ਹੋਲੀ ਦੇ ਦਿਨ ਚੰਦਰ ਗ੍ਰਹਿਣ ਲੱਗੇਗਾ, ਪਰ ਭਾਰਤ ‘ਚ ਇਹ ਨਹੀਂ ਦਿਖਾਈ ਦੇਵੇਗਾ। ਇਸ ਕਾਰਨ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ। ਤੁਸੀਂ ਇਸ ਦਿਨ ਮੰਤਰ ਓਮ ਸੋਮ ਸੋਮਾਯ ਨਮੋ ਦਾ ਜਾਪ ਕਰ ਸਕਦੇ ਹੋ। ਨਾਲ ਹੀ ਇਸ ਦਿਨ ਚੰਦਰ ਦੇਵਤਾ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਧ ਚੜ੍ਹਾਓ।
ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ 25 ਮਾਰਚ ਨੂੰ ਹੈ। ਅਜਿਹੇ ‘ਚ ਇਸ ਦਿਨ ਹੋਲੀ ਵੀ ਮਨਾਈ ਜਾਵੇਗੀ। ਇਸ ਵਾਰ ਹੋਲੀ ਦੌਰਾਨ ਚੰਦਰ ਗ੍ਰਹਿਣ ਵੀ ਲੱਗੇਗਾ। ਅਜਿਹੇ ‘ਚ ਜੇਕਰ ਤੁਸੀਂ ਚੰਦਰ ਗ੍ਰਹਿਣ ਦੌਰਾਨ ਚਿੱਟੀ ਚੀਜ਼ ਦਾ ਦਾਨ ਕਰਦੇ ਹੋ ਤਾਂ ਤੁਹਾਨੂੰ ਕਾਫੀ ਲਾਭ ਮਿਲਦਾ ਹੈ।
ਹੋਲੀ ਦੇ ਦਿਨ ਚੰਦਰ ਗ੍ਰਹਿਣ ਲੱਗੇਗਾ, ਪਰ ਭਾਰਤ ‘ਚ ਇਹ ਨਹੀਂ ਦਿਖਾਈ ਦੇਵੇਗਾ। ਇਸ ਕਾਰਨ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ। ਤੁਸੀਂ ਇਸ ਦਿਨ ਮੰਤਰ ਓਮ ਸੋਮ ਸੋਮਾਯ ਨਮੋ ਦਾ ਜਾਪ ਕਰ ਸਕਦੇ ਹੋ। ਨਾਲ ਹੀ ਇਸ ਦਿਨ ਚੰਦਰ ਦੇਵਤਾ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਧ ਚੜ੍ਹਾਓ।
ਧਾਰਮਿਕ ਮਾਨਤਾਵਾਂ ਅਨੁਸਾਰ ਚੰਦਰ ਗ੍ਰਹਿਣ ਦੌਰਾਨ ਚੰਦਰਮਾ ਨਾਲ ਸਬੰਧਤ ਵਸਤਾਂ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ‘ਚ ਹੋਲੀ ਚੰਦਰ ਗ੍ਰਹਿਣ ਦੌਰਾਨ ਤੁਸੀਂ ਦੁੱਧ, ਚੌਲ ਤੇ ਦਹੀਂ ਵਰਗੀਆਂ ਚਿੱਟੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਜੀਵਨ ਵਿਚ ਸੁੱਖ ਤੇ ਸ਼ਾਂਤੀ ਮਿਲਦੀ ਹੈ। ਇਸ ਤੋਂ ਇਲਾਵਾ ਚੰਦਰ ਗ੍ਰਹਿਣ ਵਾਲੇ ਦਿਨ ਤੁਸੀਂ ਚਿੱਟੇ ਕੱਪੜੇ ਤੇ ਚਿੱਟੀ ਮਠਿਆਈ ਵੀ ਦਾਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਜੀਵਨ ‘ਚ ਸਕਾਰਾਤਮਕ ਨਤੀਜੇ ਮਿਲਦੇ ਹਨ। ਮਾਂ ਲਕਸ਼ਮੀ ਵੀ ਖੁਸ਼ ਹੋ ਜਾਂਦੀ ਹੈ ਤੇ ਆਪਣੀ ਕਿਰਪਾ ਬਰਸਾਉਂਦੀ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ ਚੰਦਰ ਗ੍ਰਹਿਣ ਦੌਰਾਨ ਮੰਦਰ ‘ਚ ਕਿਸੇ ਵੀ ਕਿਸਮ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੀ ਬਜਾਏ ਆਪਣੇ ਮਨ ‘ਚ ਪਰਮਾਤਮਾ ਨੂੰ ਯਾਦ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਚੰਦਰ ਗ੍ਰਹਿਣ ਦੌਰਾਨ ਘਰ ਦੇ ਮੰਦਰ ‘ਚ ਰੱਖੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।