Monday, April 27, 2026
Google search engine
HomeDeshਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਦੇ ਸਟਾਫ਼ ਦੀ ਸਮੂਹਿਕ ਛੁੱਟੀ ਕਾਰਨ ਸ਼ਾਰਜਾਹ ਤੇ...

ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਦੇ ਸਟਾਫ਼ ਦੀ ਸਮੂਹਿਕ ਛੁੱਟੀ ਕਾਰਨ ਸ਼ਾਰਜਾਹ ਤੇ ਦੁਬਈ ਜਾਣ ਵਾਲੀਆਂ ਉਡਾਣਾਂ ਰੱਦ ਰਹੀਆਂ

ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੱਦ ਹੋਣ ਬਾਰੇ ਏਅਰਲਾਈਨ ਦੁਆਰਾ ਮੇਲ ਅਤੇ ਐਸਐਮਐਸ ਦੁਆਰਾ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।

 ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਦੇ ਕਰੂਰ ਮੈਂਬਰਾਂ ਵੱਲੋਂ ਲਈ ਗਈ ਸਮੂਹਿਕ ਛੁੱਟੀ ਕਾਰਨ ਸ਼ੁੱਕਰਵਾਰ ਨੂੰ ਦੁਬਈ ਅਤੇ ਸ਼ਾਰਜਾਹ ਦੀਆਂ ਦੋਵੇਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੱਦ ਹੋਣ ਬਾਰੇ ਏਅਰਲਾਈਨ ਦੁਆਰਾ ਮੇਲ ਅਤੇ ਐਸਐਮਐਸ ਦੁਆਰਾ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਇਸ ਕਾਰਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਤੋਂ ਇਲਾਵਾ ਫਲਾਈਟ ਕੈਂਸਲ ਹੋਣ ’ਤੇ ਸਾਰਿਆਂ ਦੇ ਪੈਸੇ ਵੀ ਵਾਪਸ ਕੀਤੇ ਜਾ ਰਹੇ ਹਨ। ਜਦਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੁਝ ਯਾਤਰੀਆਂ ਨੂੰ ਸੂਚਨਾ ਨਹੀਂ ਮਿਲੀ ਸੀ ਇਸ ਲਈ ਉਹ ਫਲਾਈਟ ’ਚ ਸਵਾਰ ਹੋਣ ਲਈ ਏਅਰਪੋਰਟ ’ਤੇ ਪਹੁੰਚੇ। ਜਿਸ ਤੋਂ ਬਾਅਦ ਏਅਰਪੋਰਟ ’ਤੇ ਕੁਝ ਹੰਗਾਮਾ ਹੋਇਆ, ਪਰ ਸੀਆਈਐਸਐਫ ਅਤੇ ਏਅਰਲਾਈਨ ਕੰਪਨੀ ਦੁਆਰਾ ਸਥਿਤੀ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਦੱਸਣਯੋਗ ਹੈ ਕਿ ਏਅਰ ਇੰਡੀਆ ਦੀ ਫਲਾਈਟ ਸਵੇਰੇ 8.30 ਵਜੇ ਸ਼ਾਰਜਾਹ ਲਈ ਜਾਂਦੀ ਹੈ। ਇਸ ਤੋਂ ਬਾਅਦ ਸ਼ਾਮ 4.25 ਵਜੇ ਦੂਜੀ ਫਲਾਈਟ ਦੁਬਈ ਲਈ ਰਵਾਨਾ ਹੋਵੇਗੀ। ਅਜਿਹੇ ’ਚ ਇਹ ਦੋਵੇਂ ਉਡਾਣਾਂ ਨਾ ਤਾਂ ਆਈਆਂ ਅਤੇ ਨਾ ਹੀ ਵਾਪਸੀ ਲਈ ਉੱਡ ਸਕੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments