ਪ੍ਰਬੰਧਕਾਂ ਮੁਤਾਬਕ ਇਕੱਠ ਪੱਖੋਂ ਇਹ ਮੇਲਾ ਮੈਲਬੌਰਨ ਦਾ ਹੁਣ ਤਕ ਦਾ ਸਭ ਤੋਂ ਵੱਡਾ ਮੇਲਾ ਹੋ ਨਿਬੜਿਆ। ਮੇਲੇ ‘ਚ ਸੀਪ ਦੇ ਮੁਕਾਬਲੇ, ਬਜ਼ੁਰਗਾਂ ਦੀਆਂ ਦੌੜਾਂ, ਚਾਟੀ ਦੌੜ, ਕੁਰਸੀ ਦੌੜ, ਰੱਸਾਕਸ਼ੀ ,ਬੱਚਿਆਂ ਦੀਆਂ ਦੌੜਾਂ, ਗਿੱਧਾ-ਭੰਗੜਾ ਤੇ ਹੋਰ ਵੰਨਗੀਆਂ ਖਿੱਚ ਦਾ ਕੇਂਦਰ ਰਹੀਆਂ।
ਬੀਤੇ ਦਿਨੀ ਸਿੱਧੂ ਬ੍ਰਦਰਜ਼ ਐਂਟਰਟੇਨਮੈਂਟ ਵੱਲੋਂ ਪੱਛਮੀ ਮੈਲਬੌਰਨ ਦੇ ਇਲਾਕੇ ਮੈਲਟਨ ਵਿਖੇ ਸਥਿਤ ਟੈਬਕਰੋਪ ਪਾਰਕ ਰੇਸਕੋਰਸ ਵਿੱਖੇ “ਭਰਾਵਾਂ ਦਾ ਮੇਲਾ” ਬੈਨਰ ਹੇਠ “ਓਲਡ ਸਕੂਲ” ਸਫਲ ਮੇਲਾ ਕਰਵਾਇਆ ਗਿਆ। ਮੇਲੇ ਪ੍ਰਤੀ ਦਰਸ਼ਕ ਇਸ ਤਰ੍ਹਾਂ ਉਤਸ਼ਾਹਤ ਸਨ ਕਿ ਦੂਰੋ -ਨੇੜਿਓਂ ਪਰਿਵਾਰਾਂ ਸਮੇਤ ਪੁੱਜੇ ਤੇ ਮੇਲੇ ‘ਚ ਐਂਟਰੀ ਕਰਨ ਲਈ ਵੀ ਲੰਮੀਆਂ ਕਤਾਰਾਂ ‘ਚ ਇੰਤਜ਼ਾਰ ਕੀਤਾ।
ਪ੍ਰਬੰਧਕਾਂ ਮੁਤਾਬਕ ਇਕੱਠ ਪੱਖੋਂ ਇਹ ਮੇਲਾ ਮੈਲਬੌਰਨ ਦਾ ਹੁਣ ਤਕ ਦਾ ਸਭ ਤੋਂ ਵੱਡਾ ਮੇਲਾ ਹੋ ਨਿਬੜਿਆ। ਮੇਲੇ ‘ਚ ਸੀਪ ਦੇ ਮੁਕਾਬਲੇ, ਬਜ਼ੁਰਗਾਂ ਦੀਆਂ ਦੌੜਾਂ, ਚਾਟੀ ਦੌੜ, ਕੁਰਸੀ ਦੌੜ, ਰੱਸਾਕਸ਼ੀ ,ਬੱਚਿਆਂ ਦੀਆਂ ਦੌੜਾਂ, ਗਿੱਧਾ-ਭੰਗੜਾ ਤੇ ਹੋਰ ਵੰਨਗੀਆਂ ਖਿੱਚ ਦਾ ਕੇਂਦਰ ਰਹੀਆਂ।
ਮੇਲੇ ਦਾ ਆਕਰਸ਼ਣ ਦਾ ਕੇਂਦਰ ਰਹੇ ਸਦਾਬਹਾਰ ਗਾਇਕਾਂ ਨੇ ਆਪਣੇ ਨਵੇ- ਪੁਰਾਣੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆਂ। ਇਸ ਮੌਕੇ ਗਾਇਕ ਗੁਰਕਿਰਪਾਲ ਸੂਰਾਪੁਰੀ, ਕੁਲਦੀਪ ਰਸੀਲਾ, ਪਰਵੀਨ ਭਾਰਟਾ, ਮਨਜੀਤ ਰੂਪੋਵਾਲੀ, ਕਾਰਜ ਰੰਧਾਵਾ,ਸੁੱਖ ਸਵਾਰਾ,ਗੈਰੀ ਬਾਵਾ,ਜਤਿੰਦਰ ਬਰਾੜ,ਨੇ ਮੇਲੇ ਵਿੱਚ ਖੁੱਲੇ ਅਖਾੜੇ ਦੌਰਾਨ ਚੰਗਾ ਰੰਗ ਬੰਨਿਆ ਤੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਆਏ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਮੇਲੇ ‘ਚ ਕਈ ਸਮਾਜਿਕ, ਸਿਆਸੀ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਉਚੇਚੇ ਤੌਰ ‘ਤੇ ਮੈਂਬਰ ਪਾਰਲੀਮੈਂਟ ਜੋਅ ਮੈਕਕਰੇਕਨ, ਕੌਂਸਲਰ ਬੋਬ ਟਰਨਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮੇਲਾ ਪ੍ਰਬੰਧਕ ਜਸਕਰਨ ਸਿੱਧੂ , ਬਲਕਰਨ ਸਿੱਧੂ ,ਗੁਰਚਰਨ ਸੰਧੂ, ਦਲਜੀਤ ਬੇਦੀ,ਦੇਵ ਰਾਜਪੂਤ, ਮਨਪ੍ਰੀਤ ਸਿੰਘ,ਇੰਦਰ, ਅੰਚਿਤ ਸਮੇਤ ਸਮੁੱਚੀ ਟੀਮ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ।