ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਸ਼ਾਇਰਾਨਾ ਅੰਦਾਜ਼ ਵਿਚ ਪਾਰਟੀ ਨੂੰ ਕਿਹਾ ਹੈ ਕਿ ਇਹ ਕੀ ਹੋ ਰਿਹਾ ਹੈ। ਕਿਤੇ ਨਾ ਕਿਤੇ ਤਾਂ ਚੂਕ ਹੋਈ ਹੈ। ਆਪਣਿਆਂ ਨੂੰ ਛੱਡ ਕੇ ਬੇਗਾਨਿਆਂ ਨੂੰ ਗਲ ਲਾਉਣਾ ਕੀ ਸਹੀ ਰਾਜਨੀਤੀ ਹੈ ?
ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਤੇ ਪਾਰਟੀ ਦੀ ਕਾਰਗਜ਼ਾਰੀ ਨੂੰ ਲੈ ਕੇ ਲੀਡਰਸ਼ਿਪ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਸ਼ਾਇਰਾਨਾ ਅੰਦਾਜ਼ ਵਿਚ ਪਾਰਟੀ ਨੂੰ ਕਿਹਾ ਹੈ ਕਿ ਇਹ ਕੀ ਹੋ ਰਿਹਾ ਹੈ। ਕਿਤੇ ਨਾ ਕਿਤੇ ਤਾਂ ਚੂਕ ਹੋਈ ਹੈ। ਆਪਣਿਆਂ ਨੂੰ ਛੱਡ ਕੇ ਬੇਗਾਨਿਆਂ ਨੂੰ ਗਲ ਲਾਉਣਾ ਕੀ ਸਹੀ ਰਾਜਨੀਤੀ ਹੈ ? ਆਪਣਿਆਂ ਤੋਂ ਦੂਰੀ ਤੇ ਧੋਖਾ ਅਤੇ ਬੇਗਾਨਿਆਂ ਨੂੰ ਗਲੇ ਲਗਾਉਣਾ; ਇਹ ਕਿਹੜੀ ਰਾਜਨੀਤੀ ਹੈ ਸੰਕਟ ਦੀ ਇਸ ਘੜੀ ਵਿੱਚ ਕੋਈ ਤੁਹਾਨੂੰ ਛੱਡ ਕੇ ਪਾਰਟੀ ਬਦਲ ਰਿਹਾ ਹੈ, ਕੋਈ ਜਸ਼ਨ ਮਨਾ ਰਿਹਾ ਹੈ ਅਤੇ ਕੋਈ ਇਲਾਜ ਦੇ ਬਹਾਨੇ ਵਿਦੇਸ਼ ਚਲਾ ਗਿਆ ਹੈ।