Thursday, June 18, 2026
Google search engine
HomeDesh'ਕੌਣ ਹੈ ਇਹ Lawrence Bishnoi, ਜੇਲ੍ਹ 'ਚ ਬੈਠ ਕੇ ਕਿਵੇਂ ਚਲਾ ਰਿਹਾ...

‘ਕੌਣ ਹੈ ਇਹ Lawrence Bishnoi, ਜੇਲ੍ਹ ‘ਚ ਬੈਠ ਕੇ ਕਿਵੇਂ ਚਲਾ ਰਿਹਾ ਹੈ ਗੈਂਗ?’, ਕੇਂਦਰ ਸਰਕਾਰ ‘ਤੇ ਭੜਕੇ Kejriwal

ਸਾਬਕਾ ਮੁੱਖ ਮੰਤਰੀ Arvind Kejriwal ਨੇ Delhi ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਸਾਬਕਾ ਮੁੱਖ ਮੰਤਰੀ Arvind Kejriwal ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ‘ਤੇ ਨਿਸ਼ਾਨਾ ਸਾਧਿਆ।

Delhi ਵਿਧਾਨ ਸਭਾ ਵਿੱਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਨਹੀਂ ਰੱਖੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸੀਂ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਬਿਜਲੀ ਦੀ ਮੁਰੰਮਤ ਦੀ ਜ਼ਿੰਮੇਵਾਰੀ ਨਿਭਾਈ ਹੈ ਪਰ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਿਆ ਨਹੀਂ ਜਾ ਰਿਹਾ। ਦਿੱਲੀ ਵਿੱਚ ਕਤਲ ਅਤੇ ਬੰਬ ਧਮਾਕੇ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਮੈਂ ਦੇਖ ਰਿਹਾ ਸੀ ਕਿ ਇਕ ਵਕੀਲ ਕਹਿ ਰਿਹਾ ਸੀ ਕਿ ਸੜਕ ‘ਤੇ ਹੱਥ ‘ਚ ਮੋਬਾਇਲ ਲੈ ਕੇ ਜਾਣਾ ਮੁਸ਼ਕਲ ਹੈ। ਜੇਕਰ ਤੁਸੀਂ ਆਪਣਾ ਮੋਬਾਈਲ ਫ਼ੋਨ ਲੈ ਕੇ ਜਾਂਦੇ ਹੋ ਤਾਂ ਕੋਈ ਨਾ ਕੋਈ ਤੁਹਾਡਾ ਮੋਬਾਈਲ ਖੋਹ ਲਵੇਗਾ।

Delhi ਵਿੱਚ ਜਬਰ ਜਨਾਹ ਹੋ ਰਹੇ ਹਨ ਅਤੇ ਕਤਲ ਕਰ ਦਿੰਦੇ ਹਨ। ਮੈਂ ਇਹ ਅਖਬਾਰ ਲੈ ਕੇ ਆਇਆ ਹਾਂ। ਇਸ ਵਿੱਚ ਦਿੱਲੀ ਦੀ ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਗਈ ਹੈ।

Delhi ‘ਚ ਦਰਜਨਾਂ ਗੈਂਗ ਸਰਗਰਮ: Kejriwal

ਉਨ੍ਹਾਂ ਕਿਹਾ ਕਿ ਤੁਹਾਡੇ ਗੁਆਂਢ ਵਿੱਚ ਗੈਂਗ ਵਾਰ ਸ਼ੁਰੂ ਹੋ ਗਿਆ ਹੈ। ਕੌਣ ਹੈ ਇਹ Lawrence Bishnoi? ਉਹ ਜੇਲ੍ਹ ਵਿੱਚ ਬੈਠ ਕੇ ਗੈਂਗ ਕਿਵੇਂ ਚਲਾ ਰਿਹਾ ਹੈ? ਇਸ ਬਾਰੇ ਅਮਿਤ ਸ਼ਾਹ ਨੂੰ ਦੱਸਣਾ ਹੋਵੇਗਾ।

Lawrence Bishnoi ਗੈਂਗ, ਭਾਊ ਗ੍ਰੈਂਡ, ਗੋਗੀ ਗੈਂਗ…ਅਜਿਹੇ ਦਰਜਨਾਂ ਗੈਂਗ ਦਿੱਲੀ ਅੰਦਰ ਸਰਗਰਮ ਹਨ। ਕੋਈ ਦੱਸ ਰਿਹਾ ਸੀ ਕਿ ਉਨ੍ਹਾਂ ਨੇ ਆਪਣੇ ਇਲਾਕੇ ਵੰਡ ਲਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments