Thursday, June 11, 2026
Google search engine
HomeDeshNarak Chaturdashi 2024 : ਨਰਕ ਚਤੁਰਦਸ਼ੀ ਦੇ ਦਿਨ ਕਿੱਥੇ ਤੇ ਕਿਉਂ ਜਗਾਇਆ...

Narak Chaturdashi 2024 : ਨਰਕ ਚਤੁਰਦਸ਼ੀ ਦੇ ਦਿਨ ਕਿੱਥੇ ਤੇ ਕਿਉਂ ਜਗਾਇਆ ਜਾਂਦੈ ਚਾਰ ਮੁਖੀ ਦੀਵਾ ? ਜਾਣੋ ਇਸ ਦਾ ਫਾਇਦਾ

ਨਰਕ ਚਤੁਰਦਸ਼ੀ ਵਾਲੇ ਦਿਨ ਮਿੱਟੀ ਦਾ ਦੀਵਾ ਲੈ ਕੇ ਉਸ ਵਿੱਚ ਸਰ੍ਹੋਂ ਦਾ ਤੇਲ ਪਾਓ।

ਨਰਕ ਚਤੁਰਦਸ਼ੀ ਜਾਂ ਛੋਟੀ ਦੀਵਾਲੀ ਇਸ ਸਾਲ 30 ਅਕਤੂਬਰ ਬੁੱਧਵਾਰ ਨੂੰ ਪੈ ਰਹੀ ਹੈ। ਨਰਕ ਚਤੁਰਦਸ਼ੀ ਨੂੰ ਨਰਕ ਚੌਦਸ ਵੀ ਕਿਹਾ ਜਾਂਦਾ ਹੈ। ਇਕ ਪਾਸੇ ਜਿੱਥੇ ਇਸ ਦਿਨ ਮਾਂ ਕਾਲੀ, ਭਗਵਾਨ ਕ੍ਰਿਸ਼ਨ ਅਤੇ ਯਮਰਾਜ ਦੀ ਪੂਜਾ ਕਰਨ ਦੀ ਪਰੰਪਰਾ ਹੈ, ਉੱਥੇ ਹੀ ਦੂਜੇ ਪਾਸੇ ਨਰਕ ਚਤੁਦਸ਼ੀ ‘ਤੇ ਚਾਰ ਮੁਖੀ ਦੀਵਾ ਜਗਾਉਣ ਦਾ ਵਿਸ਼ੇਸ਼ ਸਥਾਨ ਹੈ। ਜੋਤਸ਼ੀ ਦੱਸਜੇ ਹਨ ਕਿ ਨਰਕ ਚਤੁਰਦਸ਼ੀ ‘ਤੇ ਚਾਰ ਪਾਸੇ ਦੀਵੇ ਜਗਾਉਣਾ ਬਹੁਤ ਸ਼ੁਭ ਤੇ ਲਾਭਕਾਰੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਕਿ ਘਰ ਦੀ ਕਿਸ ਦਿਸ਼ਾ ‘ਚ ਤੇ ਕਿਉਂ ਚਾਰ ਮੁਖੀ ਦੀਵਾ ਜਗਾਉਣਾ ਚਾਹੀਦਾ ਹੈ।
ਛੋਟੀ ਦੀਵਾਲੀ ‘ਤੇ ਦੀਵਾ ਕਿਉਂ ਜਗਾਇਆ ਜਾਂਦੈ
ਨਰਕ ਚਤੁਰਦਸ਼ੀ ਵਾਲੇ ਦਿਨ ਘਰ ਦੇ ਮੁੱਖ ਦੁਆਰ ‘ਤੇ ਚਾਰ ਮੁਖੀ ਦੀਵਾ ਜਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਪਿੱਪਲ ਦੇ ਦਰੱਖਤ ਹੇਠਾਂ ਵੀ ਦੀਵਾ ਜਗਾਉਣਾ ਚਾਹੀਦਾ ਹੈ। ਜੇਕਰ ਕਿਸੇ ਦੇ ਘਰ ਦੇ ਨੇੜੇ ਪਿੱਪਲ ਦਾ ਦਰੱਖਤ ਨਹੀਂ ਹੈ ਤਾਂ ਘਰ ਦੇ ਮੁੱਖ ਦੁਆਰ ਤੋਂ ਇਲਾਵਾ ਘਰ ਦੀ ਛੱਤ ‘ਤੇ ਵੀ ਚਾਰ ਮੁਖੀ ਵਾਲਾ ਦੀਵਾ ਜਗਾ ਸਕਦੇ ਹੋ।
ਨਰਕ ਚਤੁਰਦਸ਼ੀ ਦੇ ਦਿਨ ਘਰ ਦੇ ਮੁੱਖ ਦਰਵਾਜ਼ੇ ‘ਤੇ ਦੀਵਾ ਜਗਾਉਣਾ ਮਾਂ ਕਾਲੀ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਛੋਟੀ ਦੀਵਾਲੀ ‘ਤੇ ਪਿੱਪਲ ਦੇ ਦਰੱਖਤ ‘ਤੇ ਜਾਂ ਘਰ ਦੀ ਛੱਤ ‘ਤੇ ਦੀਵਾ ਜਗਾਉਣਾ ਯਮਰਾਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਰਕ ਚਤੁਰਦਸ਼ੀ ਦੇ ਦਿਨ ਦੀਵਾ ਜਗਾਉਣ ਨਾਲ ਤਿੰਨਾਂ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਘਰ ‘ਚ ਸੁੱਖ-ਸ਼ਾਂਤੀ, ਖੁਸ਼ਹਾਲੀ ਬਣੀ ਰਹਿੰਦੀ ਹੈ।
ਦੀਵਾ ਕਿਵੇਂ ਜਗਾਉਣਾ ਹੈ
ਨਰਕ ਚਤੁਰਦਸ਼ੀ ਵਾਲੇ ਦਿਨ ਮਿੱਟੀ ਦਾ ਦੀਵਾ ਲੈ ​​ਕੇ ਉਸ ਵਿੱਚ ਸਰ੍ਹੋਂ ਦਾ ਤੇਲ ਪਾਓ। ਫਿਰ ਇਸ ਤੋਂ ਬਾਅਦ 2 ਰੂੰ ਦੀਆਂ ਬੱਤੀਆਂ ਨੂੰ ਦੀਵੇ ‘ਚ ਰੱਖ ਦਿਓ। ਨਰਕ ਚਤੁਰਦਸ਼ੀ ‘ਤੇ ਜਗਾਏ ਜਾਣ ਵਾਲੇ ਚਾਰ ਮੂੰਹ ਵਾਲੇ ਦੀਵੇ ‘ਚ ਕਪੂਰ, ਲੌਂਗ, ਤੇਜ ਪੱਤਾ ਪਾਊਡਰ ਤੇ ਅਲਸੀ ਦੇ ਬੀਜ ਜ਼ਰੂਰ ਪਾਓ। ਤੁਹਾਨੂੰ ਇਸ ਦਾ ਲਾਭ ਮਿਲੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments