ਦੁਪਹਿਰ ਨੂੰ ਮੌਸਮ ਨੇ ਇਕਦਮ ਕਰਵਟ ਬਦਲੀ ਤੇ ਜਲੰਧਰ ਵਿਚ ਬੱਦਲਾਂ ਦੀ ਕਾਲੀ ਘਟਾ ਛਾ ਗਈ । ਦੇਖਦੇ ਹੀ ਦੇਖਦੇ ਤੇਜ਼ ਬਾਰਸ਼ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਗੜੇ ਪੈਣ ਦੀ ਖਬਰ ਹੈ ।
ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਧੂੜ ਭਰੀਆਂ ਹਵਾਵਾਂ ਚੱਲੀਆਂ । ਜਿਸ ਤੋਂ ਬਾਅਦ ਦੁਪਹਿਰ ਨੂੰ ਮੌਸਮ ਨੇ ਇਕਦਮ ਕਰਵਟ ਬਦਲੀ ਤੇ ਜਲੰਧਰ ਵਿਚ ਬੱਦਲਾਂ ਦੀ ਕਾਲੀ ਘਟਾ ਛਾ ਗਈ । ਦੇਖਦੇ ਹੀ ਦੇਖਦੇ ਤੇਜ਼ ਬਾਰਸ਼ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਗੜੇ ਪੈਣ ਦੀ ਖਬਰ ਹੈ । ਮੌਸਮ ਵਿਭਾਗ ਅਨੁਸਾਰ 20 ਅਪ੍ਰੈਲ ਤੋਂ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। 24 ਅਪ੍ਰੈਲ ਤੱਕ ਪੰਜਾਬ ’ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।
ਖੇਤਾਂ ‘ਚ ਪੱਕੀ ਕਣਕ ‘ਤੇ ਪਏ ਮੀਂਹ ਦੀਆਂ ਬੂੰਦਾਂ ਕਿਸਾਨਾਂ ਦੇ ਦਿਲਾਂ ‘ਤੇ ਪੱਥਰ ਵਾਂਗ ਡਿੱਗ ਪਈਆਂ। ਮੀਂਹ ਕਾਰਨ ਕਣਕ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਕਣਕ ਦੀ ਵਾਢੀ ਵੀ ਪ੍ਰਭਾਵਿਤ ਹੋਵੇਗੀ ।