Thursday, October 22, 2026
Google search engine
HomeDeshPDDU 'ਚ CBI ਦੇ ਛਾਪੇ ਕਾਰਨ ਹੰਗਾਮਾ, ਪ੍ਰੀਖਿਆ ਮੁਲਤਵੀ; 5-10 ਸਾਲ ਪਹਿਲਾਂ...

PDDU ‘ਚ CBI ਦੇ ਛਾਪੇ ਕਾਰਨ ਹੰਗਾਮਾ, ਪ੍ਰੀਖਿਆ ਮੁਲਤਵੀ; 5-10 ਸਾਲ ਪਹਿਲਾਂ ਹੋਈਆਂ ਤਰੱਕੀਆਂ ਦੀ ਵੀ ਹੋਵੋਗੀ ਜਾਂਚ

ਪੰਡਿਤ ਦੀਨ ਦਿਆਲ ਉਪਾਧਿਆਏ (PDDU) ਡਿਵੀਜ਼ਨ ਵਿੱਚ ਹੋਈ ਪ੍ਰੀਖਿਆ ਵਿੱਚ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ

ਰੇਲਵੇ ਮੰਡਲ ਪੰਡਿਤ ਦੀਨਦਿਆਲ ਉਪਾਧਿਆਏ (ਪੀਡੀਡੀਯੂ) ਦੀਆਂ ਤਰੱਕੀ ਸਬੰਧੀ ਪ੍ਰੀਖਿਆਵਾਂ ’ਚ ਭ੍ਰਿਸ਼ਟਾਚਾਰ ਮਿਲਣ ’ਤੇ ਸੀਬੀਆਈ ਵੱਲੋਂ 26 ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮੰਗਲਵਾਰ ਨੂੰ ਗ੍ਰਿਫ਼ਤਾਰੀ ਦੇ ਅਗਲੇ ਦਿਨ ਰੇਲਵੇ ਭਰਤੀ ਬੋਰਡ (ਆਰਆਰਬੀ) ਦੇ ਕਈ ਵੱਡੇ ਫ਼ੈਸਲੇ ਲਏ ਹਨ। ਹੁਣ ਰੇਲਵੇ ’ਚ ਚੱਲ ਰਹੀਆਂ ਤਰੱਕੀ ਦੀਆਂ ਸਾਰੀਆਂ ਵਿਭਾਗੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।
4 ਮਾਰਚ ਦੀ ਘਟਨਾ ਤੋਂ ਬਾਅਦ ਹੁਣ ਤੱਕ ਜਿਥੇ ਵੀ ਪ੍ਰੀਖਿਆਵਾਂ ਹੋਈਆਂ ਹਨ ਤੇ ਜਿਨ੍ਹਾਂ ਨਤੀਜਾ ਨਹੀਂ ਆਇਆ ਹੈ, ਉਨ੍ਹਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਹਰੇਕ ਤਰ੍ਹਾਂ ਦੀਆਂ ਗਰੁੱਪ ਸੀ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਤਰੱਕੀ ਸਬੰਧੀ ਕੋਈ ਵੀ ਪ੍ਰੀਖਿਆ ਸਥਾਨਕ ਪੱਧਰ ’ਤੇ ਨਹੀਂ ਹੋਵੇਗੀ। ਪ੍ਰੀਖਿਆਵਾਂ ਦਾ ਪ੍ਰਬੰਧ ਰੇਲਵੇ ਭਰਤੀ ਬੋਰਡ ਖੁਦ ਕਰੇਗਾ। ਦਿੱਲੀ ਸਥਿਤ ਰੇਲਵੇ ਬੋਰਡ ਦੀ ਉੱਚ ਪੱਧਰੀ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ ਹੈ।
ਪੂਰਬ ਮੱਧ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਸਰਸਵਤੀ ਚੰਦਰ ਨੇ ਦੱਸਿਆ ਕਿ ਹੁਣ ਸਾਰੀਆਂ ਵਿਭਾਗੀ ਤਰੱਕੀ ਦੀਆਂ ਪ੍ਰੀਖਿਆਵਾਂ ਆਰਆਰਬੀ ਵੱਲੋਂ ਕੇਂਦਰੀਕ੍ਰਿਤ ਕੰਪਿਊਟਰ ਆਧਾਰਿਤ ਪ੍ਰੀਖਿਆ (ਸੀਬੀਟੀ) ਦੇ ਮਾਧਿਅਮ ਨਾਲ ਕਰਵਾਈਆਂ ਜਾਣਗੀਆਂ। ਸਾਰੀਆਂ ਖੇਤਰੀ ਰੇਲਵੇ ਪ੍ਰੀਖਿਆਵਾਂ ਲਈ ਇਕ ਕੈਲੰਡਰ ਬਣਾਇਆ ਜਾਵੇਗਾ, ਜਿਸ ਦੇ ਆਧਾਰ ’ਤੇ ਹੀ ਪ੍ਰੀਖਿਆ ਹੋਵੇਗੀ।
ਹਾਲ ਦੇ ਸਾਲਾਂ ’ਚ ਆਰਆਰਬੀ ਵੱਲੋਂ ਕਰਵਾਈਆਂ ਪਾਰਦਰਸ਼ੀ, ਨਿਰਪੱਖ ਤੇ ਅਤਿਅੰਤ ਸ਼ਲਾਘਾਯੋਗ ਪ੍ਰੀਖਿਆਵਾਂ ਦੇ ਲੰਬੇ ਤਜਰਬੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਤੱਕ ਆਰਆਰਬੀ ਰਾਹੀਂ ਸੱਤ ਕਰੋੜ ਤੋਂ ਜ਼ਿਆਦਾ ਉਮੀਦਵਾਰਾਂ ਦੀ ਪ੍ਰੀਖਿਆ ਬਿਨਾਂ ਕਿਸੇ ਪੇਪਰ ਲੀਕ, ਕਾਲੀ, ਰਿਮੋਟ ਲਾਗ-ਇਨ ਤੇ ਜਾਸੂਸੀ ਉਪਕਰਣਾਂ ਦੀ ਵਰਤੋਂ ਦੇ ਕੰਪਿਊਟਰ ਆਧਾਰਤ ਪ੍ਰੀਖਿਆਵਾਂ ਦੇ ਮਾਧਿਆਣ ਰਾਹੀਂ ਲਈਆਂ ਗਈਆਂ ਹਨ ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments