HomeDeshCongress ‘ਚ ਸ਼ਾਮਲ ਹੋਏ ਸੀਨੀਅਰ ਆਗੂ ਅਨਿਲ ਜੋਸ਼ੀ, ਅਕਾਲੀ ਦਲ ਦਾ ਛੱਡਿਆ... Deshlatest NewsPanjab Congress ‘ਚ ਸ਼ਾਮਲ ਹੋਏ ਸੀਨੀਅਰ ਆਗੂ ਅਨਿਲ ਜੋਸ਼ੀ, ਅਕਾਲੀ ਦਲ ਦਾ ਛੱਡਿਆ ਪੱਲਾ By admin October 1, 2025 0 145 Share FacebookTwitterPinterestWhatsApp ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਹੁਣ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਹੁਣ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਪਾਰਟੀ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਂਸਦ ਗੁਰਜੀਤ ਸਿੰਘ ਔਜਲਾ ਸਮੇਤ ਹੋਰ ਵੀ ਕਈ ਸੀਨੀਅਰ ਆਗੂਆਂ ਦੀ ਮੌਜੂਦਗੀ ‘ਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ। ਨਵਜੋਤ ਕੌਰ ਸਿੱਧੂ ਵੀ ਇਸ ਦੌਰਾਨ ਮੌਜੂਦ ਰਹੇ। ਅਨਿਲ ਜੋਸ਼ੀ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਨੂੰ ਤਰਨਤਾਰਨ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਵਜੋਂ ਉਤਾਰ ਸਕਦੀ ਹੈ। ਤਰਨਤਾਰਨ ਨਾਲ ਸਬੰਧ ਰੱਖਣ ਵਾਲੇ ਅਨੀਲ ਜੋਸ਼ੀ ਨੇ ਬੀਤੇ ਦਿਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਵੀ ਮੁਲਾਕਾਤ ਕੀਤੀ ਸੀ। ਅਕਾਲੀ ਦਲ ਤੋਂ ਪਹਿਲਾਂ ਭਾਜਪਾ ‘ਚ ਸਨ ਅਨਿਲ ਜੋਸ਼ੀ ਅਨਿਲ ਜੋਸ਼ੀ ਅਕਾਲੀ ਦਲ ‘ਚ ਵੱਡਾ ਹਿੰਦੂ ਚਿਹਰਾ ਸਨ। ਇਸ ਲਈ ਅਕਾਲੀ ਦਲ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਹ ਅਕਾਲੀ ਦਲ ਦੇ ਉਪ-ਪ੍ਰਧਾਨ ਅਹੁਦੇ ਤੇ ਸਨ। ਅਕਾਲੀ ਦਲ ‘ਚ ਸ਼ਾਮਲ ਹੋਣ ਤੋਂ ਪਹਿਲਾਂ ਅਨਿਲ ਜੋਸ਼ੀ ਭਾਜਪਾ ‘ਚ ਸਨ। ਉਹ ਭਾਜਪਾ ਦੀ ਟਿਕਟ ਤੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਜੋਸ਼ੀ ਨੇ ਅਕਾਲੀ ਦਲ-ਭਾਜਪਾ ਗੱਠਜੋੜ ਦੌਰਾਨ ਅਕਾਲੀ ਦਲ-ਭਾਜਪਾ ਸਰਕਾਰ ‘ਚ ਮੰਤਰੀ ਵਜੋਂ ਵੀ ਸੇਵਾ ਨਿਭਾਈ। ਕਿਸਾਨ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਆਪਣੀ ਪਾਰਟੀ (ਭਾਜਪਾ) ਨਾਲ ਮਤਭੇਦਾਂ ਕਾਰਨ ਉਹ 2021 ‘ਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। Share FacebookTwitterPinterestWhatsApp Previous articleਪੰਜਾਬ ਸੈਰ-ਸਪਾਟਾ ਅਤੇ ਮਨੋਰੰਜਨ ਉਦਯੋਗ ਨੂੰ ਹੁਲਾਰਾ ਦੇਣ ਲਈ ਤਿਆਰ… CM ਮਾਨ ਨੇ ਉਦਯੋਗਪਤੀਆਂ ਨੂੰ ਦਿੱਤਾ ਸੱਦਾNext articleਪੰਜਾਬ ‘ਚ ਹੜ੍ਹਾਂ ਦੇ ਮੁੱਦੇ ‘ਤੇ ਅੱਜ HC ‘ਚ ਸੁਣਵਾਈ, ਸਹੀ ਮੁਲਾਂਕਣ ਤੇ ਤਰੁੰਤ ਰਾਹਤ ਲਈ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ adminhttps://punjabbuzz.com/Punjabi RELATED ARTICLES Desh Meet Hayer ਦਾ ਭਾਜਪਾ ‘ਤੇ ਤਿੱਖਾ ਹਮਲਾ : ‘ਆਪ’ ਆਗੂਆਂ ’ਤੇ ED-CBI ਦੀਆਂ ਰੇਡਾਂ ਨੂੰ ਦੱਸਿਆ ਕੋਝੀ ਚਾਲ April 25, 2026 Desh Ajnala ਅਦਾਲਤ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਨਿਆਇਕ ਹਿਰਾਸਤ ‘ਚ ਭੇਜਿਆ, VC ਰਾਹੀਂ ਹੋਈ ਪੇਸ਼ੀ April 25, 2026 Desh PM Modi ਤੇ Trump ਦੀ ਜੂਨ ‘ਚ ਹੋ ਸਕਦੀ ਹੈ ਮੁਲਾਕਾਤ, G7 ਸੰਮੇਲਨ ਲਈ ਫਰਾਂਸ ਵਿੱਚ ਹੋਣਗੇ ਦੋਵੇਂ ਨੇਤਾ April 25, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Meet Hayer ਦਾ ਭਾਜਪਾ ‘ਤੇ ਤਿੱਖਾ ਹਮਲਾ : ‘ਆਪ’ ਆਗੂਆਂ ’ਤੇ ED-CBI ਦੀਆਂ ਰੇਡਾਂ ਨੂੰ ਦੱਸਿਆ ਕੋਝੀ ਚਾਲ April 25, 2026 Ajnala ਅਦਾਲਤ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਨਿਆਇਕ ਹਿਰਾਸਤ ‘ਚ ਭੇਜਿਆ, VC ਰਾਹੀਂ ਹੋਈ ਪੇਸ਼ੀ April 25, 2026 PM Modi ਤੇ Trump ਦੀ ਜੂਨ ‘ਚ ਹੋ ਸਕਦੀ ਹੈ ਮੁਲਾਕਾਤ, G7 ਸੰਮੇਲਨ ਲਈ ਫਰਾਂਸ ਵਿੱਚ ਹੋਣਗੇ ਦੋਵੇਂ ਨੇਤਾ April 25, 2026 Diljit ਨੇ ਸਟੇਜ ‘ਤੇ ਪਹਿਲੀ ਵਾਰ ਦਿਖਾਇਆ ਆਪਣੀ ਮਾਂ ਦਾ ਚਿਹਰਾ; ਕੈਨੇਡਾ ਸ਼ੋਅ ‘ਚ ਮਾਂ ਨੂੰ ਗਲੇ ਲਗਾ ਕੇ ਹੋਏ ਭਾਵੁਕ April 25, 2026 Load more Recent Comments