HomeDeshCongress Internal Conflict: ਜ਼ਿਲ੍ਹਾ ਇੱਕ, ਰੈਲੀਆਂ ਦੋ…Punjab Congress ਵਿੱਚ ਸਭ ਠੀਕ ਨਹੀਂ Deshlatest NewsPanjabRajniti Congress Internal Conflict: ਜ਼ਿਲ੍ਹਾ ਇੱਕ, ਰੈਲੀਆਂ ਦੋ…Punjab Congress ਵਿੱਚ ਸਭ ਠੀਕ ਨਹੀਂ By admin April 5, 2025 0 184 Share FacebookTwitterPinterestWhatsApp ਪਿਛਲੇ ਦਿਨੀਂ ਵੀ ਰਾਣਾ ਗੁਰਜੀਤ ਅਤੇ ਹੋਰ ਕਾਂਗਰਸੀ ਲੀਡਰ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੁਖਰ ਹੋਕੇ ਬੋਲੇ ਸਨ। ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ (ਪੱਛਮ) ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਫਸਵਾਂ ਮੁਕਾਬਲਾ ਹੋਵੇਗਾ। ਦੂਜੇ ਪਾਸੇ ਕਾਂਗਰਸ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਅੱਜ ਹਲਕਾ ਸੁਲਤਾਨਪੁਰ ਲੋਧੀ ਵਿੱਚ ਚੋਣ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਾਂਗਰਸ ਦੇ ਵੱਡੇ ਲੀਡਰ ਸ਼ਾਮਿਲ ਹੋਏ। ਕਾਂਗਰਸ ਦੀ ਰੈਲੀ ਦੂਜੇ ਪਾਸੇ ਹੀ ਇੱਕ ਹੋਰ ਰੈਲੀ ਕੀਤੀ ਗਈ, ਇਹ ਰੈਲੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ। ਜੋ ਕਿ ਸਾਲ 2022 ਦੀਆਂ ਚੋਣਾਂ ਵਿੱਚ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਜਿੱਤ ਹਾਸਿਲ ਕਰਕੇ ਵਿਧਾਨ ਸਭਾ ਪਹੁੰਚੇ ਸਨ। ਰਾਣਾ ਇੰਦਰ ਪ੍ਰਤਾਪ ਦੀ ਰੈਲੀ ਕਾਂਗਰਸ ਵਿੱਚ ਫੁੱਟ ਆਈ ਨਜ਼ਰ ਪਿਛਲੇ ਦਿਨੀਂ ਵੀ ਰਾਣਾ ਗੁਰਜੀਤ ਅਤੇ ਹੋਰ ਕਾਂਗਰਸੀ ਲੀਡਰ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੁਖਰ ਹੋਕੇ ਬੋਲੇ ਸਨ। ਜਿਸ ਤੋਂ ਬਾਅਦ ਮਾਮਲਾ ਹਾਈਕਮਾਨ ਤੱਕ ਵੀ ਪਹੁੰਚਿਆ ਸੀ। ਹਾਲਾਂਕਿ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਮੀਡੀਆ ਵਿੱਚ ਆਕੇ ਸਪੱਸ਼ਟੀਕਰਨ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਪ੍ਰਧਾਨ ਦੇ ਖਿਲਾਫ਼ ਕੋਈ ਬਗਾਵਤ ਨਹੀਂ ਹੈ ਸਗੋਂ ਪੰਜਾਬ ਕਾਂਗਰਸ ਇੱਕ ਜੁੱਟ ਹੈ। 2022 ਵਿੱਚ ਵੀ ਹੋਈ ਸੀ ਬਗਾਵਤ ਵਿਧਾਨ ਸਭਾ ਚੋਣਾਂ ਦੌਰਾਨ ਰਾਣਾ ਗੁਰਜੀਤ ਸਿੰਘ ਚਾਹੁੰਦੇ ਸਨ ਕਿ ਉਹਨਾਂ ਦੇ ਪੁੱਤਰ ਸੁਲਤਾਨਪੁਰ ਲੋਧੀ ਤੋਂ ਚੋਣ ਲੜਣ। ਜਦੋਂ ਕਿ ਕਾਂਗਰਸ ਨੇ ਇੱਕ ਪਰਿਵਾਰ ਇੱਕ ਟਿਕਟ ਦੀ ਪਾਲਿਸੀ ਅਪਨਾਈ। ਜਿਸ ਦੇ ਤਹਿਤ ਰਾਣਾ ਗੁਰਜੀਤ ਨੂੰ ਤਾਂ ਟਿਕਟ ਮਿਲ ਗਿਆ ਪਰ ਉਹਨਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਟਿਕਟ ਨਹੀਂ ਮਿਲੀ। ਜਿਸ ਤੋਂ ਬਾਅਦ ਰਾਣਾ ਇੰਦਰ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਕਾਂਗਰਸ ਉਮੀਦਵਾਰ ਨੂੰ ਹਰਾਕੇ ਵਿਧਾਨ ਸਭਾ ਪਹੁੰਚੇ। ਅੱਜ ਦੀ ਵੀ ਰੈਲੀ ਇੱਕ ਬਗਾਵਤ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ। ਹਾਲਾਂਕਿ ਇਸ ਰੈਲੀ ਵਿੱਚ ਰਾਣਾ ਗੁਰਜੀਤ ਸਿੰਘ ਦੀ ਫੋਟੋ ਵੀ ਲਗਾਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਹਾਈਕਮਾਨ ਰਾਣਾ ਗੁਰਜੀਤ ਖਿਲਾਫ ਕੀ ਐਕਸ਼ਨ ਲੈਂਦੀ ਹੈ। ਪਰ ਕਿਤੇ ਨਾਲ ਕਿਤੇ ਇੱਕੋ ਸ਼ਹਿਰ ਵਿੱਚ ਦੋ ਰੈਲੀਆਂ ਦਾ ਹੋਣਾ ਕਾਂਗਰਸ ਦੇ ਅੰਦਰ ਚੱਲ ਰਹੀ ਹਲਚਲ ਨੂੰ ਜਗ ਜਾਹਿਰ ਕਰ ਦਿੱਤਾ ਹੈ। Share FacebookTwitterPinterestWhatsApp Previous articleJalandhar: ਅਵਾਰਾ ਕੁੱਤਿਆਂ ਦੀ ਦਹਿਸ਼ਤ… 6 ਸਾਲਾਂ ਮਾਸੂਮ ਨੂੰ ਵੱਢਿਆ, ਘਟਨਾ CCTV ਚ ਹੋਈ ਕੈਦNext articleFerozepur ਦੇ ਨਾਲੇ ‘ਚ ਡਿੱਗੀ ਸਕੂਲੀ ਬੱਚਿਆ ਨਾਲ ਭਰੀ ਬੱਸ, CM ਨੇ ਪ੍ਰਗਟਾਈ ਚਿੰਤਾ adminhttps://punjabbuzz.com/Punjabi RELATED ARTICLES Desh ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 latest News Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 Desh ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 Dussehra 2026: ਅੱਜ ਮਨਾਇਆ ਜਾਵੇਗਾ ਦੁਸਹਿਰਾ, ਜਾਣੋ ਸ਼ਸਤ੍ਰ ਪੂਜਾ ਦਾ ਸ਼ੁਭ ਮੁਹੂਰਤ ਤੇ ਰਾਵਣ ਦਹਨ ਦਾ ਸਮਾਂ October 20, 2026 Load more Recent Comments