ਅਜਿਹੀ ਕੋਈ ਘਟਨਾ ਭਾਵੇਂ ਨਾ ਹੀ ਵਾਪਰੇ ਪਰ ਫਿਰ ਵੀ ਭਾਰਤ ਲਈ ਇਹ ਚਿੰਤਾਜਨਕ ਗੱਲ ਹੈ। ਮਾਈਕ੍ਰੋਸਾਫ਼ਟ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਚੀਨ ਵੱਲੋਂ ਅਜਿਹਾ ਕੋਈ ਵੀ ਕਾਰਾ ‘ਆਰਟੀਫ਼ੀਸ਼ੀਅਲ ਇੰਟੈਲੀਜੈਂਸ’ (ਏਆਈ) ਦੀ ਮਦਦ ਨਾਲ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਚੋਣਾਂ ਦੌਰਾਨ ਗ਼ਲਤ ਜਾਣਕਾਰੀਆਂ ਫੈਲਾਉਣ ਦਾ ਤਜਰਬਾ ਚੀਨ ਪਹਿਲਾਂ ਤਾਇਵਾਨ ’ਚ ਕਰ ਚੁੱਕਾ ਹੈ।
ਚੀਨ ਅਤੇ ਉੱਤਰੀ ਕੋਰੀਆ ਵੱਲੋਂ ਮਿਲ ਕੇ ਭਾਰਤ, ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਚੋਣਾਂ ’ਚ ਵਿਘਨ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਦਾਅਵਾ ਜੇ ਕਿਸੇ ਹੋਰ ਸਰੋਤ ਰਾਹੀਂ ਕੀਤਾ ਗਿਆ ਹੁੰਦਾ, ਤਾਂ ਸ਼ਾਇਦ ਕਿਸੇ ਨੂੰ ਯਕੀਨ ਵੀ ਨਾ ਆਉਂਦਾ ਪਰ ਇਹ ਖ਼ਦਸ਼ਾ ਅਮਰੀਕਾ ਦੀ ਵਿਸ਼ਵ–ਪ੍ਰਸਿੱਧ ਕੰਪਨੀ ਮਾਈਕ੍ਰੋਸਾਫ਼ਟ ਦੇ ਵਿਸ਼ਲੇਸ਼ਣ ’ਚ ਪ੍ਰਗਟਾਇਆ ਗਿਆ ਹੈ।
ਅਜਿਹੀ ਕੋਈ ਘਟਨਾ ਭਾਵੇਂ ਨਾ ਹੀ ਵਾਪਰੇ ਪਰ ਫਿਰ ਵੀ ਭਾਰਤ ਲਈ ਇਹ ਚਿੰਤਾਜਨਕ ਗੱਲ ਹੈ। ਮਾਈਕ੍ਰੋਸਾਫ਼ਟ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਚੀਨ ਵੱਲੋਂ ਅਜਿਹਾ ਕੋਈ ਵੀ ਕਾਰਾ ‘ਆਰਟੀਫ਼ੀਸ਼ੀਅਲ ਇੰਟੈਲੀਜੈਂਸ’ (ਏਆਈ) ਦੀ ਮਦਦ ਨਾਲ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਚੋਣਾਂ ਦੌਰਾਨ ਗ਼ਲਤ ਜਾਣਕਾਰੀਆਂ ਫੈਲਾਉਣ ਦਾ ਤਜਰਬਾ ਚੀਨ ਪਹਿਲਾਂ ਤਾਇਵਾਨ ’ਚ ਕਰ ਚੁੱਕਾ ਹੈ।
ਹੁਣ ਜਦੋਂ ਭਾਰਤ ’ਚ ਆਮ ਸੰਸਦੀ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ਵੇਲੇ ਚੀਨ ਦੇ ਅਣਕਿਆਸੇ ਹਮਲੇ ਦੀ ਸੰਭਾਵਨਾ ’ਤੇ ਸਿਆਸੀ ਹਲਕਿਆਂ ’ਚ ਵੀ ਚਰਚਾ ਸ਼ੁਰੂ ਹੋ ਗਈ ਹੈ। ਚੀਨ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਏਆਈ ਰਾਹੀਂ ਝੂਠੀਆਂ ਤੇ ਬੇਬੁਨਿਆਦ ਗੱਲਾਂ ਦਾ ਪ੍ਰਚਾਰ ਅਤੇ ਪਸਾਰ ਕਰ ਸਕਦਾ ਹੈ। ਚੀਨ ਵੱਲੋਂ ਪਹਿਲਾਂ ਹੀ ਵੱਡੇ ਪੱਧਰ ’ਤੇ ਅਜਿਹੀਆਂ ਵੀਡੀਓਜ਼ ਤੇ ਆਡੀਓਜ਼ ਤਿਆਰ ਕੀਤੇ ਜਾਣ ਦੇ ਤਜਰਬੇ ਕੀਤੇ ਜਾ ਰਹੇ ਹਨ।