Monday, April 27, 2026
Google search engine
HomeDeshਭਾਜਪਾ ਆਗੂ ਬੋਨੀ ਅਜਨਾਲਾ ਨੇ ਦਿੱਤਾ ਵਿਵਾਦਤ ਬਿਆਨ,

ਭਾਜਪਾ ਆਗੂ ਬੋਨੀ ਅਜਨਾਲਾ ਨੇ ਦਿੱਤਾ ਵਿਵਾਦਤ ਬਿਆਨ,

ਸੋਸ਼ਲ ਮੀਡੀਆ ‘ਤੇ ਨਿਖੇਧੀ ਤੋਂ ਬਾਅਦ ਮੰਗੀ ਮਾਫ਼ੀ

ਭਾਜਪਾ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਵਿਵਾਦਤ ਬਿਆਨ ਦਿੱਤਾ ਹੈ। ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ‘ਚ ਅਜਨਾਲਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੋਨੀ ਨੇ ਕਿਹਾ ਕਿ ਵੱਡੇ ਭਰਾ ਪ੍ਰਭੂ ਯਿਸੂ ਮਸੀਹ ਹਨ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਸਾਢੇ ਪੰਜ ਸੌ ਸਾਲ ਹੋਏ ਹਨ ਇਸ ਲਈ ਸਿੱਖ ਛੋਟਾ ਭਰਾ ਹੈ, ਵੱਡਾ ਭਰਾ ਪ੍ਰਭੂ ਯਿਸੂ ਮਸੀਹ ਹੈ। ਇਸ ਬਿਆਨ ਲਈ ਇੰਟਰਨੈੱਟ ਮੀਡੀਆ ‘ਤੇ ਬੋਨੀ ਦੀ ਕਾਫੀ ਆਲੋਚਨਾ ਹੋ ਰਹੀ ਹੈ। ਯੂਜ਼ਰਜ਼ ਉਨ੍ਹਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ। ਬੋਨੀ ਨੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੇਰੀ ਅਜਿਹੀ ਕੋਈ ਭਾਵਨਾ ਨਹੀਂ ਸੀ। ਇਸ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਧਰਮ ‘ਚ ਮੇਰਾ ਧਰਮ ਹੋਇਆ ਹੈ, ਉਹ ਸਰਬਸਾਂਝੀਵਾਲਤਾ ਪ੍ਰੇਰਨਾ ਕਰਦਾ ਹੈ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ। ਇਸ ਬਿਆਨ ਨਾਲ ਜਿਸ ਨੂੰ ਵੀ ਠੇਸ ਪਹੁੰਚੀ ਹੈ, ਮੈਂ ਮਾਫ਼ੀ ਮੰਗਦਾ ਹਾਂ। ਵਾਹਿਗੁਰੂ ਜੀ ਬਖਸ਼ਣਹਾਰ ਹਨ। ਮੇਰੀ ਗ਼ਲਤ ਭਾਵਨਾ ਨਹੀਂ ਸੀ। ਕਿਸੇ ਨੇ ਬਿਆਨ ਨਾਲ ਛੇੜਛਾੜ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments