ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਲਿਵਰ ਸੋਰਾਇਸਿਸ (Liver Cirrhosis) ਤੇ ਲਿਵਰ ਸਕਾਰਿੰਗ (Liver Scarring) ਦੀ ਸਮੱਸਿਆ ਵੀ ਹੋ ਸਕਦੀ ਹੈ।
ਫੈਟੀ ਲਿਵਰ ਅਜਿਹੀ ਸਮੱਸਿਆ ਹੈ ਜਿਸ ਦੇ ਮਾਮਲੇ ਨੌਜਵਾਨਾਂ ‘ਚ ਅਕਸਰ ਦੇਖੇ ਜਾਂਦੇ ਹਨ। ਲਿਵਰ ਨਾਲ ਜੁੜੀ ਇਸ ਸਮੱਸਿਆ ‘ਚ ਲਿਵਰ ‘ਚ ਫੈਟ ਜਮ੍ਹਾਂ ਹੋ ਜਾਂਦੀ ਹੈ। ਇਸ ਕਾਰਨ ਲਿਵਰ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ ਤੇ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਲਿਵਰ ਸੋਰਾਇਸਿਸ ਤੇ ਲਿਵਰ ਸਕਾਰਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਉਨ੍ਹਾਂ ਆਦਤਾਂ ਵੱਲ ਧਿਆਨ ਦੇਈਏ ਜੋ ਫੈਟੀ ਲਿਵਰ ਦਾ ਕਾਰਨ ਬਣ ਸਕਦੀਆਂ ਹਨ। ਇਸ ਲੇਖ ਵਿਚ ਅਸੀਂ ਉਨ੍ਹਾਂ ਆਦਤਾਂ ਬਾਰੇ ਜਾਣਾਂਗੇ…
ਗੈਰ-ਸਿਹਤਮੰਦ ਭੋਜਨ (Unhealthy Foods) : ਭੋਜਨ ‘ਚ ਪ੍ਰੋਸੈਸਡ ਫੂਡ, ਜੰਕ ਫੂਡ, ਜ਼ਿਆਦਾ ਖੰਡ ਤੇ ਗੈਰ-ਸਿਹਤਮੰਦ ਫੈਟ ਦੀ ਜ਼ਿਆਦਾ ਮਾਤਰਾ ਕਾਰਨ ਲਿਵਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਹ ਭੋਜਨ ਲਿਵਰ ‘ਚ ਚਰਬੀ ਜਮ੍ਹਾਂ ਕਰਦੇ ਹਨ, ਜਿਸ ਕਾਰਨ ਫੈਟੀ ਲਿਵਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਚਿਪਸ, ਪੀਜ਼ਾ, ਬੇਕਨ ਆਦਿ ਬਹੁਤ ਜ਼ਿਆਦਾ ਖਾਂਦੇ ਹੋ ਤਾਂ ਇਨ੍ਹਾਂ ਦਾ ਸੇਵਨ ਘੱਟ ਕਰੋ। ਇਨ੍ਹਾਂ ਦੀ ਬਜਾਏ ਸਾਬਤ ਅਨਾਜ, ਫਲ, ਸਬਜ਼ੀਆਂ, ਦਹੀਂ, ਲੀਨ ਪ੍ਰੋਟੀਨ ਆਦਿ ਨੂੰ ਸ਼ਾਮਲ ਕਰੋ। ਸਨੈਕਿੰਗ ਲਈ ਵੀ ਸਿਹਤਮੰਦ ਚੀਜ਼ਾਂ ਖਾਓ ਜਿਵੇਂ ਓਟਸ, ਪੌਪ ਕੌਰਨ, ਮੂੰਗਫਲੀ ਆਦਿ।
ਆਲਸ ਭਰੀ ਜ਼ਿੰਦਗੀ : ਅੱਜਕੱਲ੍ਹ ਜ਼ਿਆਦਾਤਰ ਲੋਕ ਆਲਸੀ ਜੀਵਨਸ਼ੈਲੀ ਜੀਉਂਦੇ ਹਨ। ਲੰਬੇ ਸਮੇਂ ਤਕ ਇੱਕੋ ਥਾਂ ਬੈਠਣਾ, ਕਸਰਤ ਨਾ ਕਰਨਾ, ਘਰ ‘ਚ ਹੀ ਬੈਠੇ ਰਹਿਣਾ, ਇਹ ਸਭ ਆਲਸ ਭਰੀ ਜ਼ਿੰਦਗੀ ਦੀਆਂ ਉਦਾਹਰਣਾਂ ਹਨ। ਇਨ੍ਹਾਂ ਕਰਕੇ ਵੀ ਲਿਵਰ ਖਰਾਬ ਹੋ ਸਕਦਾ ਹੈ। ਇਸ ਲਈ ਐਕਟਿਵ ਰਹਿਣ ਦੀ ਕੋਸ਼ਿਸ਼ ਕਰੋ। ਕਸਰਤ ਕਰੋ, ਆਉਣ-ਜਾਣ ਲਈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰੋ, ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ ਆਦਿ।





