Monday, June 15, 2026
Google search engine
Homelatest Newsਭਾਰਤ ਨੂੰ ਛੱਡ ਦੁਨੀਆ ਭਰ ‘ਚ ਰਿਲੀਜ਼ ਹੋ ਰਹੀ ‘ਚੱਲ ਮੇਰਾ ਪੁੱਤ-4’,...

ਭਾਰਤ ਨੂੰ ਛੱਡ ਦੁਨੀਆ ਭਰ ‘ਚ ਰਿਲੀਜ਼ ਹੋ ਰਹੀ ‘ਚੱਲ ਮੇਰਾ ਪੁੱਤ-4’, ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਇਤਰਾਜ਼

‘ਚੱਲ ਮੇਰਾ ਪੁੱਤ’ ਫ਼ਿਲਮ ਦੇ ਪਹਿਲਾਂ ਤਿੰਨ ਭਾਗ ਆ ਚੁੱਕੇ ਹਨ।

ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ-3’ ‘ਚ ਪਾਕਿਸਤਾਨੀ ਕਲਾਕਾਰ ਦੇ ਰੋਲ ਕਾਰਨ, ਜਿੱਥੇ ਇਹ ਫ਼ਿਲਮ ਭਾਰਤ ‘ਚ ਰਿਲੀਜ਼ ਨਹੀਂ ਹੋਈ। ਹੁਣ ਇਸੇ ਤਰ੍ਹਾਂ ਇੱਕ ਹੋਰ ਮਸ਼ਹੂਰ ਅਦਾਕਾਰ ਦੀ ਫ਼ਿਲਮ ਅੱਜ ਭਾਰਤ ਤੋਂ ਇਲਾਵਾ ਪੂਰੀ ਦੁਨੀਆ ‘ਚ ਰਿਲੀਜ਼ ਹੋਣ ਜਾ ਰਹੀ ਹੈ। ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ-4’ ਅੱਜ ਭਾਰਤ ਨੂੰ ਛੱਡ ਕੇ ਦੁਨੀਆ ਭਰ ਦੇ ਸਿਨੇਮਾ ਹਾਲਸ ‘ਚ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਵਿਚਕਾਰ ਤਕਰਾਰ ਆ ਗਈ, ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ਼ ਸਖ਼ਤ ਕਦਮ ਚੁੱਕਦਿਆਂ ਹੋਇਆਂ ਜਲ ਸੰਧੀ, ਵਪਾਰ ਸਮੇਤ ਕਈ ਪਾਬੰਦੀਆਂ ਲਗਾਈਆਂ ਸਨ।

ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਵਿਵਾਦ

‘ਸਰਦਾਰ ਜੀ-3’ ਵਾਂਗ ਇਸ ਫ਼ਿਲਮ ‘ਚ ਵੀ ਪਾਕਿਸਤਾਨੀ ਕਲਾਕਾਰ ਕੰਮ ਕਰ ਰਹੇ ਹਨ। ਪਾਕਿਸਤਾਨੀ ਕਲਾਕਾਰਾਂ ਦੇ ਰੋਲ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਫ਼ਿਲਮ ਅੱਜ ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ।
‘ਚੱਲ ਮੇਰਾ ਪੁੱਤ’ ਫ਼ਿਲਮ ਦੇ ਪਹਿਲਾਂ ਤਿੰਨ ਭਾਗ ਆ ਚੁੱਕੇ ਹਨ। ਇਸ ਫ਼ਿਲਮ ‘ਚ ਭਾਰਤ ਤੇ ਪਾਕਿਸਤਾਨੀ ਲੋਕਾਂ ਦੇ ਵਿਦੇਸ਼ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਅਮਰਿੰਦਰ ਗਿੱਲ, ਸਿੰਮੀ ਚਹਿਲ ਇਸ ਫ਼ਿਲਮ ‘ਚ ਮੁੱਖ ਕਲਾਕਾਰ ਹਨ। ਗੁਰਸ਼ਬਦ ਸਿੰਘ ਤੇ ਹਰਦੀਪ ਗਿੱਲ ਦਾ ਵੀ ਇਸ ਫ਼ਿਲਮ ‘ਚ ਵੱਡਾ ਕਿਰਦਾਰ ਹੈ। ਉੱਥੇ ਹੀ ਪਾਕਿਸਤਾਨੀ ਕਲਾਕਾਰਾਂ ਦੀ ਗੱਲ ਕਰੀਏ ਦਾਂ ਇਫ਼ਤਕਾਰ ਠਾਕੁਰ, ਨਾਸਿਰ ਚਿਨਯੋਤੀ ਤੇ ਅਕਰਮ ਉਦਾਸ ਇਸ ਫ਼ਿਲਮ ‘ਚ ਕੰਮ ਕਰ ਰਹੇ ਹਨ।

ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਹੀ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ 7 ਮਈ ਦੀ ਰਾਤ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਇਸ ਕਾਰਵਾਈ ਦੇ ਤਹਿਤ ਭਾਰਤ ਨੇ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ 10 ਮਈ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋਈ।

ਪਹਿਲਗਾਮ ਹਮਲੇ ਤੋਂ ਬਾਅਦ ਦਿੱਤਾ ਸੀ ਭਾਰਤ ਵਿਰੋਧੀ ਬਿਆਨ

ਚਲ ਮੇਰਾ ਪੁਤ ਦੇ ਪਹਿਲੇ ਭਾਗ ਚ ਪ੍ਰਵਾਸੀ ਜੀਵਨ ਨੂੰ ਇਸ ਦੀ ਭਾਵਨਾਤਮਕ ਅਤੇ ਹਾਸੋਹੀਣੀ ਪੇਸ਼ਕਾਰੀ ਲਈ ਪ੍ਰਸ਼ੰਸਾ ਕੀਤੀ ਗਈ ਹੈ। ਇਫਤਿਖਾਰ ਠਾਕੁਰ, ਅਕਰਮ ਉਦਾਸ ਤੇ ਨਾਸਿਰ ਚਿਨਯੋਤੀ ਵਰਗੇ ਪਾਕਿਸਤਾਨੀ ਕਾਮੇਡੀਅਨਾਂ ਨੇ ਇਸ ਚ ਕੰਮ ਕੀਤਾ ਹੈ। ਪਹਿਲਗਾਮ ਹਮਲੇ ਤੇ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਵਿਵਾਦ ਤੇ ਇਫਤਿਖਾਰ ਠਾਕੁਰ ਨੇ ਵਿਰੋਧੀ ਬਿਆਨ ਦਿੱਤੇ ਸਨ। ਜਿਸ ਦਾ ਭਾਰਤ ਵਿੱਚ ਕਾਫੀ ਵਿਰੋਧ ਹੋਇਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments