ਟੀਮ ਦੀ ਸਹਿ-ਮਾਲਕ ਪ੍ਰੀਟੀ ਜਿੰਟਾ ਨੇ ਫ੍ਰੈਂਚਾਈਜ਼ੀ ਦੇ ਹੋਰ ਨਿਦੇਸ਼ਕਾਂ ਮੋਹਿਤ ਬਰਮਨ, ਨੇਸ ਵਾਡੀਆ ਅਤੇ ਕਰਨ ਪਾਲ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਹੈ।
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਇਸ ਸੀਜ਼ਨ ਵਿਚ ਪੰਜਾਬ ਕਿੰਗਜ਼ ਦੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਹੋਇਆ ਹੈ। ਟੀਮ ਨੇ 14 ਸਾਲਾਂ ਬਾਅਦ ਲੀਗ ਦੇ ਪਲੇਆਫ ਵਿਚ ਜਗ੍ਹਾ ਬਣਾਈ ਹੈ। ਜਦੋਂ ਕਿ ਟੀਮ ਵਿਚ ਏਕਤਾ ਦੇਖਣ ਨੂੰ ਮਿਲ ਰਹੀ ਹੈ, ਪਰ ਫ੍ਰੈਂਚਾਈਜ਼ੀ ਦੇ ਮਾਲਕਾਂ ਵਿਚਕਾਰ ਕਾਨੂੰਨੀ ਜੰਗ ਸ਼ੁਰੂ ਹੋ ਗਈ ਹੈ। ਟੀਮ ਦੀ ਸਹਿ-ਮਾਲਕ ਪ੍ਰੀਟੀ ਜਿੰਟਾ ਨੇ ਫ੍ਰੈਂਚਾਈਜ਼ੀ ਦੇ ਹੋਰ ਨਿਦੇਸ਼ਕਾਂ ਮੋਹਿਤ ਬਰਮਨ, ਨੇਸ ਵਾਡੀਆ ਅਤੇ ਕਰਨ ਪਾਲ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਹੈ। ਇਸ ਅਰਜ਼ੀ ਵਿਚ ਉਨ੍ਹਾਂ ਨੇ ਕੰਪਨੀ ਦੀ 21 ਅਪ੍ਰੈਲ ਨੂੰ ਹੋਈ ਆਮ ਮੀਟਿੰਗ (ਈਜੀਐਮ) ਨੂੰ ਗੈਰ ਕਾਨੂ੍ੰਨੀ ਐਲਾਨਣ ਦੀ ਮੰਗ ਕੀਤੀ ਹੈ।
ਪ੍ਰੀਟੀ ਨੇ ਦੋਸ਼ ਲਾਇਆ ਹੈ ਕਿ ਇਹ ਮੀਟਿੰਗ ਕੰਪਨੀ ਦੇ ਨਿਯਮਾਂ ਦਾ ਉਲੰਘਣ ਕਰਕੇ ਬੁਲਾਈ ਗਈ ਸੀ। ਉਨ੍ਹਾਂ ਦੇ ਅਨੁਸਾਰ, ਮੀਟਿੰਗ ਦਾ ਆਯੋਜਨ ਕੰਪਨੀ ਦੇ ਨਿਦੇਸ਼ਕ ਮੋਹਿਤ ਬਰਮਨ ਨੇ ਨੇਸ ਵਾਡੀਆ ਦੇ ਸਮਰਥਨ ਨਾਲ ਕੀਤਾ ਅਤੇ ਇਸ ਵਿਚ ਕੰਪਨੀ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਖੁੱਲ੍ਹੇ ਤੌਰ ‘ਤੇ ਨਜ਼ਰਅੰਦਾਜ ਕੀਤਾ ਗਿਆਹੈ। ਇਸ ਮੀਟਿੰਗ ਵਿਚ ਮੁਨੀਸ਼ ਖੰਨਾ ਨੂੰ ਐਡਿਸ਼ਨਲ ਨਾਨ-ਐਗਜ਼ਿਕਿਊਟਿਵ ਡਾਇਰੈਕਟਰ ਨਿਯੁਕਤ ਕੀਤਾ ਗਿਆ ਜੋ ਕਿ ਕਾਨੂੰਨੀ ਤੌਰ ‘ਤੇ ਗਲਤ ਹੈ। ਇਸ ਲਈ, ਪ੍ਰੀਤੀ ਨੇ ਅਰਜ਼ੀ ਰਾਹੀਂ ਇਸ ਮੀਟਿੰਗ ਨੂੰ ਗੈਰਕਾਨੂੰਨੀ ਐਲਾਨਣ ਦੀ ਮੰਗ ਕੀਤੀ ਹੈ।
ਪ੍ਰੀਟੀ ਨੇ ਇਸ ਵਿਚ ਪਾਸ ਕੀਤੇ ਗਏ ਸਾਰੇ ਪ੍ਰਸਤਾਵਾਂ ਨੂੰ ਪ੍ਰਭਾਵੀ ਹੋਣ ਤੋਂ ਰੋਕਣ ਦੀ ਮੰਗ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੁਨੀਸ਼ ਖੰਨਾ ਨੂੰ ਨਿਦੇਸ਼ਕ ਦੇ ਤੌਰ ‘ਤੇ ਕੰਮ ਕਰਨ ਤੋਂ ਰੋਕਣ ਦੀ ਵੀ ਮੰਗ ਕੀਤੀ। ਉਨ੍ਹਾਂ ਦੀ ਇਸ ਅਰਜ਼ੀ ‘ਤੇ ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਵੀਰਵਾਰ ਨੂੰ ਇਸ ‘ਤੇ ਸੁਣਵਾਈ ਹੋਵੇਗੀ।