Wednesday, June 10, 2026
Google search engine
Homelatest News‘ਲਾਈਨ ‘ਤੇ ਆ ਜਾਓ…’Ranveer Singh ਅਤੇ Rohit Shetty ਨੂੰ Bishnoi Gang...

‘ਲਾਈਨ ‘ਤੇ ਆ ਜਾਓ…’Ranveer Singh ਅਤੇ Rohit Shetty ਨੂੰ Bishnoi Gang ਤੋਂ ਮੁੜ ਮਿਲੀ ਧਮਕੀ, ਸਟਾਫ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕਹੀ ਗੱਲ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੂੰ ਇੱਕ ਵਾਰ ਫਿਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਮਿਲੀ ਹੈ।

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਸ ਸਮੇਂ ਧੁਰੰਧਰ ਦੇ ਰੂਪ ਵਿੱਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀ ਫਿਲਮ OTT ‘ਤੇ ਰਿਲੀਜ਼ ਹੋ ਚੁੱਕੀ ਹੈ, ਅਤੇ ਪ੍ਰਸ਼ੰਸਕ OTT ਦੇ ਨਾਲ-ਨਾਲ ਸਿਨੇਮਾਘਰਾਂ ਵਿੱਚ ਵੀ ਫਿਲਮ ਨੂੰ ਬਹੁਤ ਪਸੰਦ ਕਰ ਰਹੇ ਹਨ। ਨਾਲ ਹੀ ਅਦਾਕਾਰ ਦੀ ਫਿਲਮ ‘ਧੁਰੰਧਰ 2’ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਿਸ ਵਿਚਾਲੇ ਅਭਿਨੇਤਾ ਨੂੰ ਧਮਕੀਆਂ ਮਿਲ ਰਹੀ ਹੈ, ਜਿਸ ਨਾਲ ਰਣਵੀਰ ਦੇ ਪ੍ਰਸ਼ੰਸਕ ਬਹੁਤ ਚਿੰਤਤ ਹਨ।

ਰਣਵੀਰ ਸਿੰਘ ਅਤੇ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੂੰ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਮਿਲੀ ਸੀ, ਜਿਸ ਵਿੱਚ ਅਦਾਕਾਰ ਅਤੇ ਨਿਰਦੇਸ਼ਕ ਤੋਂ ਫਿਰੌਤੀ ਮੰਗੀ ਗਈ ਸੀ। ਹੁਣ, ਦੋਵਾਂ ਨੂੰ ਇੱਕ ਵਾਰ ਫਿਰ ਤੋਂ ਧਮਕੀ ਦਿੱਤੀ ਗਈ ਹੈ। ਇਸ ਵਾਰ, ਉਨ੍ਹਾਂ ਦੀ ਗੱਲ ਨਾ ਮੰਣਨ ਤੇ ਰਣਵੀਰ ਅਤੇ ਰੋਹਿਤ ਦੇ ਸਟਾਫ ਨੂੰ ਨੁਕਸਾਨ ਪਹੁੰਚਾਉਣ ਦੀਵੀ ਗੱਲ ਕਹੀ ਗਈ ਹੈ ।

ਫਿਰ ਮਿਲਿਆ ਧਮਕੀ ਭਰਿਆ ਵੌਇਸ ਨੋਟ

ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਗੈਂਗਸਟਰ ਹੈਰੀ ਬਾਕਸਰ ਨੇ ਰੋਹਿਤ ਸ਼ੈੱਟੀ ਅਤੇ ਰਣਵੀਰ ਸਿੰਘ ਨੂੰ ਧਮਕੀ ਦਿੱਤੀ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਉਨ੍ਹਾਂ ਦੇ ਸਟਾਫ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇੱਕ ਵਾਰ ਮੁੜ ਤੋਂ ਵੌਇਸ ਨੋਟ ਭੇਜਿਆ ਗਿਆ, ਜਿਸ ਵਿੱਚ ਆਰੋਪੀ ਨੇ ਕਿਹਾ, “ਰਣਵੀਰ ਸਿੰਘ, ਮੈਂ ਤੁਹਾਨੂੰ ਸ਼ਿਕਾਇਤ ਨਾ ਕਰਨ ਦੀ ਸਲਾਹ ਦਿੱਤੀ ਸੀ। ਰੋਹਿਤ ਅਤੇ ਰਣਵੀਰ ਹੁਣ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕੀ ਹਾਂ। ਤੁਹਾਡੀਆਂ ਸੱਤ ਪੀੜ੍ਹੀਆਂ ਸਾਡਾ ਕੁਝ ਨਹੀਂ ਵਿਗਾੜ ਪਾਉਣਗੀਆਂ। ਤੁਹਾਡੇ ਕਿੰਨੇ ਮੈਨੇਜਰ ਹਨ ਅਤੇ ਕਿੱਥੇ ਰਹਿੰਦੇ ਹਨ, ਕਦੋਂ ਆਉਂਦੇ ਹਨ ਅਤੇ ਕਦੋਂ ਜਾਂਦੇ ਹਨ, ਪਰਿਵਾਰ ਕਿੱਥੇ ਰਹਿੰਦੇ ਹਨ, ਅਸੀਂ ਸਭ ਕੁਝ ਜਾਣਦੇ ਹਾਂ।”

ਸਟਾਫ ਨੂੰ ਵੀ ਮਾਰਨ ਦੀ ਧਮਕੀ

ਵੌਇਸ ਨੋਟ ਵਿੱਚ ਅੱਗੇ ਕਿਹਾ ਗਿਆ ਹੈ, “ਜੇਕਰ ਤੁਸੀਂ ਦੋਵਾਂ ਨੇ ਸਾਡੀ ਗੱਲ ਨਹੀਂ ਮੰਨੀ ਤਾਂ ਅਸੀਂ ਤੁਹਾਡੇ ਪੂਰੇ ਸਟਾਫ ਨੂੰ ਜਾਨੋਂ ਮਾਰ ਦੇਵਾਂਗੇ।” ਮੁੰਬਈ ਕ੍ਰਾਈਮ ਬ੍ਰਾਂਚ ਨੇ ਉਸ ਵਿਅਕਤੀ ਦੀ ਪਛਾਣ ਕਰ ਲਈ ਹੈ ਜਿਸਨੇ ਰਣਵੀਰ ਸਿੰਘ ਅਤੇ ਰੋਹਿਤ ਸ਼ੈੱਟੀ ਤੋਂ 1 ਕਰੋੜ ਦੀ ਮੰਗ ਕਰਨ ਵਾਲਾ ਧਮਕੀ ਭਰਿਆ WhatsApp ਵੌਇਸ ਨੋਟ ਭੇਜਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਨੋਟ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਹੈਰੀ ਬਾਕਸਰ ਦਾ ਹੈ। ਮੁਲਜ਼ਮ ਨੇ ਪਹਿਲਾਂ ਦੋਵਾਂ ਨੂੰ ਧਮਕੀ ਦਿੱਤੀ ਸੀ, ਜਿਸ ਕਾਰਨ ਰਣਵੀਰ ਅਤੇ ਦੀਪਿਕਾ ਨੇ ਆਪਣੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments