ਗਲੀਆਂ ਲੋਕ ਸਭਾ ਚੋਣਾਂ ’ਚ ਸ਼ਕਤੀ ਖ਼ਿਲਾਫ਼ ਲੜਾਈ ਦੇ ਰਾਹੁਲ ਗਾਂਧੀ ਦੇ ਬਿਆਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਨੇ ਸ਼ਕਤੀ ’ਚ ਆਮ ਲੋਕਾਂ ਦੀ ਡੂੰਘੀ ਆਸਥਾ ਜ਼ਾਹਰ ਕਰਦੇ ਹੋਏ ਰਾਹੁਲ ਦੇ ਬਿਆਨ ਨੂੰ ਚੁਣਾਵੀ ਮੁੱਦਾ ਬਣਾਉਣ ਦਾ ਵੀ ਸਾਫ਼ ਸੰਕੇਤ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਹਰ ਮਾਂ-ਬੇਟੀ ਸ਼ਕਤੀ ਦਾ ਸਵਰੂਪ ਹੈ ਤੇ ਇਸ ਸ਼ਕਤੀ ਦੀ ਰੱਖਿਆ ਲਈ ਉਹ ਜਾਨ ਲਾ ਦੇਣਗੇ। ਲੋਕ ਸਭਾ ਚੋਣਾਂ ਨੂੰ ਸ਼ਕਤੀ ਦੇ ਵਿਨਾਸ਼ਕ ਤੇ ਸ਼ਕਤੀ ਦੇ ਉਪਾਸਕ ਵਿਚਾਲੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਾਰ ਜੂਨ ਨੂੰ ਸਪੱਸ਼ਟ ਹੋ ਜਾਵੇਗਾ ਕਿ ਕੌਣ ‘ਸ਼ਕਤੀ’ ਦਾ ਵਿਨਾਸ਼ ਕਰਨ ਵਾਲਾ ਹੈ ਤੇ ਕਿਸ ਨੂੰ ‘ਸ਼ਕਤੀ’ ਦਾ
ਅਗਲੀਆਂ ਲੋਕ ਸਭਾ ਚੋਣਾਂ ’ਚ ਸ਼ਕਤੀ ਖ਼ਿਲਾਫ਼ ਲੜਾਈ ਦੇ ਰਾਹੁਲ ਗਾਂਧੀ ਦੇ ਬਿਆਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਨੇ ਸ਼ਕਤੀ ’ਚ ਆਮ ਲੋਕਾਂ ਦੀ ਡੂੰਘੀ ਆਸਥਾ ਜ਼ਾਹਰ ਕਰਦੇ ਹੋਏ ਰਾਹੁਲ ਦੇ ਬਿਆਨ ਨੂੰ ਚੁਣਾਵੀ ਮੁੱਦਾ ਬਣਾਉਣ ਦਾ ਵੀ ਸਾਫ਼ ਸੰਕੇਤ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਹਰ ਮਾਂ-ਬੇਟੀ ਸ਼ਕਤੀ ਦਾ ਸਵਰੂਪ ਹੈ ਤੇ ਇਸ ਸ਼ਕਤੀ ਦੀ ਰੱਖਿਆ ਲਈ ਉਹ ਜਾਨ ਲਾ ਦੇਣਗੇ। ਲੋਕ ਸਭਾ ਚੋਣਾਂ ਨੂੰ ਸ਼ਕਤੀ ਦੇ ਵਿਨਾਸ਼ਕ ਤੇ ਸ਼ਕਤੀ ਦੇ ਉਪਾਸਕ ਵਿਚਾਲੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਾਰ ਜੂਨ ਨੂੰ ਸਪੱਸ਼ਟ ਹੋ ਜਾਵੇਗਾ ਕਿ ਕੌਣ ‘ਸ਼ਕਤੀ’ ਦਾ ਵਿਨਾਸ਼ ਕਰਨ ਵਾਲਾ ਹੈ ਤੇ ਕਿਸ ਨੂੰ ‘ਸ਼ਕਤੀ’ ਦਾ ਅਸ਼ੀਰਵਾਦ ਹਾਸਲ ਹੈ।
ਐਤਵਾਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਕਰਵਾਈ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਿੰਦੂ ਧਰਮ ’ਚ ਸ਼ਕਤੀ ਸ਼ਬਦ ਹੁੰਦਾ ਹੈ। ਅਸੀਂ ਇਕ ਸ਼ਕਤੀ ਖ਼ਿਲਾਫ਼ ਲੜ ਰਹੇ ਹਾਂ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਾ ਦੀ ਆਤਮਾ ਈਵੀਐੱਮ, ਸੀਬੀਆਈ, ਆਮਦਨ ਕਰ ਵਿਭਾਗ ਤੇ ਈਡੀ ’ਚ ਹੋਣ ਦੀ ਗੱਲ ਕਹੀ ਸੀ। ਤੇਲੰਗਾਨਾ ’ਚ ਸੋਮਵਾਰ ਨੂੰ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਸ਼ਿਵਾਜੀ ਪਾਰਕ ’ਚ ਆਈਐੱਨਡੀਆਈਏ ਨੇ ਆਪਣਾ ਘੋਸ਼ਣਾ ਪੱਤਰ ਸ਼ਕਤੀ ਨੂੰ ਖ਼ਤਮ ਕਰਨ ਲਈ ਜਾਰੀ ਕੀਤਾ ਹੈ। ਮੈਂ ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ ਤੇ ਮੈਂ ਸ਼ਕਤੀ ਸਵਰੂਪ ਮਾਵਾਂ-ਭੈਣਾਂ ਦੀ ਰਾਖੀ ਲਈ ਜਾਨ ਦੀ ਬਾਜ਼ੀ ਲਾ ਦੇਵਾਂਗਾ, ਜੀਵਨ ਲਾ ਦੇਵਾਂਗਾ। ਖ਼ੁਦ ਨੂੰ ਭਾਰਤ ਮਾਤਾ ਦਾ ਸੱਚਾ ਭਗਤ ਦੱਸਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼ਕਤੀ ਦੀ ਉਪਾਸਨਾ ਕਰਨ ਵਾਲਾ ਦੇਸ਼ ’ਚ ਕੋਈ ਵਿਅਕਤੀ ਸ਼ਕਤੀ ਦੇ ਵਿਨਾਸ਼ ਦੀ ਗੱਲ ਕਿਵੇਂ ਕਰ ਸਕਦਾ ਹੈ। ਦੇਸ਼ ਨੇ ਤਾਂ ਚੰਦਰਮਾ ’ਤੇ ਚੰਦਰਯਾਨ ਉਤਰਨ ਦੇ ਸਥਾਨ ਦਾ ਨਾਂ ਵੀ ਸ਼ਿਵ-ਸ਼ਕਤੀ ਰੱਖਿਆ ਹੈ। ਸ਼ਕਤੀ ਦੇ ਵਿਨਾਸ਼ ਨੂੰ ਆਈਐੱਨਡੀਆਈਏ ਦਾ ਘੋਸ਼ਣਾ ਪੱਤਰ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਇਸ ਨੂੰ ਮੁੱਖ ਮੁੱਦਾ ਬਣਾ ਸਕਦੀ ਹੈ। ਪ੍ਰਧਾਨ ਮੰਤਰੀ ਦੇ ਨਾਲ ਨਾਲ ਭਾਜਪਾ ਦੇ ਸਾਰੇ ਆਗੂ, ਕਾਰਕੁਨ ਤੇ ਸਮਰਥਕ ਇੰਟਰਨੈੱਟ ਮੀਡੀਆ ’ਤੇ ਰਾਹੁਲ ਗਾਂਧੀ ’ਤੇ ਹਮਲਾ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪਹਿਲਾਂ ਤੋਂ ਹੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਦੂਰ ਰਹਿਣ ਤੇ ਰਾਮ ਚਰਿਤਮਾਨਸ ਅਤੇ ਤੁਲਸੀਦਾਸ ਖ਼ਿਲਾਫ਼ ਵਿਰੋਧੀ ਆਗੂਆਂ ਦੇ ਬਿਆਨ ਨੂੰ ਲੈ ਕੇ ਕਾਂਗਰਸ ਸਮੇਤ ਸਾਰੇ ਵਿਰੋਧੀ ਗੱਠਜੋੜ ’ਤੇ ਹਮਲਾਵਰ ਰਹੇ ਹਨ।
ਰਾਹੁਲ ਗਾਂਧੀ ਦੇ ਬਿਆਨ ਤੋਂ ਇਲਾਵਾ ਭਾਜਪਾ ਨੇ ਤਾਮਿਲਨਾਡੂ ਸਰਕਾਰ ’ਚ ਮੰਤਰੀ ਤੇ ਮੁੱਖ ਮੰਤਰੀ ਦੇ ਪੁੱਤਰ ਉਦੈਨਿਧੀ ਸਟਾਲਿਨ ਦੇ ਸਨਾਤਨ ਧਰਮ ਦੀ ਸਮਾਪਤੀ ਸਬੰਧੀ ਬਿਆਨ ਖ਼ਿਲਾਫ਼ ਮੋਰਚਾ ਖੋਲ੍ਹ ਰੱਖਿਆ ਹੈ ਤੇ ਤਾਮਿਲਨਾਡੂ ਤੋਂ ਬਾਹਰ ਵੀ ਹੋਰ ਸੂਬਿਆਂ ਵਿਚ ਪਾਰਟੀ ਇਸ ਮੁੱਦੇ ’ਤੇ ਵਿਰੋਧੀ ਧਿਰ ’ਤੇ ਹਮਲਾ ਕਰਦੀ ਰਹੀ ਹੈ। ਤੇਲੰਗਾਨਾ ਦੀ ਧਰਤੀ ਤੋਂ ਰਾਹੁਲ ਗਾਂਧੀ ’ਤੇ ਹਮਲਾ ਕਰ ਕੇ ਪ੍ਰਧਾਨ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਦੱਖਣੀ ਭਾਰਤ ’ਚ ਵੀ ਹਿੰਦੁਤਵ ਤੇ ਸਨਾਤਨ ਦੇ ਮੁੱਦੇ ਦੇ ਸਹਾਰੇ ਭਾਜਪਾ ਪੈਰ ਜਮਾਉਣ ਦੀ ਕੋਸ਼ਿਸ਼ ਕਰੇਗੀ। ਕਰਨਾਟਕ ਦੇ ਸ਼ਿਵਮੋਗਾ ਵਿਚ ਕਰਵਾਈ ਰੈਲੀ ਵਿਚ ਵੀ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਰਾਹੁਲ ਗਾਂਧੀ ਦੀ ‘ਸ਼ਕਤੀ’ ’ਤੇ ਦਿੱਤੇ ਗਏ ਬਿਆਨ ’ਤੇ ਕੇਂਦਰਿਤ ਰੱਖਿਆ। ਉਨ੍ਹਾਂ ਨੇ ਕਿਹਾ ਕਿ ਸ਼ਕਤੀ ਦਾ ਵਿਨਾਸ਼ ਕਰਨ ਦਾ ਐਲਾਨ ਉਸ ਸ਼ਿਵਾਜੀ ਪਾਰਕ ’ਚ ਕੀਤਾ ਗਿਆ ਜਿੱਥੇ ਹਰ ਬੱਚਾ ‘ਜੈ ਭਵਾਨੀ, ਜੈ ਸ਼ਿਵਾਜੀ’ ਦੇ ਮੰਤਰ ਦੇ ਨਾਲ ਵੱਡਾ ਹੁੰਦਾ ਹੈ। ਛੱਤਰਪਤੀ ਸ਼ਿਵਾਜੀ ਮਹਾਰਾਜ ਵੀ ਸ਼ਕਤੀ ਦੇ ਉਪਾਸਕ ਸਨ। ਬਾਲ ਠਾਕਰੇ ਦੇ ਪੁੱਤਰ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ’ਤੇ ਨਿਸ਼ਾਨਾ ਲਾਉਂਦੇ ਹੋਏ ਮੋਦੀ ਨੇ ਕਿਹਾ ਕਿ ਤੇ ਉਸ ਸਮੇਂ ਮੰਚ ’ਤੇ ਕੌਣ ਸੀ? ਬਾਲ ਠਾਕਰੇ ਦੀ ਆਤਮਾ ਦਾ ਕੀ ਹੋ ਰਿਹਾ ਹੋਵੇਗਾ। ਰਾਹੁਲ ਦੇ ਭਾਸ਼ਣ ਦੇ ਸਮੇਂ ਊਧਵ ਮੰਚ ’ਤੇ ਮੌਜੂਦ ਸਨ। ਦੇਸ਼ ਦੀ ਹਰ ਮਹਿਲਾ ਨੂੰ ਸ਼ਕਤੀ ਦਾ ਸਵਰੂਪ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਨਾਰੀ ਸ਼ਕਤੀ ਨੂੰ ਤਰਜੀਹ ਦਿੱਤੀ ਹੈ। ਸਿਆਸੀ ਮਾਹਿਰ ਕਹਿੰਦੇ ਹਨ ਕਿ ਨਾਰੀ ਸ਼ਕਤੀ ਸਾਈਲੈਂਟ ਵੋਟਰ ਹੈ ਪਰ ਉਨ੍ਹਾਂ ਲਈ ਨਾਰੀ ਸ਼ਕਤੀ ਵੋਟਰ ਨਹੀਂ, ਬਲਕਿ ਮਾਂ ਸ਼ਕਤੀ ਸਵਰੂਪਾ ਹੈ। ਮਾਂ ਸ਼ਕਤੀ ਸਵਰੂਪਾ ਦਾ ਇਕ ਨਾਮ ਭਾਰਤ ਮਾਤਾ ਵੀ ਹੈ ਤੇ ਆਈਐੱਨਡੀਆਈਏ ਦੇ ਲੋਕ ਭਾਰਤ ਮਾਤਾ ਦੀ ਵਧਦੀ ਸ਼ਕਤੀ ਤੋਂ ਨਫ਼ਰਤ ਕਰਦੇ ਹਨ। ਸ਼ਕਤੀ ’ਤੇ ਹਮਲੇ ਦਾ ਮਤਲਬ ਹੈ ਕਿ ਮਹਿਲਾਵਾਂ ਸਬੰਧੀ ਪ੍ਰੋਗਰਾਮਾਂ ਅਤੇ ਭਾਰਤ ਮਾਤਾ ’ਤੇ ਹਮਲਾ। ਸ਼ਕਤੀ ਵਧਣ ਨਾਲ ਅੱਤਵਾਦ ਅਤੇ ਅੱਤਿਆਚਾਰ ਖ਼ਤਮ ਹੁੰਦਾ ਹੈ ਤੇ ਹੁਣ ਆਈਐੱਨਡੀਆਈਏ ਤੇ ਕਾਂਗਰਸ ਨੇ ਇਸ ਨੂੰ ਚੁਣੌਤੀ ਦਿੱਤੀ ਹੈ। ਹਰੇਕ ਔਰਤ, ਧੀ ਤੇ ਭੈਣ ਕਾਂਗਰਸ ਨੂੰ ਚੰਗਾ ਜਵਾਬ ਦੇਵੇਗੀ, ਤਦ ਉਹ ਸਮਝਣਗੇ ਕਿ ਸ਼ਕਤੀ ਨੂੰ ਚੁਣੌਤੀ ਦੇਣ ਦਾ ਮਤਲਬ ਕੀ ਹੁੰਦਾ ਹੈ।