Friday, October 23, 2026
Google search engine
Homelatest NewsLudhiana ‘ਚ ਸਵਿਮਿੰਗ ਪੂਲ ਕੰਢੇ ਬੈਠੇ 15 ਸਾਲਾ ਬੱਚੇ ਦੀ ਅਚਾਨਕ ਮੌਤ,...

Ludhiana ‘ਚ ਸਵਿਮਿੰਗ ਪੂਲ ਕੰਢੇ ਬੈਠੇ 15 ਸਾਲਾ ਬੱਚੇ ਦੀ ਅਚਾਨਕ ਮੌਤ, CCTV ‘ਚ ਕੈਦ ਹੋਈ ਸਾਰੀ ਘਟਨਾ

ਲੁਧਿਆਣਾ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ.

ਲੁਧਿਆਣਾ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਵਿਮਿੰਗ ਪੂਲ ਕੰਢੇ ਆਪਣੇ ਦੋਸਤ ਨਾਲ ਬੈਠੇ 15 ਸਾਲਾ ਨਾਬਾਲਗ ਲੜਕੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬੱਚੇ ਦੀ ਮੌਤ ਦੇ ਆਖ਼ਰੀ ਪਲਾਂ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਨਹਾਉਣ ਉਪਰੰਤ ਲੜਕਾ ਪੂਲ ਦੇ ਕੰਢੇ ਆਰਾਮ ਨਾਲ ਬੈਠਾ ਸੀ ਕਿ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਬੇਚੈਨ ਹੋਣ ਲੱਗਾ।
ਜਦੋਂ ਉਸ ਨੂੰ ਜ਼ਿਆਦਾ ਤਕਲੀਫ਼ ਮਹਿਸੂਸ ਹੋਈ ਤਾਂ ਉਹ ਆਪਣੀ ਥਾਂ ਤੋਂ ਉੱਠ ਕੇ ਤੁਰਨ ਲੱਗਾ, ਪਰ ਉਸ ਦੇ ਕਦਮ ਲੜਖੜਾ ਗਏ। ਡਿੱਗਣ ਤੋਂ ਬਚਣ ਲਈ ਉਹ ਤੁਰੰਤ ਵਾਪਸ ਮੁੜਿਆ ਅਤੇ ਆਪਣੇ ਦੋਸਤ ਕੋਲ ਆ ਕੇ ਬੈਠ ਗਿਆ। ਬੈਠਦਿਆਂ ਹੀ ਉਸ ਦੀ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਕੁਝ ਹੀ ਪਲਾਂ ਵਿੱਚ ਉਸ ਨੇ ਦਮ ਤੋੜ ਦਿੱਤਾ। ਇਹ ਹਾਦਸਾ 29 ਅਗਸਤ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਵੀਡੀਓ ਹੁਣ ਵਾਇਰਲ ਹੋਈ ਹੈ। ਮ੍ਰਿਤਕ ਬੱਚੇ ਦੀ ਪਛਾਣ ਬਿੰਦਰਾ ਕਾਲੋਨੀ ਦੇ ਵਸਨੀਕ ਵੰਸ਼ ਵਜੋਂ ਹੋਈ ਹੈ। ਅੰਤਿਮ ਸਸਕਾਰ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਉਸ ਦੇ ਮਾਤਾ-ਪਿਤਾ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਗਏ ਹੋਏ ਹਨ।

ਦੋਸਤਾਂ ਨਾਲ ਸਵਿਮਿੰਗ ਪੂਲ ਗਿਆ ਸੀ ਵੰਸ਼

ਪਰਿਵਾਰਕ ਮੈਂਬਰਾਂ ਮੁਤਾਬਕ ਵੰਸ਼ ਅਕਸਰ ਆਪਣੇ ਹਾਣੀਆਂ ਨਾਲ ਸਵਿਮਿੰਗ ਪੂਲ ਜਾਇਆ ਕਰਦਾ ਸੀ। ਉਸ ਨੂੰ ਦਿਲ ਦੀ ਪੁਰਾਣੀ ਬਿਮਾਰੀ ਸੀ, ਜਿਸ ਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਕਾਫ਼ੀ ਹੱਦ ਤੱਕ ਠੀਕ ਹੋ ਚੁੱਕਾ ਸੀ। ਇਸੇ ਲਈ ਮਾਪੇ ਵੀ ਉਸ ਨੂੰ ਹਮੇਸ਼ਾ ਖ਼ੁਸ਼ ਰੱਖਣ ਦਾ ਯਤਨ ਕਰਦੇ ਸਨ। ਬੀਤੀ 29 ਅਗਸਤ ਨੂੰ ਵੀ ਉਹ ਦੁਪਹਿਰ ਵੇਲੇ ਆਪਣੇ ਸਾਥੀਆਂ ਨਾਲ ਨੇੜਲੇ ਸਵਿਮਿੰਗ ਪੂਲ ਵਿੱਚ ਨਹਾਉਣ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਵੰਸ਼ ਨੇ ਪੂਲ ਵਿੱਚ ਇੱਕ-ਦੋ ਡੁਬਕੀਆਂ ਲਗਾਈਆਂ ਅਤੇ ਫਿਰ ਬਾਹਰ ਨਿਕਲ ਕੇ ਕੰਢੇ ‘ਤੇ ਬੈਠ ਗਿਆ। ਉਸ ਦਾ ਇੱਕ ਦੋਸਤ ਨਹਾ ਨਹੀਂ ਰਿਹਾ ਸੀ, ਜਿਸ ਕਾਰਨ ਉਹ ਉਸ ਨਾਲ ਗੱਲਾਂ-ਬਾਤਾਂ ਕਰਨ ਲੱਗ ਪਿਆ। ਉਸ ਵੇਲੇ ਤੱਕ ਸਭ ਕੁਝ ਆਮ ਵਾਂਗ ਸੀ ਅਤੇ ਕਿਸੇ ਨੂੰ ਵੀ ਅਣਹੋਣੀ ਦਾ ਅੰਦਾਜ਼ਾ ਨਹੀਂ ਸੀ।

ਅਚਾਨਕ ਸਰੀਰ ‘ਚ ਬੇਚੈਨੀ ਤੇ ਅੰਗੜਾਈ ਲੈਣ ਲੱਗਾ

ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵੰਸ਼ ਪਹਿਲਾਂ ਪੂਰੀ ਤਰ੍ਹਾਂ ਨਾਰਮਲ ਬੈਠਾ ਸੀ। ਪਰ ਅਚਾਨਕ ਉਹ ਬੇਚੈਨ ਮਹਿਸੂਸ ਕਰਨ ਲੱਗਾ ਅਤੇ ਸਿਰ ਪਿੱਛੇ ਹੱਥ ਫ਼ੋਲਡ ਕਰਕੇ ਅੰਗੜਾਈਆਂ ਲੈਣ ਲੱਗਾ। ਇਸ ਤੋਂ ਬਾਅਦ ਉਹ ਉੱਠ ਕੇ ਕੰਢੇ-ਕੰਢੇ ਤੁਰਨ ਲੱਗਾ, ਜਦਕਿ ਕੋਲ ਬੈਠੇ ਉਸ ਦੇ ਦੋਸਤ ਨੂੰ ਇਸ ਗੱਲ ਦੀ ਕੋਈ ਭਿਣਕ ਨਹੀਂ ਲੱਗੀ।

ਖ਼ੁਦ ਨੂੰ ਸੰਭਾਲ ਨਾ ਸਕਿਆ ਤੇ ਲੜਖੜਾਇਆ

ਜਿਵੇਂ ਹੀ ਵੰਸ਼ ਪੂਲ ਦੇ ਕੰਢੇ ਟਹਿਲਣ ਲੱਗਾ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਲੜਖੜਾਉਣ ਲੱਗਾ। ਡਿੱਗਣ ਦੇ ਡਰੋਂ ਉਹ ਤੇਜ਼ੀ ਨਾਲ ਵਾਪਸ ਮੁੜਿਆ ਅਤੇ ਮੁੜ ਉਸੇ ਥਾਂ ‘ਤੇ ਬੈਠ ਗਿਆ ਜਿੱਥੇ ਉਸ ਦਾ ਸਾਥੀ ਬੈਠਾ ਸੀ। ਉਸ ਨੇ ਕੰਧ ਨਾਲ ਢੋਅ ਲਗਾ ਕੇ ਆਪਣਾ ਸਿਰ ਟਿਕਾਇਆ ਅਤੇ ਅੱਖਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਦੋਸਤ ਸੈਲਫ਼ੀ ਲੈਣ ਲੱਗਾ ਤਾਂ ਹੋਇਆ ਖ਼ੁਲਾਸਾ

ਇਸੇ ਦੌਰਾਨ ਨਾਲ ਬੈਠਾ ਦੋਸਤ ਜਦੋਂ ਆਪਣੇ ਮੋਬਾਈਲ ‘ਤੇ ਸੈਲਫ਼ੀ ਲੈਣ ਲੱਗਾ ਤਾਂ ਉਸ ਨੇ ਕੈਮਰੇ ਵਿੱਚ ਵੰਸ਼ ਦਾ ਚਿਹਰਾ ਦੇਖਿਆ, ਜਿਸ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ। ਅਚਾਨਕ ਵੰਸ਼ ਬੇਹੋਸ਼ ਹੋ ਕੇ ਹੇਠਾਂ ਡਿੱਗਣ ਲੱਗਾ ਤਾਂ ਦੋਸਤ ਨੇ ਉਸ ਨੂੰ ਬਾਹਾਂ ਵਿੱਚ ਸਹਾਰਾ ਦੇ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਕਰੀਬ 10-15 ਸੈਕਿੰਡ ਤੱਕ ਉਹ ਉਸ ਨੂੰ ਫੜੀ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ।

ਦੋਸਤਾਂ ਵੱਲੋਂ ਬਚਾਉਣ ਦੇ ਯਤਨ ਅਸਫ਼ਲ

ਸਾਥੀ ਬੱਚਿਆਂ ਨੇ ਉਸ ਦੇ ਪੈਰਾਂ ਦੀਆਂ ਤਲੀਆਂ ਮਲੀਆਂ ਅਤੇ ਉਸ ਨੂੰ ਸੀਪੀਆਰ (CPR) ਦੇ ਕੇ ਸਾਹ ਬਹਾਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਦੋਂ ਤੱਕ ਉਸ ਦੇ ਸਵਾਸ ਰੁਕ ਚੁੱਕੇ ਸਨ। ਇਸੇ ਦੌਰਾਨ ਉਨ੍ਹਾਂ ਨੇ ਸਵਿਮਿੰਗ ਪੂਲ ਦੇ ਸੁਰੱਖਿਆ ਗਾਰਡ ਨੂੰ ਬੁਲਾਇਆ।

ਲੰਬੇ ਸਮੇਂ ਤੋਂ ਦਿਲ ਦੇ ਰੋਗ ਤੋਂ ਪੀੜਤ ਸੀ ਵੰਸ਼

ਪਰਿਵਾਰ ਮੁਤਾਬਕ 15 ਸਾਲਾ ਵੰਸ਼ ਪਿਛਲੇ ਲੰਬੇ ਸਮੇਂ ਤੋਂ ਦਿਲ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਸੀ। ਉਸ ਦਾ ਦਿੱਲੀ ਦੇ ਏਮਜ਼ (AIIMS) ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰੀ ਇਲਾਜ ਮਗਰੋਂ ਉਸ ਦੀ ਹਾਲਤ ਕਾਫ਼ੀ ਸੁਧਰ ਗਈ ਸੀ ਅਤੇ ਉਹ ਆਮ ਬੱਚਿਆਂ ਵਾਂਗ ਜ਼ਿੰਦਗੀ ਬਿਤਾ ਰਿਹਾ ਸੀ।
ਇਸੇ ਕਰਕੇ ਮਾਪੇ ਉਸ ਨੂੰ ਹਰ ਖ਼ੁਸ਼ੀ ਦਿੰਦੇ ਸਨ। ਵੰਸ਼ ਲੁਧਿਆਣਾ ਦੇ ਵਾਰਡ ਨੰਬਰ 87 ਅਧੀਨ ਪੈਂਦੀ ਬਿੰਦਰਾ ਕਾਲੋਨੀ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇੱਕ ਛੋਟੀ ਭੈਣ ਹੈ। ਉਸ ਦੇ ਪਿਤਾ ਕੱਪੜੇ ਦਾ ਕਾਰੋਬਾਰ ਕਰਦੇ ਹਨ। ਲਾਡਲੇ ਪੁੱਤ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਕਾਰਨ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments