ਦਿਨੀਂ ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਅਰੁੰਧਤੀ ਨਾਇਰ ਨੂੰ ਲੈ ਕੇ ਦੁਖਦ ਖਬਰ ਸਾਹਮਣੇ ਆਈ ਹੈ। ਅਦਾਕਾਰਾ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਅਰੁੰਧਤੀ ਦੀ ਭੈਣ ਆਰਤੀ ਨਾਇਰ ਨੇ ਕਿਸ ਹਸਪਤਾਲ ‘ਚ ਅਦਾਕਾਰਾ ਦਾ ਇਲਾਜ ਚੱਲ ਰਿਹਾ ਹੈ, ਬਾਰੇ ਜਾਣਕਾਰੀ ਦਿੱਤੀ।
ਦਿਨੀਂ ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਅਰੁੰਧਤੀ ਨਾਇਰ ਨੂੰ ਲੈ ਕੇ ਦੁਖਦ ਖਬਰ ਸਾਹਮਣੇ ਆਈ ਹੈ। ਅਦਾਕਾਰਾ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਅਰੁੰਧਤੀ ਦੀ ਭੈਣ ਆਰਤੀ ਨਾਇਰ ਨੇ ਕਿਸ ਹਸਪਤਾਲ ‘ਚ ਅਦਾਕਾਰਾ ਦਾ ਇਲਾਜ ਚੱਲ ਰਿਹਾ ਹੈ, ਬਾਰੇ ਜਾਣਕਾਰੀ ਦਿੱਤੀ। ਹੁਣ ਇਸ ਕੜੀ ‘ਚ ਅਰੁੰਧਤੀ ਦੀ ਦੋਸਤ ਤੇ ਅਦਾਕਾਰਾ ਰਾਮਿਆ ਜੋਸੇਫ ਨੇ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ‘ਚ ਪਰਿਵਾਰ ਲਈ ਆਰਥਿਕ ਮਦਦ ਦੀ ਗੱਲ ਕੀਤੀ ਹੈ।
ਆਰਤੀ ਨਾਇਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ, ‘ਅਸੀਂ ਮਹਿਸੂਸ ਕੀਤਾ ਕਿ ਤਾਮਿਲਨਾਡੂ ਦੀਆਂ ਅਖਬਾਰਾਂ ਤੇ ਟੀਵੀ ਚੈਨਲਾਂ ਨੂੰ ਸਪੱਸ਼ਟ ਕਰਨ ਦੀ ਲੋੜ ਹੈ। ਮੇਰੀ ਭੈਣ ਅਰੁੰਧਤੀ ਨਾਇਰ ਦਾ ਤਿੰਨ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ। ਉਹ ਬੁਰੀ ਤਰ੍ਹਾਂ ਜ਼ਖਮੀ ਹੈ ਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਉਸ ਨੂੰ ਤ੍ਰਿਵੇਂਦਰਮ ਦੇ ਅਨੰਤਪੁਰੀ ਹਸਪਤਾਲ ਵਿਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।’
ਨਿਊਜ਼ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਅਰੁੰਧਤੀ ਦੀ ਦੋਸਤ ਰਾਮਿਆ ਜੋਸੇਫ਼ ਨੇ ਕਿਹਾ ਕਿ ਪਰਿਵਾਰ ਨੂੰ ਉਸ ਦੀ ਸਰਜਰੀ ਲਈ ਆਰਥਿਕ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਰੁੰਧਤੀ ਦੇ ਹਾਦਸੇ ਦੀ ਜਾਣਕਾਰੀ ਵਾਇਰਲ ਹੋਣ ਤੋਂ ਬਾਅਦ ਵੀ ਤਾਮਿਲ ਇੰਡਸਟਰੀ ਤੋਂ ਕੋਈ ਮਦਦ ਲਈ ਅੱਗੇ ਨਹੀਂ ਆਇਆ।
ਰਮਿਆ ਨੇ ਦੱਸਿਆ ਕਿ ਜਦੋਂ ਲੀਡ ਅਦਾਕਾਰਾ ਵਜੋਂ ਪੰਜ ਫ਼ਿਲਮਾਂ ਕਰ ਚੁੱਕੀ ਅਰੁੰਧਤੀ ਅੱਜ ਇੰਨੀ ਮੁਸੀਬਤ ਵਿਚ ਹੈ ਤਾਂ ਤਾਮਿਲ ਇੰਡਸਟਰੀ ਤੋਂ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਮੈਂ ਜਾਣਦੀ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਪਰ ਚੰਗਾ ਹੁੰਦਾ ਜੇ ਕੋਈ ਸੰਪਰਕ ਕਰਦਾ ਅਤੇ ਉਸਦਾ ਹਾਲ-ਚਾਲ ਪੁੱਛਦਾ।
ਆਰਤੀ ਨਾਇਰ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਸ ਨੇ ਆਪਣੀ ਭੈਣ ਦੀ ਮਦਦ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਪਰ ਲੋਕਾਂ ਨੇ ਇਸ ਨੂੰ ਘੁਟਾਲਾ ਕਿਹਾ ਤੇ ਕਿਸੇ ਨੇ ਮਦਦ ਨਹੀਂ ਕੀਤੀ।
ਰਾਮਿਆ ਨੇ ਦੱਸਿਆ ਕਿ ਸੋਮਵਾਰ ਤੱਕ ਅਰੁੰਧਤੀ ਦੇ ਦਿਮਾਗ ‘ਚ ਕੋਈ ਹਿਲਜੁਲ ਨਹੀਂ ਦਿਖਾਈ ਦਿੱਤੀ। ਮੰਗਲਵਾਰ ਨੂੰ ਜਦੋਂ ਉਨ੍ਹਾਂ ਦੇ ਦਿਮਾਗ ਦੇ ਖੱਬੇ ਪਾਸੇ ਹਿਲਜੁਲ ਦੇਖੀ ਗਈ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਸਰਜਰੀ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਅਰੁੰਧਤੀ ਦੀ ਬਾਂਹ ਤੇ ਕਾਲਰ ਬੋਨ ‘ਚ ਫ੍ਰੈਰਚਰ ਹੋਇਆ ਸੀ।ਇਸ ਸਰਜਰੀ ਦਾ ਖਰਚਾ ਹੀ ਪੰਜ ਲੱਖ ਆਇਆ। ਹੁਣ ਦਿਮਾਗ ਦੀ ਸਰਜਰੀ ਹੋਣੀ ਬਾਕੀ ਹੈ।