ਮੰਗਲਵਾਰ ਨੂੰ ਜੋਸ ਬਟਲਰ ਨੇ ਸੁਨੀਲ ਨਰੇਣ ਦੀ ਸੈਂਕੜੇ ਵਾਲੀ ਪਾਰੀ ‘ਤੇ ਪਾਣੀ ਫੇਰਦਿਆਂ ਰਾਜਸਥਾਨ ਰਾਇਲਜ਼ ਨੂੰ ਰਿਕਾਰਡ ਜਿੱਤ ਦਿਵਾਈ। ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਈਪੀਐੱਲ ਇਤਿਹਾਸ ਵਿੱਚ ਸਾਂਝੇ-ਸਭ ਤੋਂ ਉੱਚੇ ਟੀਚੇ ਦਾ ਪਿੱਛਾ ਕੀਤਾ।
ਮੰਗਲਵਾਰ ਨੂੰ ਜੋਸ ਬਟਲਰ ਨੇ ਸੁਨੀਲ ਨਰੇਣ ਦੀ ਸੈਂਕੜੇ ਵਾਲੀ ਪਾਰੀ ‘ਤੇ ਪਾਣੀ ਫੇਰਦਿਆਂ ਰਾਜਸਥਾਨ ਰਾਇਲਜ਼ ਨੂੰ ਰਿਕਾਰਡ ਜਿੱਤ ਦਿਵਾਈ। ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਈਪੀਐੱਲ ਇਤਿਹਾਸ ਵਿਚ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ।
224 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਰਾਜਸਥਾਨ ਰਾਇਲਜ਼ ਦੀ ਟੀਮ ਇਕ ਸਮੇਂ 121/6 ਦਾ ਸਕੋਰ ਬਣਾ ਕੇ ਸੰਘਰਸ਼ ਕਰ ਰਹੀ ਸੀ। ਹਾਲਾਂਕਿ ਬਟਲਰ ਨੇ ਹਿੰਮਤ ਨਹੀਂ ਹਾਰੀ ਅਤੇ ਅੰਤ ਤਕ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ‘ਤੇ ਆਪਣੀ ਟੀਮ ਨੂੰ ਯਾਦਗਾਰ ਜਿੱਤ ਦਿਵਾਈ।
ਰਾਜਸਥਾਨ ਰਾਇਲਜ਼ ਨੇ ਆਪਣੇ ਹੀ ਚਾਰ ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ। 2020 ਵਿਚ ਰਾਜਸਥਾਨ ਰਾਇਲਜ਼ ਨੇ ਸ਼ਾਰਜਾਹ ਵਿਚ ਕਿੰਗਜ਼ ਇਲੈਵਨ ਪੰਜਾਬ ਖਿਲਾਫ 224 ਦੌੜਾਂ ਦੇ ਟੀਚੇ ਦਾ ਸਫਲਤਾ ਪੂਰਵਕ ਪਿੱਛਾ ਕੀਤਾ ਸੀ। ਬਟਲਰ ਨੇ ਮੌਜੂਦਾ ਸੈਸ਼ਨ ‘ਚ ਆਪਣਾ ਦੂਜਾ ਸੈਂਕੜਾ ਲਗਾਇਆ।
ਹਾਲਾਂਕਿ ਉਹ ਕ੍ਰੀਜ਼ ‘ਤੇ ਡਟਿਆ ਰਿਹਾ ਅਤੇ ਆਈਪੀਐਲ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਕ੍ਰਿਸ ਗੇਲ ਨੂੰ ਪਛਾੜ ਕੇ ਦੂਜੇ ਸਥਾਨ ‘ਤੇ ਪਹੁੰਚ ਗਿਆ। ਬਟਲਰ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਬਟਲਰ ਨੇ ਕਿਹਾ ਕਿ ਆਪਣੇ ਆਪ ‘ਤੇ ਵਿਸ਼ਵਾਸ ਕਰਨਾ ਮਹੱਤਵਪੂਰਨ ਸੀ ਅਤੇ ਇਹ ਇਸ ਮੈਚ ਦੀ ਮੁੱਖ ਗੱਲ ਰਹੀ।
ਵਿਸ਼ਵਾਸ ਰੱਖੋ, ਇਹ ਅੱਜ ਦੀ ਅਸਲ ਕੁੰਜੀ ਸੀ। ਮੈਂ ਲੈਅ ਲਈ ਸੰਘਰਸ਼ ਕਰ ਰਿਹਾ ਸੀ। ਕਈ ਵਾਰ ਤੁਸੀਂ ਨਿਰਾਸ਼ ਹੋ ਕੇ ਖ਼ੁਦ ਨੂੰ ਸਵਾਲ ਕਰਨ ਲੱਗਦੇ ਹੋ। ਮੈਂ ਖ਼ੁਦ ਨੂੰ ਕਿਹਾ ਕਿ ਠੀਕ ਹੈ। ਖੇਡਦੇ ਰਹੋ ਤੇ ਤੁਸੀਂ ਯਕੀਨੀ ਤੌਰ ‘ਤੇ ਲੈਅ ਪ੍ਰਾਪਤ ਕਰੋਗੇ। ਬਸ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ। ਆਈਪੀਐਲ ਦੌਰਾਨ ਤੁਸੀਂ ਕਈ ਆਕਰਸ਼ਕ ਚੀਜ਼ਾਂ ਦੇਖਦੇ ਹੋ।
ਧੋਨੀ ਤੇ ਕੋਹਲੀ ਜਿਸ ਤਰ੍ਹਾਂ ਉਹ ਅੰਤ ਤੱਕ ਖੇਡਦੇ ਹਨ ਅਤੇ ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਗੱਲ ਸੰਗਾਕਾਰਾ ਮੈਨੂੰ ਕਾਫ਼ੀ ਕਹਿ ਚੁੱਕੇ ਹਨ। ਹਮੇਸ਼ਾ ਇਕ ਸਮਾਂ ਹੁੰਦਾ ਹੈ ਜਦੋਂ ਚੀਜ਼ਾਂ ਬਦਲਦੀਆਂ ਹਨ। ਸਭ ਤੋਂ ਖ਼ਰਾਬ ਚੀਜ਼ ਇਹ ਹੈ ਕਿ ਤੁਸੀਂ ਲੜਦੇ ਨਹੀਂ ਤੇ ਆਪਣੀ ਵਿਕਟ ਤੋਹਫ਼ੇ ‘ਚ ਭੇਟ ਕਰ ਦਿਉ। ਸੰਗਾਕਾਰਾ ਨੇ ਕਿਹਾ ਕਿ ਸਿਰਫ਼ ਵਿਕਟ ‘ਤੇ ਖੜ੍ਹੇ ਰਹੋ, ਕਿਸੇ ਸਮੇਂ ਵੀ ਲੈਅ ਬਦਲ ਜਾਵੇਗੀ। ਪਿਛਲੇ ਕੁਝ ਸਾਲਾਂ ਤੋਂ ਇਹ ਮੇਰੀ ਖੇਡ ਦਾ ਵੱਡਾ ਹਿੱਸਾ ਰਿਹਾ ਹੈ।
ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਤੋਂ ਬਾਅਦ IPL 2024 ਦੇ ਅੰਕ ਸੂਚੀ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਰਾਜਸਥਾਨ ਰਾਇਲਜ਼ ਦੀ ਟੀਮ 12 ਅੰਕਾਂ ਨਾਲ ਸਿਖਰ ‘ਤੇ ਹੈ। ਉਥੇ ਹੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ 8 ਅੰਕਾਂ ਨਾਲ ਦੂਜੇ ਸਥਾਨ ‘ਤੇ ਬਰਕਰਾਰ ਹੈ। ਚੇਨਈ ਅਤੇ ਹੈਦਰਾਬਾਦ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਫਸੇ ਹੋਏ ਹਨ।