰਨਤਾਰਨ) ਵਜੋਂ ਹੋਈ ਹੈ। ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮਾਂ ਨੂੰ ਇਹ ਜਾਅਲੀ ਨੋਟ ਕਿੱਥੋਂ ਮਿਲੇ ਅਤੇ ਕੀ ਇਸ ਗਿਰੋਹ ਵਿੱਚ ਹੋਰ ਲੋਕ ਵੀ ਸ਼ਾਮਲ ਹਨ। Share FacebookTwitterPinterestWhatsApp Previous articleDhurandhar-2, ਨਾਲ ਚਰਚਾ ‘ਚ ਆਈ ਜੈਸਮੀਨ ਸੈਂਡਲਸ, ਇੱਕ ਗੀਤ ਦੀ ਫੀਸ 35 ਲੱਖ; ਕਦੇ 20 ਰੁਪਏ ‘ਚ ਵੇਚਦੀ ਸੀ ਸੀਡੀNext articlePunjab ਵਿਧਾਨ ਸਭਾ ‘ਚ ਬੇਅਦਬੀ ਖਿਲਾਫ਼ ਬਿੱਲ ਪੇਸ਼, ਕਾਨੂੰਨ ਤਹਿਤ ਉਮਰ ਕੈਦ ਤੇ 25 ਲੱਖ ਜੁਰਮਾਨੇ ਦਾ ਪ੍ਰਬੰਧ! adminhttps://punjabbuzz.com/Punjabi RELATED ARTICLES Desh ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 latest News Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 Desh ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 Dussehra 2026: ਅੱਜ ਮਨਾਇਆ ਜਾਵੇਗਾ ਦੁਸਹਿਰਾ, ਜਾਣੋ ਸ਼ਸਤ੍ਰ ਪੂਜਾ ਦਾ ਸ਼ੁਭ ਮੁਹੂਰਤ ਤੇ ਰਾਵਣ ਦਹਨ ਦਾ ਸਮਾਂ October 20, 2026 Load more Recent Comments