ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਚਾਲਿਤ ਜਹਾਜ਼ਾਂ ਦੇ ਰੱਦ ਹੋਣ ਨਾਲ ਯਾਤਰੀ ਪਰੇਸ਼ਾਨ ਹਨ। ਪਿਛਲੇ ਦੋ ਦਿਨਾਂ ’ਚ 18 ਉਡਾਣਾਂ ਰੱਦ ਤੇ ਕਈ ਲੇਟ ਹੋਈਆਂ। ਇਨ੍ਹਾਂ ’ਚ ਏਅਰ ਇੰਡੀਆ ਐਕਸਪ੍ਰੈੱਸ, ਏਅਰ ਇੰਡੀਆ, ਸਪਾਈਸਜੈੱਟ, ਇੰਡੀਗੋ ਦੀਆਂ ਉਡਾਣਾਂ ਸ਼ਾਮਲ ਰਹੀਆਂ। ਸਭ ਤੋਂ ਜ਼ਿਆਦਾ ਪਰੇਸ਼ਾਨੀ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੋਈ, ਜਿਨ੍ਹਾਂ ਦੀ ਕੁਨੈਕਟਿੰਗ ਫਲਾਈਟ ਖੁੰਝ ਗਈ। ਇਸ ਮਾਮਲੇ ’ਚ ਏਅਰ ਇੰਡੀਆ ਦੀ ਕੋਈ ਪ੍ਰਤੀਕਰਮ ਨਹੀਂ ਮਿਲਿਆ, ਜਦਕਿ ਏਅਰ ਇੰਡੀਆ ਐਕਸਪ੍ਰੈੱਸ ਦਾ ਕਹਿਣਾ ਹੈ ਕਿ ਅਜਿਹਾ ਆਪ੍ਰੇਸ਼ਨ ਨਾਲ ਜੁੜੇ ਕਾਰਨਾਂ ਦੇ ਕਾਰਨ ਹੋਇਆ ਹੈ। ਯਾਤਰੀਆਂ ਨੂੰ ਉਡਾਣਾਂ ਦੇ ਰੱਦ ਹੋਣ ਦੀ ਸੂਚਨਾ ਪਹਿਲਾਂ ਦੇ ਦਿੱਤੀ ਗਈ ਸੀ।ਆਈਜੀਆਈ ਏਅਰਪੋਰਟ ਦੀ ਸਾਈਟ ਦੇ ਮੁਤਾਬਕ, ਏਅਰ ਇੰਡੀਆ ਦੀ ਚੇਨਈ, ਅਹਿਮਦਾਬਾਦ, ਵਡੋਦਰਾ, ਗਵਾਲੀਅਰ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਜੈਪੁਰ, ਸ੍ਰੀਨਗਰ, ਗੋਆ ਦੀਆਂ ਦੋ ਉਡਾਣਾਂ ਨਹੀਂ ਗਈਆਂ। ਇੰਡੀਗੋ ਨੇ ਵੀ ਗੁਹਾਟੀ ਤੋਂ ਰਾਏਪੁਰ ਦੀਆਂ ਉਡਾਣਾਂ ਰੱਦ ਕੀਤੀਆਂ। ਸਪਾਈਸਜੈੱਟ ਨੇ ਗੋਆ, ਕਾਂਡਲਾ, ਦਰਭੰਗਾ ਤੇ ਗੁਹਾਟੀ ਦੀਆਂ ਉਡਾਣਾਂ ਰੱਦ ਕੀਤੀਆਂ।ਵਿਸਤਾਰਾ ਨੇ ਮੁੰਬਈ ਜਾਣ ਵਾਲੀ ਉਡਾਣ ਨਹੀਂ ਚਲਾਈ। ਪਰੇਸ਼ਾਨ ਯਾਤਰੀਆਂ ਨੇ ਇੰਟਰਨੈੱਟ ਮੀਡੀਆ ਪਲੇਟਪਾਰਮ ਐਕਸ ’ਤੇ ਆਪਣਾ ਦਰਦ ਬਿਆਂ ਕੀਤਾ ਹੈ। ਸਚਿਨ ਸ਼ਰਮਾ ਨੇ ਸਪਾਈਸਜੈੱਟ ਦੀ ਗੁਹਾਟੀ ਜਾਣ ਵਾਲੀ ਉਡਾਣ ਦੇ ਰੱਦ ਹੋਣ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਲਿਖਿਆ ਕਿ ਜੇ ਤੁਹਾਨੂੰ ਜਹਾਜ਼ ਨਹੀਂ ਚਲਾਉਣਾ ਤਾਂ ਬੁਕਿੰਗ ਕਿਉਂ ਕਰਦੇ ਹੋ।





