ਜ਼ੀਰਕਪੁਰ ਦੇ ਲੋਹਗੜ੍ਹ ਖੇਤਰ ’ਚ ਢੋਂਗੀ ਬਾਬੇ ਵੱਲੋਂ ਇਲਾਜ ਕਰਨ ਦੇ ਬਹਾਨੇ ਯਮੁਨਾਨਗਰ ਹਰਿਆਣਾ ਦੀ ਵਸਨੀਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਇਸ ਮਾਮਲੇ ’ਚ ਪੀੜਤ ਲੜਕੀ ਵੱਲੋਂ ਯਮੁਨਾਨਗਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ ਜ਼ੀਰਕਪੁਰ ਨਾਲ ਸਬੰਧਤ ਹੋਣ ਕਾਰਨ ਯਮੁਨਾਨਗਰ ਪੁਲਿਸ ਨੇ ਬਾਬਾ ਤਜਿੰਦਰਪਾਲ ਸਿੰਘ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰ ਕੇ ਜ਼ੀਰੋ ਨੰਬਰ ਐੱਫਆਈਆਰ ਜ਼ੀਰਕਪੁਰ ਪੁਲਿਸ ਨੂੰ ਭੇਜੀ ਹੈ। ਪੁਲਿਸ ਵੱਲੋਂ ਮਾਮਲੇ ਸਬੰਧੀ ਕਾਨੂੰਨੀ ਮਾਹਰਾਂ ਦੀ ਰਾਏ ਲਈ ਜਾ ਰਹੀ ਹੈ ਪ੍ਰੰਤੂ ਫਿਲਹਾਲ ਢੋਂਗੀ ਬਾਬਾ ਫ਼ਰਾਰ ਹੈ।
ਜ਼ੀਰਕਪੁਰ ਦੇ ਲੋਹਗੜ੍ਹ ਖੇਤਰ ’ਚ ਢੋਂਗੀ ਬਾਬੇ ਵੱਲੋਂ ਇਲਾਜ ਕਰਨ ਦੇ ਬਹਾਨੇ ਯਮੁਨਾਨਗਰ ਹਰਿਆਣਾ ਦੀ ਵਸਨੀਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਇਸ ਮਾਮਲੇ ’ਚ ਪੀੜਤ ਲੜਕੀ ਵੱਲੋਂ ਯਮੁਨਾਨਗਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ ਜ਼ੀਰਕਪੁਰ ਨਾਲ ਸਬੰਧਤ ਹੋਣ ਕਾਰਨ ਯਮੁਨਾਨਗਰ ਪੁਲਿਸ ਨੇ ਬਾਬਾ ਤਜਿੰਦਰਪਾਲ ਸਿੰਘ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰ ਕੇ ਜ਼ੀਰੋ ਨੰਬਰ ਐੱਫਆਈਆਰ ਜ਼ੀਰਕਪੁਰ ਪੁਲਿਸ ਨੂੰ ਭੇਜੀ ਹੈ। ਪੁਲਿਸ ਵੱਲੋਂ ਮਾਮਲੇ ਸਬੰਧੀ ਕਾਨੂੰਨੀ ਮਾਹਰਾਂ ਦੀ ਰਾਏ ਲਈ ਜਾ ਰਹੀ ਹੈ ਪ੍ਰੰਤੂ ਫਿਲਹਾਲ ਢੋਂਗੀ ਬਾਬਾ ਫ਼ਰਾਰ ਹੈ।
ਜਾਣਕਾਰੀ ਅਨੁਸਾਰ ਜਿਸ ਲੜਕੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਉਹ ਬਚਪਨ ਤੋਂ ਅਪਾਹਜ ਹੈ ਤੇ ਉਹ ਦਿਮਾਗੀ ਤੌਰ ’ਤੇ ਵੀ ਪਰੇਸ਼ਾਨ ਰਹਿੰਦੀ ਸੀ। ਢੋਂਗੀ ਬਾਬਾ ਤੇਜਿੰਦਰ ਪਾਲ ਸਿੰਘ ਵੱਲੋਂ ਜ਼ੀਰਕਪੁਰ ਦੇ ਲੋਹਗੜ੍ਹ ਖੇਤਰ ’ਚ ਲੋਹਗੜ੍ਹ ਧਾਮ ਦੇ ਨਾਂ ’ਤੇ ਮੰਦਰ ਬਣਾਇਆ ਹੋਇਆ ਹੈ। ਇਸ ਮੰਦਰ ’ਚ ਹਰ ਐਤਵਾਰ ਨੂੰ ਚੌਂਕੀ ਲਗਾਉਣ ਦੇ ਬਹਾਨੇ ਉਸ ਵੱਲੋਂ ਲੋਕਾਂ ਦਾ ਸ਼ਰਤੀਆ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਸੀ। ਯਮੁਨਾਨਗਰ ਦੀ ਵਸਨੀਕ ਪੀੜਤ ਲੜਕੀ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਕਿਸੇ ਜਾਣਕਾਰ ਵੱਲੋਂ ਬਾਬਾ ਤਜਿੰਦਰ ਸਿੰਘ ਵੱਲੋਂ ਇਲਾਜ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ। ਪੀੜਤ ਪਰਿਵਾਰ ਡੇਢ ਮਹੀਨੇ ’ਚ ਦੋ ਵਾਰ ਬਾਬੇ ਦੀ ਚੌਂਕੀ ਭਰਨ ਆਇਆ ਸੀ। ਇਸ ਸਾਲ ਉਹ ਪਹਿਲੀ ਵਾਰ ਢੋਂਗੀ ਬਾਬੇ ਨੂੰ ਮਿਲੇ ਸਨ। ਇਸ ਤੋਂ ਬਾਅਦ ਤਜਿੰਦਰ ਪਾਲ ਨੇ ਉਸ ਨੂੰ 13 ਮਾਰਚ ਨੂੰ ਮੰਦਰ ਬੁਲਾਇਆ ਅਤੇ ਉਸ ਦਾ ਇਲਾਜ ਕਰਨ ਬਹਾਨੇ ਲੜਕੀ ਨੂੰ ਕਮਰੇ ’ਚ ਲੈ ਗਿਆ ਤੇ ਉਸ ਦੇ ਮਾਂ-ਬਾਪ ਨੂੰ ਬਾਹਰ ਰੁਕਣ ਲਈ ਕਿਹਾ। ਕੁਝ ਦੇਰ ਬਾਅਦ ਪੀੜਤ ਪਰਿਵਾਰ ਆਪਣੀ ਬੱਚੀ ਨੂੰ ਲੈ ਕੇ ਯਮੁਨਾ ਨਗਰ ਵਾਪਸ ਚਲਾ ਗਿਆ, ਜਿੱਥੇ ਘਰ ਜਾ ਕੇ ਬੱਚੀ ਦੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਬੱਚੀ ਨੇ ਉਸ ਨਾਲ ਹੋਈ ਸਾਰੀ ਵਾਰਦਾਤ ਬਾਰੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਲੜਕੀ ਦੇ ਪਰਿਵਾਰ ਵੱਲੋਂ ਮਾਮਲੇ ਦੀ ਸ਼ਿਕਾਇਤ ਯਮੁਨਾਨਗਰ ਪੁਲਿਸ ਨੂੰ ਦਿੱਤੀ ਜਿਨ੍ਹਾਂ ਵੱਲੋਂ ਜ਼ੀਰੋ ਨੰਬਰ ਐੱਫਆਈਆਰ ਕੱਟ ਕੇ ਜ਼ੀਰਕਪੁਰ ਥਾਣੇ ਨੂੰ ਭੇਜੀ ਗਈ ਹੈ।
ਬਾਬਾ ਤੇਜਿੰਦਰਪਾਲ ਸਿੰਘ ਦੀ ਮਨੀਮਾਜਰਾ ਵਿਖੇ ਰੈਡੀਮੇਡ ਕਪੜਿਆਂ ਦੀ ਦੁਕਾਨ ਸੀ ਜਿੱਥੇ ਉਸ ਵੱਲੋਂ ਕਮੇਟੀਆਂ ਵੀ ਪਾਈਆਂ ਜਾਂਦੀਆਂ ਸਨ। ਕਮੇਟੀਆਂ ’ਚ ਘਾਟਾ ਪੈ ਜਾਣ ਕਾਰਨ ਕਰਜ਼ਾ ਉਤਾਰਨ ਲਈ ਉਸ ਨੂੰ ਆਪਣੀ ਦੁਕਾਨ ਬੰਦ ਕਰਨ ਦੇ ਨਾਲ-ਨਾਲ ਪੰਚਕੁਲਾ ਵਿਖੇ ਆਪਣਾ ਮਕਾਨ ਵੀ ਵੇਚਣਾ ਪਿਆ ਸੀ। ਜ਼ੀਰਕਪੁਰ ਵਿਖੇ ਵੀ ਉਸ ਵੱਲੋਂ ਕੱਪੜਿਆਂ ਦਾ ਸ਼ੋਅਰੂਮ ਖੋਲ੍ਹਿਆ ਗਿਆ ਸੀ ਪਰ ਵਪਾਰ ’ਚ ਕਾਮਯਾਬੀ ਨਾ ਮਿਲਣ ਕਾਰਨ ਉਸ ਨੇ ਲੋਹਗੜ੍ਹ ਵਿਖੇ ਮੰਦਰ ਖੋਲ੍ਹ ਲਿਆ ਸੀ ਜਿਸ ਤੋਂ ਬਾਅਦ ਬਾਬਾ ਤੇਜਿੰਦਰਪਾਲ ਸਿੰਘ ਇਕਦਮ ਮਸ਼ਹੂਰ ਹੋ ਗਿਆ ਸੀ ਅਤੇ ਲੋਕ ਉਸ ਨੂੰ ਬਹੁਤ ਕਰਨੀ ਵਾਲਾ ਬਾਬਾ ਸਮਝਣ ਲੱਗ ਪਏ। ਦੇਰ ਸ਼ਾਮ ਤੱਕ ਬਾਬੇ ਦੇ ਸਮਰਥਕਾਂ ਵਲੋਂ ਪੀੜਤ ਲੜਕੀ ਦੇ ਪਰਿਵਾਰ ਨਾਲ ਸਮਝੌਤੇ ਦੀ ਗੱਲਬਾਤ ਚੱਲਦੀ ਹੋਣ ਦੀ ਵੀ ਸੂਚਨਾ ਮਿਲੀ ਹੈ।
ਬਾਬਾ ਤੇਜਿੰਦਰ ਸਿੰਘ ਵੱਲੋਂ ਹਰ ਐਤਵਾਰ ਨੂੰ ਬਾਬਾ ਬਾਲਕਨਾਥ ਜੀ ਨਾਲ ਸਿੱਧੀ ਗੱਲਬਾਤ ਕਰਵਾਉਣ ਦਾ ਦਾਅਵਾ ਕੀਤਾ ਜਾਂਦਾ ਸੀ। ਇਸ ਸਬੰਧੀ ਬਾਬਾ ਤੇਜਿੰਦਰਪਾਲ ਸਿੰਘ ਵੱਲੋਂ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਪਬਲੀਸਿਟੀ ਕੀਤੀ ਜਾਂਦੀ ਸੀ ਅਤੇ ਇਸੇ ਮਕਸਦ ਨਾਲ ਖੇਤਰ ਦੇ ਲੋਕਾਂ ਦੀ ਭੀੜ ਇਕੱਠੀ ਕੀਤੀ ਜਾਂਦੀ ਸੀ। ਤੇਜਿੰਦਰਪਾਲ ਸਿੰਘ ਵੱਲੋਂ ਹਰ ਐਤਵਾਰ ਨੂੰ ਚੌਂਕੀ ਬਹਾਨੇ ਲੰਗਰ ਵੀ ਲਗਾਇਆ ਜਾਂਦਾ ਸੀ ਅਤੇ ਸਾਰਾ ਦਿਨ ਕੀਰਤਨ ਵੀ ਕਰਵਾਇਆ ਜਾਂਦਾ ਸੀ। ਲੋਕਾਂ ’ਤੇ ਪ੍ਰਭਾਵ ਪਾਉਣ ਲਈ ਉਸ ਵੱਲੋਂ ਆਪਣੇ ਮੰਦਰ ’ਚ ਵੱਡੀਆਂ ਫਿਲਮੀ ਹਸਤੀਆਂ ਨੂੰ ਵੀ ਬੁਲਾਇਆ ਜਾਂਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਉਸ ਦੇ ਲੋਹਗੜ੍ਹ ਧਾਮ ਵਿਖੇ ਫਿਲਮੀ ਐਕਟਰ ਹੌਬੀ ਧਾਲੀਵਾਲ, ਮਾਸਟਰ ਸਲੀਮ, ਕਈ ਵੱਡੇ ਵਪਾਰੀਆਂ ਸਮੇਤ ਕਈ ਫਿਲਮੀ ਮਾਡਲਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਸ ਤੋਂ ਇਲਾਵਾ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਸਮੇਤ ਕਈ ਸਿਆਸੀ ਆਗੂ ਵੀ ਬਾਬਾ ਤੇਜਿੰਦਰਪਾਲ ਸਿੰਘ ਦਾ ਅਸ਼ੀਰਵਾਦ ਲੈਣ ਲਈ ਜਾਂਦੇ ਸਨ ਅਤੇ ਮੌਜੂਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਜਿੱਤ ਤੋਂ ਬਾਅਦ ਬਾਬਾ ਤੇਜਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਸੀ ਕਿ ਰੰਧਾਵਾ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਹੀ ਜਿੱਤ ਪ੍ਰਾਪਤ ਕਰ ਸਕੇ ਹਨ।