Thursday, June 18, 2026
Google search engine
HomeDeshBathinda Mayor : ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਬਣੇ ਬਠਿੰਡਾ ਦੇ...

Bathinda Mayor : ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਬਣੇ ਬਠਿੰਡਾ ਦੇ ਮੇਅਰ, ਪਦਮਜੀਤ ਮਹਿਤਾ ਪਈਆਂ 33 ਵੋਟਾਂ

ਇਸ ਮੌਕੇ ਪਦਮਜੀਤ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਅਜੇ ਇੱਕ ਸਾਲ ਦੇ ਕਰੀਬ ਬਾਕੀ ਹੈ

 ਬਠਿੰਡਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾ ਲਿਆ ਹੈ। ਆਮ ਆਦਮੀ ਪਾਰਟੀ ਦੇ 48 ਨੰਬਰ ਵਾਰਡ ਤੋਂ ਕੌਂਸਲਰ ਪਦਮਜੀਤ ਮਹਿਤਾ 33 ਵੋਟਾਂ ਲੈ ਕੇ ਬਠਿੰਡਾ ਨਗਰ ਨਿਗਮ ਦੇ ਮੇਅਰ ਚੁਣੇ ਗਏ ਹਨ। ਜਦੋਂ ਕਿ ਉਹਨਾਂ ਦੇ ਨਿਕਟ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਠੇਕੇਦਾਰ ਨੂੰ 15 ਵੋਟਾਂ ਮਿਲੀਆਂ ਹਨ। ਮੇਅਰ ਦੀ ਚੋਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਸਰਗਰਮੀਆਂ ਸਿਖਰਾਂ ਉੱਪਰ ਸਨ।
ਮੰਗਲਵਾਰ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬਠਿੰਡਾ ਵਿੱਚ ਡੇਰੇ ਲਾਏ ਹੋਏ ਸਨ। ਪਦਮਜੀਤ ਮਹਿਤਾ ਸਭ ਤੋਂ ਛੋਟੀ ਉਮਰ ਦੇ ਮੇਅਰ ਵਜੋਂ ਆਪਣਾ ਅਹੁਦਾ ਸੰਭਾਲਣਗੇ। ਇਸ ਮੌਕੇ ਪਦਮਜੀਤ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਅਜੇ ਇੱਕ ਸਾਲ ਦੇ ਕਰੀਬ ਬਾਕੀ ਹੈ ਅਤੇ ਇਸ ਸਮੇਂ ਦੌਰਾਨ ਉਹ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂਂ ਮੇਅਰ ਚੁਣੇ ਜਾਣ ਤੇ ਸ਼ਹਿਰ ਦੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments