Sunday, April 19, 2026
Google search engine
HomeDeshLudhiana Civil Hospital ‘ਚੋਂ ਹੱਥਕੜੀ ਲਾਹ ਕੇ ਭੱਜਿਆ ਕੈਦੀ, ਪੁਲਿਸ ਨੂੰ ਪਈਆਂ...

Ludhiana Civil Hospital ‘ਚੋਂ ਹੱਥਕੜੀ ਲਾਹ ਕੇ ਭੱਜਿਆ ਕੈਦੀ, ਪੁਲਿਸ ਨੂੰ ਪਈਆਂ ਭਾਜੜਾਂ

ਰੀਡਰ ਬ੍ਰਾਂਚ ਐਸਐਸਪੀ ਦਫਤਰ ਖੰਨਾ ਵਿੱਚ ਤੈਨਾਤ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਸਾਥੀਆਂ ਦੇ ਨਾਲ 6 ਕੈਦੀਆਂ ਨੂੰ ਮੈਡੀਕਲ ਜਾਂਚ ਦੇ ਲਈ ਲੈ ਕੇ ਆਏ ਸਨ।

ਲੁਧਿਆਣਾ ਸਿਵਲ ਹਸਪਤਾਲ ਵਿੱਚ ਸੋਮਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਕੈਦੀ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਬੋਸਟਲ ਜੇਲ੍ਹ ਵਿੱਚ ਬੰਦ ਕੈਦੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ।

ਆਰਥੋਪੀਡਿਕ ਡਾਕਟਰ ਦੇ ਕੋਲ ਸੀ ਮੁਲਜ਼ਮ

ਰੀਡਰ ਬ੍ਰਾਂਚ ਐਸਐਸਪੀ ਦਫਤਰ ਖੰਨਾ ਵਿੱਚ ਤੈਨਾਤ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਸਾਥੀਆਂ ਦੇ ਨਾਲ 6 ਕੈਦੀਆਂ ਨੂੰ ਮੈਡੀਕਲ ਜਾਂਚ ਦੇ ਲਈ ਲੈ ਕੇ ਆਏ ਸਨ। ਜਦੋਂ ਉਹ ਉਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਲਈ ਇੱਕ ਆਰਥੋਪੀਡਿਕ ਡਾਕਟਰ ਕੋਲ ਲੈ ਜਾ ਰਹੇ ਸਨ ਤਾਂ ਹਸਪਤਾਲ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਦਾ ਫਾਇਦਾ ਉਠਾਉਂਦੇ ਹੋਏ, ਉਸ ਨੇ ਚਲਾਕੀ ਨਾਲ ਹੱਥਕੜੀਆਂ ਵਿੱਚੋਂ ਆਪਣਾ ਹੱਥ ਕੱਢ ਲਿਆ ਅਤੇ ਭੱਜ ਗਿਆ।

ਪੁਲਿਸ ਨੇ ਦਰਜ ਕੀਤਾ ਮਾਮਲਾ

ਜਿਵੇਂ ਹੀ ਕੈਦੀ ਫਰਾਰ ਹੋਇਆ ਪੂਰੇ ਪੁਲਿਸ ਵਿਭਾਗ ਦੇ ਵਿੱਚ ਹੜਕੰਪ ਮਚ ਗਿਆ। ਏਐਸਆਈ ਹਰਭਜਨ ਸਿੰਘ ਦੇ ਬਿਆਨ ‘ਤੇ ਮੁਲਜ਼ਮ ਦੇ ਖਿਲਾਫ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 262 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮਾਂ ਫਰਾਰ ਕੈਦੀ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਸਰਕਾਰ ਜਾਂ ਨੇਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ (NCRB) ਵੱਲੋਂ ਸਾਲਾਨਾ ਰਿਪੋਰਟਾਂ ਵਿੱਚ ਦੇਸ਼ ਅਤੇ ਰਾਜ ਵਾਰ ਕੈਦੀਆਂ ਦੇ ਫਰਾਰ ਹੋਣ ਦੇ ਅੰਕੜੇ ਜਾਰੀ ਕੀਤੇ ਜਾਂਦੇ ਹਨ, ਪਰ ਉਹ ਸਪੇਸ਼ਲੀ ਪੁਲਿਸ ਹਿਰਾਸਤ ਤੋਂ ਫਰਾਰ ਦੇ ਕੇਸ ਨੂੰ ਆਪਣੇ ਆਪ ਵੱਖ ਨਾ ਕਰਕੇ ਜੇਲਬ੍ਰੇਕ / ਕੈਦੀ ਫਰਾਰ ਸ਼੍ਰੇਣੀ ਵਿੱਚ ਗਿਣਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments