Thursday, June 11, 2026
Google search engine
HomeCrimeਚਾਪ ਦੀ ਦੁਕਾਨ ‘ਤੇ ਨਿਹੰਗਾਂ ਵੱਲੋਂ ਕੁੱਟਮਾਰ ਦਾ ਮਾਮਲਾ, ਜਲੰਧਰ ਦੇ SHO...

ਚਾਪ ਦੀ ਦੁਕਾਨ ‘ਤੇ ਨਿਹੰਗਾਂ ਵੱਲੋਂ ਕੁੱਟਮਾਰ ਦਾ ਮਾਮਲਾ, ਜਲੰਧਰ ਦੇ SHO ਲਾਈਨ ਹਾਜ਼ਰ, ਨਹੀਂ ਚੁੱਕਿਆ ਸੀ ਫੋਨ

ਨਿਹੰਗ ਸਿੰਘਾਂ ਨੇ ਆਰਡਰ ਦੇਣ ਵਿੱਚ ਦੇਰੀ ਕਰਨ ਅਤੇ ਫਿਰ ਬਹਿਸ ਕਰਨ ਤੋਂ ਬਾਅਦ ਚੈਂਪ ਦੁਕਾਨਦਾਰ’ਤੇ ਹਮਲਾ ਕਰ ਦਿੱਤਾ।

ਬੀਤੇ ਦਿਨੀਂ ਜਲੰਧਰ ਦੇ ਮਿਲਾਪ ਚੌਕ ‘ਤੇ ਕਥਿਤ ਨਿਹੰਗ ਸਿੰਘਾਂ ਵੱਲੋਂ ਇੱਕ ਚਾਪ ਦੀ ਦੁਕਾਨ ‘ਤੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਪੁਲਿਸ ਸਟੇਸ਼ਨ ਦੇ ਐਸਐਚਓ ਅਨਿਲ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ਪੁਲਿਸ ਲਾਈਨ ਵਿੱਚ ਤਾਇਨਾਤ ਸਬ ਇੰਸਪੈਕਟਰ ਰਾਜਿੰਦਰ ਸਿੰਘ ਸੇਵਾਵਾਂ ਨਿਭਾਉਣਗੇ। ਦੱਸ ਦਈਏ ਕਿ ਪੁਲਿਸ ਕਮਿਸ਼ਨ ਧਨਪ੍ਰੀਤ ਕੌਰ ਰੰਧਾਵਾ ਵੱਲੋਂ ਇੰਸਪੈਕਟਰ ਅਨਿਲ ਕੁਮਾਰ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ।

ਫੋਨ ਨਾ ਚੁੱਕਣ ਕਾਰਨ ਇੰਸਪੈਕਟਰ ‘ਤੇ ਕਾਰਵਾਈ

ਨਿਹੰਗ ਸਿੰਘਾਂ ਨੇ ਆਰਡਰ ਦੇਣ ਵਿੱਚ ਦੇਰੀ ਕਰਨ ਅਤੇ ਫਿਰ ਬਹਿਸ ਕਰਨ ਤੋਂ ਬਾਅਦ ਚੈਂਪ ਦੁਕਾਨਦਾਰ’ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਨੇ ਪਹਿਲਾ ਫੋਨ ਇੰਸਪੈਕਟਰ ਅਨਿਲ ਕੁਮਾਰ ਨੂੰ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਪੀੜਤ ਪਰਿਵਾਰ ਵੱਲੋਂ ਇੰਸਪੈਕਟਰ ਅਨਿਲ ਕੁਮਾਰ ਨੂੰ ਵਾਰ-ਵਾਰ ਫੋਨ ਕੀਤੇ ਗਏ। ਪਰ ਉਸ ਨੇ ਫੋਨ ਨਹੀਂ ਚੁੱਕਿਆ।
ਦੱਸ ਦਈਏ ਕਿ ਪੁਲਿਸ ਥਾਣਾ ਘਟਨਾ ਵਾਲੀ ਜਗ੍ਹਾ ਤੋਂ ਸਿਰਫ਼ 150 ਮੀਟਰ ਦੀ ਦੂਰੀ ‘ਤੇ ਸੀ। ਇਸ ਦੇ ਬਾਵਜੂਦ, ਪੁਲਿਸ ਥਾਣਾ 3 ਦੇ ਇੰਚਾਰਜ ਅਨਿਲ ਕੁਮਾਰ ਨੇ ਪੀੜਤ ਪਰਿਵਾਰ ਜਾਂ ਕਿਸੇ ਹੋਰ ਦੁਕਾਨਦਾਰ ਦਾ ਫੋਨ ਨਹੀਂ ਚੁੱਕਿਆ। ਇੰਨਾ ਹੀ ਨਹੀਂ, ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਪੁਲਿਸ ਥਾਣਾ 3 ਦਾ ਘਿਰਾਓ ਵੀ ਕੀਤਾ।

ਜਾਣੋ ਕੀ ਹੈ ਪੂਰਾ ਮਾਮਲਾ?

ਬੁੱਧਵਾਰ ਦੇਰ ਰਾਤ ਮਿਲਾਪ ਚੌਕ ‘ਤੇ ਦੁੱਗਲ ਚਾਪ ਸ਼ਾਪ’ਤੇ ਮਾਲਕ ਮੋਹਿਤ ਅਤੇ ਉਸ ਦੇ ਪੁੱਤਰ ‘ਤੇ ਹਮਲਾ ਕੀਤਾ ਗਿਆ ਸੀ। ਇਹ ਹਮਲਾ ਕਥਿਤ ਨਿਹੰਗ ਵੱਲੋਂ ਕੀਤਾ ਗਿਆ ਸੀ ਜੋ ਆਪਣੇ ਸਾਥੀਆਂ ਨਾਲ ਗਾਹਕ ਵਜੋਂ ਉਸ ਦੀ ਦੁਕਾਨ ‘ਤੇ ਆਇਆ ਸੀ। ਆਰਡਰ ਵਿੱਚ ਦੇਰੀ ਹੋਣ ‘ਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।
ਪਹਿਲਾਂ ਦੁਕਾਨਦਾਰ ਦੀ ਨਿਹੰਗ ਨਾਲ ਬਹਿਸ ਹੋਈ। ਕੁਝ ਸਮੇਂ ਬਾਅਦ, ਨਿਹੰਗ ਨੇ ਆਪਣੇ ਹੋਰ ਨਿਹੰਗ ਸਾਥੀਆਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ। ਜਿਸ ਵਿੱਚ ਦੁਕਾਨਦਾਰ ਅਤੇ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments