ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਤੋਂ ਆਬ ਹਲਦਰ ਪੁੱਤਰ ਰਾਜ ਹਲਦਰ ਵਾਸੀ ਪੇ੍ਰਮ ਨਗਰ ਮੋਗਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਨੇ ਅਬਦੁਲ ਆਜਿਮ ਮਲਿਕ ਪੁੱਤਰ ਅਬਦਦੁਲ ਹਕੀਮ ਮਲਿਕ ਵਾਸੀ ਪਿੰਡ ਰੁਦਰਾਣੀ ਜਿਲ੍ਹਾ ਹੁਗਲੀ ਥਾਣਾ ਧਨੀਆਂਖਾਲੀ ਪੱਛਮੀ ਬੰਗਾਲ ਹਾਲ ਅਬਾਦ ਅਹਾਤਾ ਬਦਨ ਸਿੰਘ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ 162 ਗ੍ਰਾਮ ਸੋਨਾ ਤੇ ਹੋਰ ਦੁਕਾਨਦਾਰਾਂ ਦਾ ਸੋਨਾ ਕੁੱਲ 73 ਤੋਲੇ 4 ਗ੍ਰਾਮ ਦਿੱਤਾ ਸੀ।
ਸਰਾਫਾ ਬਾਜ਼ਾਰ ’ਚ ਸੋਨੇ ਦੇ ਗਹਿਣੇ ਬਨਾਉਣ ਵਾਲਾ ਇਕ ਕਾਰੀਗਰ 50 ਲੱਖ ਰੁਪਏ ਦੇ ਮੁੱਲ ਦਾ ਸੋਨਾ ਲੈਕੇ ਫਰਾਰ ਹੋ ਗਿਆ। ਪੁਲਿਸ ਨੇ ਫਰਾਰ ਹੋਏ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਤੋਂ ਆਬ ਹਲਦਰ ਪੁੱਤਰ ਰਾਜ ਹਲਦਰ ਵਾਸੀ ਪੇ੍ਰਮ ਨਗਰ ਮੋਗਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਨੇ ਅਬਦੁਲ ਆਜਿਮ ਮਲਿਕ ਪੁੱਤਰ ਅਬਦਦੁਲ ਹਕੀਮ ਮਲਿਕ ਵਾਸੀ ਪਿੰਡ ਰੁਦਰਾਣੀ ਜਿਲ੍ਹਾ ਹੁਗਲੀ ਥਾਣਾ ਧਨੀਆਂਖਾਲੀ ਪੱਛਮੀ ਬੰਗਾਲ ਹਾਲ ਅਬਾਦ ਅਹਾਤਾ ਬਦਨ ਸਿੰਘ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ 162 ਗ੍ਰਾਮ ਸੋਨਾ ਤੇ ਹੋਰ ਦੁਕਾਨਦਾਰਾਂ ਦਾ ਸੋਨਾ ਕੁੱਲ 73 ਤੋਲੇ 4 ਗ੍ਰਾਮ ਦਿੱਤਾ ਸੀ। ਪਰ ਅਬਦੁਲ ਆਜਿਮ ਉਸ ਦਾ ਅਤੇ ਦੁਕਾਨਦਾਰ ਦਾ ਸੋਨਾ ਲੈਕੇ ਫਰਾਰ ਹੋ ਗਿਆ, ਉਸ ਨੇ ਕਿਹਾ ਕਿ ਸੋਨੇ ਦੀ ਕੀਮਤ ਕਰੀਬ 50 ਲੱਖ ਰੁਪਏ ਹੈ। ਜਦ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਪੀੜਤ ਵਿਅਕਤੀ ਆਬ ਹਲਦਰ ਦੀ ਸ਼ਿਕਾਇਤ ਤੇ ਅਬਦੁਲ ਆਜਿਮ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।