Tuesday, October 27, 2026
Google search engine
HomeDeshਪ੍ਰਸ਼ਾਸਨ ਲੋਕ ਸਭਾ ਚੋਣਾਂ ’ਚ ਰੁਝਿਆ ਰਿਹਾ, ਲੋਕ ਲਾਉਂਦੇ ਰਹੇ ਕਣਕ ਦੇ...

ਪ੍ਰਸ਼ਾਸਨ ਲੋਕ ਸਭਾ ਚੋਣਾਂ ’ਚ ਰੁਝਿਆ ਰਿਹਾ, ਲੋਕ ਲਾਉਂਦੇ ਰਹੇ ਕਣਕ ਦੇ ਨਾੜ ਨੂੰ ਅੱਗ

ਪ੍ਰਦੂਸ਼ਣ ਕੰਟਰੋਲ ਬੋਰਡ ਦੇ  ਜਲੰਧਰ ਸਥਿਤ ਖੇਤਰੀ ਦਫ਼ਤਰ ਦੇ ਚੀਫ ਇੰਜੀਨੀਅਰ ਦਾ ਕਹਿਣਾ ਹੈ

ਇਸ ਸਾਲ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਏ ਜਾਣ ਦੇ ਮਾਮਲੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਸਾਹਮਣੇ ਆਏ ਹਨ। ਪ੍ਰਦੂਸ਼ਣ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1 ਅਪ੍ਰੈਲ ਤੋਂ ਲੈ ਕੇ 31 ਮਈ ਤਕ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ 11900 ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੁਕਾਬਲੇ ਇਸੇ ਹੀ ਸਮੇਂ ਦੌਰਾਨ 2022 ’ਚ 14511 ਮਾਮਲੇ ਤੇ 2023 ’ਚ 11353 ਮਾਮਲੇ ਸਾਹਮਣੇ ਆਏ ਸਨ।

ਕਣਕ ਦਾ ਨਾੜ ਖੇਤਾਂ ’ਚ ਸਾੜੇ ਜਾਣ ਨਾਲ ਜਿੱਥੇ ਹਵਾ ਪ੍ਰਦੂਸ਼ਿਤ ਹੋਈ ਹੈ, ਉਥੇ ਹੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪੁੱਜਣ ਤੋਂ ਇਲਾਵਾ ਕਿਸਾਨਾਂ ਦੇ ਮਿੱਤਰ ਕੀੜੇ, ਖੇਤਾਂ ਕੰਢੇ ਲੱਗੇ ਹਰੇ-ਭਰੇ ਦਰੱਖ਼ਤ ਤੇ ਪਰਿੰਦੇ ਵੀ ਅੱਗ ਦੀ ਭੇਟ ਚੜ੍ਹੇ ਹਨ। ਇਸ ਸਾਲ ਨਾੜ ਸਾੜਨ ਦੇ ਮਾਮਲਿਆਂ ’ਚ ਵਾਧੇ ਦਾ ਕਾਰਨ ਲੋਕ ਸਭਾ ਚੋਣਾਂ ਵੀ ਹਨ ਕਿਉਂਕਿ ਖੇਤੀਬਾੜੀ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੋਣ ਡਿਊਟੀਆ ’ਚ ਰੁਝੇ ਹੋਏ ਸਨ ਅਤੇ ਉਹ ਅੱਗ ਦੀਆਂ ਘਟਨਾਵਾਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਤੁਰੰਤ ਕਾਰਵਾਈ ਕਰਨ ਲਈ ਸਮਾਂ ਨਹੀਂ ਕੱਢ ਸਕੇ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਕਾਰਨ ਇਨ੍ਹਾਂ ਮਾਮਲਿਆ ਦੀ ਹਾਲੇ ਤਕ ਐਕਸ਼ਨ ਟੇਕਨ ਰਿਪੋਰਟ (ਏਟੀਆਰ) ਤਿਆਰ ਨਹੀਂ ਹੋ ਸਕੀ ਹੈ।

31 ਮਈ ਨੂੰ 17 ਮਾਮਲੇ ਆਏ ਸਾਹਮਣੇ

ਲੰਘੀ 31 ਮਈ ਨੂੰ ਸੂਬੇ ਅੰਦਰ ਕੁੱਲ 17 ਥਾਵਾਂ ’ਤੇ ਕਣਕ ਦੇ ਨਾੜ ਨੂੰ ਖੇਤਾਂ ’ਚ ਅੱਗ ਲਾਏ ਜਾਣ ਦੀਆ ਘਟਨਾਵਾਂ ਦਰਜ ਕੀਤੀਆ ਗਈਆ ਹਨ। ਇਨ੍ਹਾਂ ’ਚੋਂ ਬਠਿੰਡਾ ’ਚ 8, ਗੁਰਦਾਸਪੁਰ ’ਚ 1, ਹੁਸ਼ਿਆਰਪੁਰ ’ਚ 2, ਕਪੂਰਥਲਾ ’ਚ 1, ਮੋਗਾ ’ਚ 2, ਪਟਿਆਲਾ ’ਚ 1, ਰੂਪਨਗਰ ’ਚ 1 ਅਤੇ ਮਾਲੇਰਕੋਟਲਾ ’ਚ ਇਕ ਨਾੜ ਸਾੜਨ ਦਾ ਮਾਮਲਾ ਸ਼ਾਮਲ ਹੈ। ਹਾਲਾਂਕਿ 2022 ਤੇ 2023 ’ਚ 31 ਮਈ ਨੂੰ ਸੂਬੇ ਅੰਦਰ ਕਿਸੇ ਵੀ ਜ਼ਿਲ੍ਹੇ ’ਚ ਕਣਕ ਦਾ ਨਾੜ ਸਾੜੇ ਜਾਣ ਦਾ ਕੋਈ ਵੀ ਮਾਮਲਾ ਨਹੀਂ ਆਇਆ ਸੀ।

ਖੇਤਾਂ ’ਚ ਅੱਗ ਲਾਉਣਾ ਧਰਤੀ ਤੇ ਵਾਤਾਵਰਨ ਦੋਵਾਂ ਲਈ ਹਾਨੀਕਾਰਕ

ਵਾਤਾਵਰਨ ਪੇ੍ਰਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਕਣਕ ਹੋਵੇ ਜਾਂ ਝੋਨਾ, ਉਸ ਦੀ ਰਹਿੰਦ-ਖੂਹੰਦ ਨੂੰ ਖੇਤਾਂ ’ਚ ਸਾੜਨ ਵਾਤਾਵਰਨ ਤੇ ਧਰਤੀ ਦੋਵਾਂ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਹਰ ਵਾਰ ਚੋਣਾਂ ਦੌਰਾਨ ਦੂਸ਼ਿਤ ਵਾਤਾਵਰਨ ਦਾ ਮੁੱਦਾ ਸਿਆਸੀ ਪਾਰਟੀਆਂ ਸਾਹਮਣੇ ਰੱਖਦੇ ਆ ਰਹੇ ਹਨ, ਨੇ ਇਸ ਵਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਵਾਤਾਵਰਨ ਨੂੰ ਚੋਣ ਪ੍ਰਚਾਰ ਦਾ ਮੁੱਦਾ ਬਣਾਉਣ ਲਈ ਦਸਤਾਵੇਜ਼ ਸੌਂਪੇ ਸਨ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਉਨ੍ਹਾਂ ਕੋਲੋਂ ਅਸ਼ੀਰਵਾਦ ਲੈਣ ਲਈ ਆਏ ਸਨ, ਉਨ੍ਹਾਂ ਸਾਰਿਆਂ ਨੂੰ ਵਾਤਾਵਰਨ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਗਈ ਸੀ। ਵਾਤਾਵਰਨ ਦੇ ਮੁੱਦੇ ਸਬੰਧੀ ਤਿਆਰ ਦਸਤਾਵੇਜ਼ ਵੀ ਉਮੀਦਵਾਰਾਂ ਨੂੰ ਸੌਂਪੇ ਗਏ ਸਨ। ਇਸ ’ਚ ਜਿੱਥੇ ਖੇਤਾਂ ’ਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣਾ, ਬਰਸਾਤੀ ਨਾਲਿਆਂ ’ਚ ਸੀਵਰੇਜ ਤੇ ਫੈਕਟਰੀਆ ਦਾ ਗੰਦਾ ਪਾਣੀ ਪਾਉਣ ਤੋਂ ਰੋਕਣਾ ਅਤੇ ਵੱਧ ਤੋਂ ਵੱਧ ਪੌਦੇ ਲਾ ਕੇ ਵਾਤਾਵਰਨ ਸ਼ੁੱਧ ਕਰਨਾ ਆਦਿ ਸ਼ਾਮਲ ਕੀਤਾ ਗਿਆ ਸੀ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ  ਜਲੰਧਰ ਸਥਿਤ ਖੇਤਰੀ ਦਫ਼ਤਰ ਦੇ ਚੀਫ ਇੰਜੀਨੀਅਰ ਡਾ. ਕਰੁਨੇਸ਼ ਗਰਗ ਦਾ ਕਹਿਣਾ ਹੈ ਕਿ ਅੱਗ ਦੀਆ ਘਟਨਾਵਾਂ ਦਾ ਗਰਮੀਆਂ ਦੌਰਾਨ ਸਰਦੀਆਂ ਦੇ ਮੁਕਾਬਲੇ ਘੱਟ ਅਸਰ ਹੁੰਦਾ ਹੈ ਕਿਉਂਕਿ ਅੱਗ ਨਾਲ ਪੈਦਾ ਹੋਏ ਧੂੰਏਂ ਦੇ ਮਾੜੇ ਕਣਕ ਤਾਪਮਾਨ ਵਧੇਰੇ ਹੋਣ ਕਾਰਨ ਛੇਤੀ ਖ਼ਤਮ ਹੋ ਜਾਂਦੇ ਹਨ। ਫਿਰ ਵੀ ਕਣਕ ਦੇ ਨਾੜ ਨਾਲ ਵਾਤਾਵਰਨ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੁੰਦਾ ਹੈ। ਅੱਗ ਨਾਲ ਜਿੱਥੇ ਮਿੱਟੀ ਨੂੰ ਨੁਕਸਾਨ ਪੁੱਜਦਾ ਹੈ, ਉਥੇ ਹੀ ਜੀਵ-ਜਤੂੰਆ ਲਈ ਵੀ ਹਾਨੀਕਾਰਕ ਹੈ। ਡਾ. ਗਰਗ ਨੇ ਕਿਹਾ ਕਿ ਨਾੜ ਸਾੜਨ ਨਾਲ ਪੈਦਾ ਹੋਏ ਧੂੰਏਂ ਕਾਰਨ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments