Tuesday, October 27, 2026
Google search engine
HomeDeshਪੰਜਾਬ 'ਚ 'ਆਪ' ਸਰਕਾਰ ਦਾ ਵੱਡਾ ਐਕਸ਼ਨ, 9.12 ਲੱਖ ਰੁਪਏ ਦੇ ਗਬਨ...

ਪੰਜਾਬ ‘ਚ ‘ਆਪ’ ਸਰਕਾਰ ਦਾ ਵੱਡਾ ਐਕਸ਼ਨ, 9.12 ਲੱਖ ਰੁਪਏ ਦੇ ਗਬਨ ਮਾਮਲੇ ‘ਚ ਸਸਪੈਂਡ ਕੀਤਾ ਇਹ ਅਧਿਕਾਰੀ

Punjab Vidhan Sabha ਦੀ ਕਮੇਟੀ ਨੇ ਬਲਜੀਤ ਸਿੰਘ ਜੋ ਕਿ ਮੌਜੂਦਾ ਸਮੇਂ ਬਲਾਕ ਡਿਵੈੱਲਪਮੈਂਟ ਅਫਸਰ, ਗੁਰਦਾਸਪੁਰ ਹੈ, ਨੇ ਆਪਣਾ ਪਾਸਪੋਰਟ ਵੀ ਜਮ੍ਹਾਂ ਨਹੀਂ ਕਰਵਾਇਆ।

ਗੁਰਦਾਸਪੁਰ ਤੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਗੁਰਦਾਸਪੁਰ ‘ਚ ਤਾਇਨਾਤ ਬੀਡੀਪੀਓ ਵੱਲੋਂ ਲੱਖਾਂ ਰੁਪਏ ਦੇ ਗਬਨ ਦਾ ਮੁੱਦਾ ਚੁੱਕਿਆ ਗਿਆ। ਇਸ ‘ਤੇ ਐਕਸ਼ਨ ਲੈਂਦਿਆਂ ਸਰਕਾਰ ਨੇ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਸ਼ਨ ਦੌਰਾਨ ਉਸ ਦਾ ਹੈੱਡਕੁਆਰਟਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਦਫ਼ਤਰ ਤਰਨਤਾਰਨ ਹੋਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿਫਰ ਕਾਲ ਤੋਂ ਬਾਅਦ ਬੀਡੀਪੀਓ ਬਲਜੀਤ ਸਿੰਘ ਦਾ ਸਸਪੈਂਸ਼ਨ ਆਰਡਰ ਵਿਧਾਨ ਸਭਾ ‘ਚ ਪੇਸ਼ ਕੀਤਾ।
ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਪਾਹੜਾ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਇਹ ਮਾਮਲਾ ਚੁ4ਕਦੇ ਆ ਰਹੇ ਹਨ। ਐੱਸਓਪੀਈ ਬਲਜੀਤ ਸਿੰਘ ਮੌਜੂਦਾ ਸਮੇਂ ਗੁਰਦਾਸਪੁਰ ਦਾ ਬੀਡੀਪੀਓ ਹੈ। ਉਸ ਦੇ ਖਿਲਾਫ 13-6-23 ਨੂੰ ਜਾਂਚ ਪੂਰੀ ਹੋਈ ਸੀ। ਇਹੀ ਨਹੀਂ ਇਕ ਸਰਕਾਰੀ ਮੁਲਾਜ਼ਮ ਨੇ ਵੀ ਉਸ ਦੇ ਖਿਲਾਫ ਬਿਆ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਬੀਡੀਪੀਓ ਨੇ ਫੰਡਾਂ ‘ਚ 9 ਲੱਖ 12 ਹਜ਼ਾਰ 264 ਰੁਪਏ ਦਾ ਗਬਨ ਕੀਤਾ ਹੈ। ਇਸ ਮਾਮਲੇ ਸਬੰਧੀ ਏਡੀਸੀ ਵਿਕਾਸ ਨੇ ਬੀਡੀਪੀਓ ਖਿਲਾਫ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਕਾਰਵਾਈ ਦੀ ਸਿਫਾਰਸ਼ ਕੀਤੀ ਸੀ ਪਰ ਉਹ ਉਦੋਂ ਤੋਂ ਬਚਦਾ ਆ ਰਿਹਾ ਹੈ। ਇਹੀ ਨਹੀਂ ਉਹ ਦੋ ਵਾਰ ਐਕਸ ਇੰਡੀਆ ਲੀਵ ਲਏ ਬਿਨਾਂ ਵਿਦੇਸ਼ ਵੀ ਜਾ ਚੁੱਕਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਲਕਲਿਆਣ ਸਕੀਮ ਤਹਿਤ ਆਏ ਦੋ ਕਰੋੜ 88 ਲੱਖ 10911 ਰੁਪਏ, 15ਵੇਂ ਵਿੱਤ ਕਮਿਸ਼ਨ ਦੇ 90 ਲੱਖ ਰੁਪਏ, ਪੰਚਾਇਤ ਵਿਭਾਗ ਦੇ 44 ਲੱਖ ਰੁਪਏ ਸਮੇਤ ਕੁੱਲ 4 ਕਰੋੜ 22 ਲੱਖ 10911 ਰੁਪਏ ਬਿਨਾਂ ਕਿਸੇ ਤਕਨੀਕੀ ਇਜਾਜ਼ਤ ਦੇ ਖਰਚ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਹੈ ਕਿ ਬੀਡੀਪੀਓ ਨੇ ਸਾਰਾ ਪੈਸਾ ਖੁਰਦ-ਬੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲਾ ਪੰਚਾਇਤ ਕਮੇਟੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ।
ਕਮੇਟੀ ਵੱਲੋਂ ਜਦੋਂ ਬੀਡੀਪੀਓ ਤੋਂ ਬਿਨਾਂ ੈਕਸ ਇੰਡੀਆ ਲੀਵ ਲਏ ਵਿਦੇਸ਼ ਜਾਣ ਬਾਰੇ ਜਾਣਕਾਰੀ ਮੰਗੀ ਗਈ ਤਾਂ ਉਹ ਪੂਰੀ ਤਰ੍ਹਾਂ ਨਾਲ ਮੁੱਕਰ ਗਿਆ। ਕਮੇਟੀ ਵੱਲੋਂ ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਕਿਾ ਗਿਆ ਸੀ ਪਰ ਡੇਢ ਸਾਲ ਬਾਅਦ ਵੀ ਉਸ ਨੇ ਅਜਿਹਾ ਨਹੀਂ ਕੀਤਾ ਹੈ। ਇਹੀ ਨਹੀਂ ਉਸ ਦੇ ਖਿਲਾਫ ਪਿਛਲੇ ਡੇਢ ਸਾਲ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments