Saturday, April 18, 2026
Google search engine
HomeDeshTourist Visas ‘ਤੇ ਗਏ ਕਈ ਪੰਜਾਬੀ ਦੁਬਈ ਵਿੱਚ ਫਸੇ , ਖਤਮ ਹੋ...

Tourist Visas ‘ਤੇ ਗਏ ਕਈ ਪੰਜਾਬੀ ਦੁਬਈ ਵਿੱਚ ਫਸੇ , ਖਤਮ ਹੋ ਰਹੀ ਮਿਆਦ ਅਤੇ ਪੈਸੇ, ਹੈਲਪਲਾਈਨ ਤੇ ਲਗਾਤਾਰ ਆ ਰਹੇ ਫੋਨ

ਮੰਤਰੀ ਰਵਜੋਤ ਸਿੰਘ ਨੇ ਦੱਸਿਆ ਕਿ ਇਸ ਵੇਲੇ, ਕੇਂਦਰ ਸਰਕਾਰ ਵੱਲੋਂ ਕੋਈ ਵਿਸ਼ੇਸ਼ ਬਚਾਅ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਗਈਆਂ ਹਨ।

ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਅ ਕਾਰਨ ਟੂਰਿਸਟ ਵੀਜ਼ਿਆਂ ‘ਤੇ ਅਰਬ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਪੰਜਾਬ ਦੇ ਹਜਾਰਾਂ ਲੋਕ ਉੱਥੇ੍ ਫਸ ਗਏ ਹਨ। ਇਨ੍ਹਾਂ ਚੋਂ ਜ਼ਿਆਦਾਤਰ ਲੋਕ ਦੁਬਈ ਵਿੱਚ ਫਸੇ ਹੋਏ ਹਨ। ਹਾਲਾਂਕਿ, ਸਾਡੇ ਕੋਲ ਅਜੇ ਤੱਕ ਅਧਿਕਾਰਤ ਅੰਕੜੇ ਨਹੀਂ ਹਨ। ਇਹ ਗੱਲ ਪੰਜਾਬ ਦੇ ਐਨਆਰਆਈ ਮੰਤਰੀ ਡਾ. ਰਵਜੋਤ ਸਿੰਘ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਹੀ। ਉਨ੍ਹਾਂ ਦੱਸਿਆ ਕਿ ਹੈਲਪਲਾਈਨ ਨੰਬਰਾਂ ‘ਤੇ ਫਸੇ ਲੋਕਾਂ ਦੇ ਫੋਨ ਆ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋਣ ਵਾਲੀ ਹੈ ਅਤੇ ਉਨ੍ਹਾਂ ਦੇ ਪੈਸੇ ਵੀ ਖਤਮ ਹੋ ਰਹੇ ਹਨ। ਵਾਰ-ਵਾਰ ਟਿਕਟਾਂ ਰੱਦ ਕਰਨ ਕਰਕੇ ਮੁਸ਼ਕਲਾਂ ਆ ਰਹੀਆਂ ਹਨ। ਸਵੇਰ ਤੋਂ ਲਗਭਗ 150 ਫੋਨ ਆ ਚੁੱਕੇ ਹਨ। ਲੋਕ ਵੱਖ-ਵੱਖ ਦੇਸ਼ਾਂ ਵਿੱਚ ਫਸੇ ਹੋਏ ਹਨ। ਕੁਝ ਮਜ਼ਦੂਰਾਂ ਵਜੋਂ ਗਏ ਸਨ, ਕੁਝ ਕਰਮਚਾਰੀਆਂ ਵਜੋਂ, ਜਾਂ ਵੀਜ਼ਾ ਧਾਰਕਾਂ ਵਜੋਂ ਜੋ ਉੱਥੇ ਰਹਿ ਰਹੇ ਹਨ।

ਹੈਲਪਲਾਈਨ ਨੰਬਰ ਪਹਿਲਾਂ ਹੀ ਜਾਰੀ ਕੀਤੇ ਗਏ ਹਨ

ਮੰਤਰੀ ਰਵਜੋਤ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਵੱਖ-ਵੱਖ ਦੂਤਾਵਾਸਾਂ ਦੇ ਨੰਬਰ ਵੀ ਸਾਂਝੇ ਕੀਤੇ ਗਏ ਹਨ ਤਾਂ ਜੋ ਫਸੇ ਹੋਏ ਲੋਕ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਣ। ਹਾਲਾਂਕਿ, ਓਮਾਨ ਦੂਤਾਵਾਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਇਸ ਮਾਮਲੇ ਸਬੰਧੀ ਸਬੰਧਤ ਮੰਤਰਾਲੇ ਨਾਲ ਵੀ ਤਾਲਮੇਲ ਸਥਾਪਤ ਕੀਤਾ ਗਿਆ ਹੈ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਅਰਬ ਦੇਸ਼ਾਂ ਵਿੱਚ ਕੰਮ ਕਰਨ ਲਈ ਗਏ ਸਨ।

ਕੇਂਦਰ ਤੋਂ ਮੰਗਿਆ ਹੈ ਸਮਾਂ – ਮੰਤਰੀ

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਵਿਦੇਸ਼ ਮੰਤਰਾਲੇ ਤੋਂ ਵਿਦੇਸ਼ਾਂ ਵਿੱਚ ਫਸੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਸਮਾਂ ਬਹੁਤ ਅਹਿਮ ਹੈ। ਹੈਲਪਲਾਈਨ ‘ਤੇ ਪ੍ਰਾਪਤ ਹੋਣ ਵਾਲੇ ਜ਼ਿਆਦਾਤਰ ਮੈਸੇਜ ਅਤੇ ਕਾਲ ਉਨ੍ਹਾਂ ਲੋਕਾਂ ਦੇ ਹਨ ਜੋ ਟੂਰਿਸਟ ਵੀਜ਼ਾ ‘ਤੇ ਯਾਤਰਾ ਲਈ ਗਏ ਸਨ।
ਅਕਤੂਬਰ ਤੋਂ ਮਾਰਚ ਮੱਧ ਪੂਰਬ ਵਿੱਚ ਸੈਰ-ਸਪਾਟਾ ਸੀਜ਼ਨ ਹੁੰਦਾ ਹੈ। ਬਹੁਤ ਸਾਰੇ ਲੋਕਾਂ ਨੇ ਸੀਮਤ ਫੰਡਾਂ ਨਾਲ ਉੱਥੇ ਯਾਤਰਾ ਕਰਨ ਲਈ ਜਾਂਦੇ ਹਨ ਅਤੇ ਹੁਣ ਵੀਜ਼ਾ ਅਤੇ ਪੈਸੇ ਦੋਵਾਂ ਦੇ ਖਤਮ ਹੋਣ ਨੂੰ ਲੈ ਕੇ ਉਹ ਲੋਕ ਕਾਫੀ ਚਿੰਤਤ ਹਨ। ਇਸ ਲਈ ਸਰਕਾਰ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ।
ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਵਿਭਾਗ ਨੇ ਮੀਟਿੰਗ ਲਈ ਸਮਾਂ ਮੰਗਿਆ ਸੀ, ਪਰ ਮੰਤਰਾਲੇ ਨੇ ਅਜੇ ਤੱਕ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਹੈ। ਇੱਕ ਰਿਮਾਇੰਡਰ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਅਤੇ ਰਾਜ ਸਰਕਾਰ ਨੂੰ ਅਜੇ ਤੱਕ ਸਮਾਂ ਨਹੀਂ ਦਿੱਤਾ ਗਿਆ ਹੈ, ਹਾਲਾਂਕਿ ਮਾਮਲਾ ਗੰਭੀਰ ਹੈ ਅਤੇ ਇਸ ‘ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਸੀਐਮ ਨੇ ਮੁਲਾਕਾਜ ਨੂੰ ਲੈ ਕੇ ਸ਼ੇਅਰ ਕੀਤੀ ਸੀ ਪੋਸਟ

ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਮੰਤਰੀ ਰਵਜੋਤ ਸਿੰਘ ਨੂੰ ਕੇਂਦਰੀ ਮੰਤਰੀ ਕੋਲ ਭੇਜ ਰਹੇ ਹਨ। ਰਵਜੋਤ ਸਿੰਘ ਉੱਥੇ ਜਾ ਕੇ ਬੇਨਤੀ ਕਰਨਗੇ ਕਿ ਅਰਬ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਉਣ ਦੀ ਵਿਵਸਥਾ ਕਰਵਾਈ ਜਾਵੇ।

ਮੰਤਰੀ ਨੇ ਵੀਡੀਓ ਕਾਲ ਰਾਹੀਂ ਡੀਸੀ ਨਾਲ ਕੀਤੀ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ (ਡੀਸੀ) ਨਾਲ ਵੀਡੀਓ ਕਾਨਫਰੰਸ (ਵੀਸੀ) ਰਾਹੀਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੱਧ ਪੂਰਬ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉੱਥੇ ਰਹਿ ਰਹੇ ਪੰਜਾਬੀਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments