Tuesday, September 8, 2026
Google search engine
HomeDeshਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ, MLA ਨੂੰ ਕੁੜਮ ਦੇ ਘਰ ਲੈ ਕੇ...

ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ, MLA ਨੂੰ ਕੁੜਮ ਦੇ ਘਰ ਲੈ ਕੇ ਪਹੁੰਚੀ ਵਿਜੀਲੈਂਸ

ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਪੋਸ਼ ਹੋ ਗਏ ਉਨ੍ਹਾਂ ਦੇ ਰਿਸ਼ਤੇਦਾਰ ਰਾਜੂ ਮਦਾਨ ਦੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਐਤਵਾਰ ਨੂੰ ਜਲੰਧਰ ‘ਚ ਆਪ ਵਿਧਾਇਕ ਰਮਨ ਅਰੋੜਾ ਤੋਂ 12 ਘੰਟੇ ਪੁੱਛਗਿੱਛ ਕੀਤੀ ਹੈ। ਇਸ ਤੋਂ ਬਾਅਦ ਅੱਜ ਵਿਜੀਲੈਂਸ ਟੀਮ ਰਮਨ ਅਰੋੜਾ ਨੂੰ ਰਾਜੂ ਮਦਾਨ ਦੇ ਘਰ ਲੈ ਕੇ ਪਹੁੰਤੀ ਹੈ। ਵਿਜੀਲੈਂਸ ਕੁਝ ਮਹੱਤਵਪੂਰਨ ਸਬੂਤਾਂ ਦੀ ਭਾਲ ਕਰ ਰਹੀ ਹੈ, ਜਿਸ ਕਾਰਨ ਵਿਜੀਲੈਂਸ ਟੀਮ ਵਿਧਾਇਕ ਰਮਨ ਨਾਲ ਰਾਜੂ ਮਦਾਨ ਦੇ ਘਰ ਪਹੁੰਚੀ। ਰਾਜੂ ਮਦਾਨ ਵਿਧਾਇਕ ਰਮਨ ਅਰੋੜਾ ਦਾ ਕੁੜਮ ਹੈ।
ਇਸ ਤੋਂ ਪਹਿਲਾਂ, ਅਰੋੜਾ ਨੂੰ ਸਿਹਤ ਵਿੱਚ ਵਾਰ-ਵਾਰ ਵਿਗੜਨ ਕਾਰਨ ਦੇਰ ਰਾਤ 4 ਵਾਰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਉਸ ਨੂੰ ਪੇਟ ਦਰਦ ਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।
ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਪੋਸ਼ ਹੋ ਗਏ ਉਨ੍ਹਾਂ ਦੇ ਰਿਸ਼ਤੇਦਾਰ ਰਾਜੂ ਮਦਾਨ ਦੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਮਦਨ ਨੇ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਬਸਤੀ ਗੁਜਾਨ ਵਿੱਚ ਇੱਕ ਪਲਾਟ ‘ਤੇ ਕਬਜ਼ਾ ਕਰਨ ਲਈ ਮਾਂ ਅਤੇ ਧੀ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੇ ਦੁਆ ਸਵੀਟਸ ਸ਼ਾਪ ਦੇ ਮਾਲਕ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਤੇਲ ਵਪਾਰੀ ਤੋਂ ਵੀ ਕਾਫ਼ੀ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਵਿਧਾਇਕ ਹੌਲੀ-ਹੌਲੀ ਆਪਣਾ ਮੂੰਹ ਖੋਲ੍ਹ ਰਹੇ ਹਨ, ਪਰ ਉਨ੍ਹਾਂ ਦੇ ਘਰੋਂ ਮਿਲੇ ਚਾਰ ਮੋਬਾਈਲ ਫੋਨਾਂ ਤੋਂ ਮਹੱਤਵਪੂਰਨ ਜਾਣਕਾਰੀ ਮਿਲੀ ਹੈ।
ਇਸ ਤੋਂ ਪਹਿਲਾਂ ਜਾਂਚ ਦੌਰਾਨ ਵਿਜੀਲੈਂਸ ਨੇ ਇੱਕ ਲੰਬੀ ਸੂਚੀ ਤਿਆਰ ਕੀਤੀ ਸੀ। ਇਸ ਸੂਚੀ ਵਿੱਚ ਵਿਧਾਇਕ ਦੇ ਨਜ਼ਦੀਕੀ ਸਾਥੀ, ਪਰਿਵਾਰਕ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹਨ। ਐਤਵਾਰ ਨੂੰ, ਵਿਜੀਲੈਂਸ ਨੇ ਬਸਤੀ ਗੁਜਾਨ ਵਿੱਚ ਸਥਿਤ ਦੁਆ ਸਵੀਟਸ ਦੇ ਮਾਲਕ ਅਤੇ ਵਿਧਾਇਕ ਕੇਕੇ ਦੇ ਸਾਲੇ ਸਮੇਤ 10 ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦਾ ਆਧਾਰ ਕਾਰਡ, ਬੈਂਕ ਵੇਰਵੇ, ਮੋਬਾਈਲ ਨੰਬਰ, ਘਰ ਵਿੱਚ ਕੌਣ-ਕੌਣ ਹੈ, ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਪੈਨ ਕਾਰਡ ਲੈ ਲਿਆ ਗਿਆ ਹੈ।
24 ਘੰਟਿਆਂ ਦੇ ਅੰਦਰ, ਵਿਜੀਲੈਂਸ ਟੀਮ ਨੇ ਵਿਧਾਇਕ ਨਾਲ ਸਬੰਧਤ ਲਗਭਗ 20 ਜਾਇਦਾਦਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਹੈ। ਸੱਤ ਵਿਜੀਲੈਂਸ ਟੀਮਾਂ ਨੇ ਸਾਰੀਆਂ ਥਾਵਾਂ ‘ਤੇ ਮਾਪ ਪੂਰਾ ਕਰ ਲਿਆ ਹੈ। ਇਨ੍ਹਾਂ ਵਿੱਚ ਪੱਛਮ ਵਿੱਚ ਇੱਕ ਫੈਕਟਰੀ, ਨਾਜ਼ ਸਿਨੇਮਾ ਦੇ ਨੇੜੇ ਇੱਕ ਇਮਾਰਤ, ਫੁੱਟਬਾਲ ਚੌਕ ਦੇ ਨੇੜੇ ਜ਼ਮੀਨ, ਪੀਰ ਬੋਦਲਾ ਵਿੱਚ ਇੱਕ ਬਾਜ਼ਾਰ ਅਤੇ ਹੋਰ ਜਾਇਦਾਦਾਂ ਸ਼ਾਮਲ ਹਨ। ਸੋਮਵਾਰ ਨੂੰ ਵਿਜੀਲੈਂਸ ਨੇ ਇਨ੍ਹਾਂ ਜਾਇਦਾਦਾਂ ਸਬੰਧੀ ਮਾਲ ਵਿਭਾਗ ਤੋਂ ਰਿਕਾਰਡ ਮੰਗਿਆ ਹੈ।
ਵਿਜੀਲੈਂਸ ਵਿਧਾਇਕ ਰਮਨ ਅਰੋੜਾ ਦੇ ਕਰੀਬੀ ਆੜ੍ਹਤੀ ਮਹੇਸ਼ ਮਖੀਜਾ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮਖੀਜਾ ਵਿਧਾਇਕ ਦੇ ਜ਼ਿਆਦਾਤਰ ਕੰਮਾਂ ਦਾ ਵਿਸ਼ਵਾਸਪਾਤਰ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments