HomeDeshਮੁੱਖ ਮੰਤਰੀ Mann 21 ਮਾਰਚ ਨੂੰ ਕਰਨਗੇ Moga ਦਾ ਦੌਰਾ, ਵਿਕਾਸ...
ਮੁੱਖ ਮੰਤਰੀ Mann 21 ਮਾਰਚ ਨੂੰ ਕਰਨਗੇ Moga ਦਾ ਦੌਰਾ, ਵਿਕਾਸ ਕਾਰਜਾਂ ਦਾ ਰੱਖਣਗੇ ਨੀਂਹ ਪੱਥਰ
ਮੁੱਖ ਮੰਤਰੀ 21 ਮਾਰਚ ਨੂੰ ਮੋਗਾ ‘ਚ ਪੀਐਸਚੀਐਸ ਨੂੰ ਸਬ-ਡਿਵੀਜ਼ਨਲ ਹਸਪਤਾਲ ਦੇ ਰੂਪ ‘ਚ ਵਿਕਸਿਤ ਕਰਨ ਤੇ ਕੈਲਾ ‘ਚ ਨਵੇਂ ਸਕੂਲ ਆਫ਼ ਐਮੀਨੈਂਸ ਦਾ ਨੀਂਹ ਪੱਥਰ ਰੱਖਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਵਾਰ, 21 ਮਾਰਚ ਨੂੰ ਮੋਗਾ ਦੇ ਧਰਮਕੋਟ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਸੀਐਮ ਦੇ ਇਸ ਦੌਰੇ ਦਾ ਜਾਇਜ਼ਾ ਲੈਣ ਦੇ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਹੈਲੀਪੈਡ, ਸੁਰੱਖਿਆ ਵਿਵਸਥਾ ਤੇ ਹੋਰ ਚੀਜ਼ਾਂ ਦਾ ਨਿਰੱਖਣ ਕੀਤਾ।
ਮੁੱਖ ਮੰਤਰੀ 21 ਮਾਰਚ ਨੂੰ ਮੋਗਾ ‘ਚ ਪੀਐਸਚੀਐਸ (ਪ੍ਰਾਈਮਰੀ ਹੈਲਥ ਕੇਅਰ ਸੈਂਟਰ) ਨੂੰ ਸਬ-ਡਿਵੀਜ਼ਨਲ ਹਸਪਤਾਲ ਦੇ ਰੂਪ ‘ਚ ਵਿਕਸਿਤ ਕਰਨ ਤੇ ਕੈਲਾ ‘ਚ ਨਵੇਂ ਸਕੂਲ ਆਫ਼ ਐਮੀਨੈਂਸ ਦਾ ਨੀਂਹ ਪੱਥਰ ਰੱਖਣਗੇ। ਨੀਂਹ ਪੱਥਰ ਦੇ ਪ੍ਰੋਗਰਾਮ ਤੋਂ ਬਾਅਦ ਉਹ ਦਾਣਾ ਮੰਡੀ ਧਰਮਕੋਟ ‘ਚ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ।
ਪੰਜਾਬ ਸਰਕਾਰ ਦੇ 16 ਮਾਰਚ ਨੂੰ ਚਾਰ ਸਾਲ ਹੋਏ ਪੂਰੇ
ਦੱਸ ਦੇਈਏ ਕਿ ਪੰਜਾਬ ਸਰਕਾਰ ਦੇ 16 ਮਾਰਚ, 2026 ਨੂੰ ਕਾਰਜਕਾਲ ਦੇ ਚਾਰ ਸਾਲ ਪੂਰੇ ਹੋ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਸੀ ਕਿ ਸਾਡੀ ਸਰਕਾਰ ਨੇ ਮੈਨੀਫ਼ੈਸਟੋ ‘ਚ ਜੋ ਵੀ ਗਾਰੰਟੀਆਂ ਦਿੱਤੀਆਂ ਸਨ। ਉਹ ਪੂਰੀਆਂ ਕਰ ਲਈਆਂ ਹਨ ਤੇ ਆਉਣ ਵਾਲੇ ਦਿਨਾਂ ‘ਚ ਜੋ ਵੀ ਪ੍ਰੋਜੈਕਟ ਤੇ ਸਕੀਮਾਂ ਆਉਣਗੀਆਂ, ਉਹ ਪੰਜਾਬ ਵਾਸੀਆਂ ਲਈ ਬੋਨਸ ਹੋਣਗੀਆਂ।
ਪੰਜਾਬ ‘ਚ ਅਗਲੇ ਸਾਲ ਯਾਨੀ ਕਿ 2027 ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦਾ ਆਖਿਰੀ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ਇਜਲਾਸ ਦੌਰਾਨ ਉਨ੍ਹਾਂ ਨੇ ਮਹਿਲਾਵਾਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ’ ਮਹਿਲਾਵਾਂ ਨੂੰ 1000, ਜਦਕਿ ਐਸਸੀ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ। ਸਰਕਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੀ ਆਖ਼ਿਰੀ ਗਰੰਟੀ ਵੀ ਪੂਰੀ ਕਰ ਦਿੱਤੀ।