ਕ੍ਰਿਕਟ ਪ੍ਰੇਮੀਆਂ ਲਈ IPL ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। IPL ਸਾਲ 2024 ‘ਚ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਹਰ ਕੋਈ ਇਸ ਨੂੰ ਆਪਣੇ ਘਰ ਦੇ ਟੈਲੀਵਿਜ਼ਨ ਜਾਂ ਮੋਬਾਈਲ ‘ਤੇ ਦੇਖਣ ਲਈ ਤਿਆਰ ਰਹਿੰਦਾ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਨੂੰ ਲਾਈਵ ਸਟ੍ਰੀਮਿੰਗ ਜਾਂ ਕਿਸ ਟੀਵੀ ਚੈਨਲ ‘ਤੇ ਟੈਲੀਕਾਸਟ ਕੀਤਾ ਜਾਵੇਗਾ।

BCCI ਨੇ IPL ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਲੋਕ ਸਭਾ ਚੋਣਾਂ 2024 ਦੇ ਕਾਰਨ, ਬੀਸੀਸੀਆਈ ਨੇ ਇਹ ਸ਼ਡਿਊਲ ਸਿਰਫ ਦੋ ਹਫਤਿਆਂ ਲਈ ਜਾਰੀ ਕੀਤਾ ਹੈ। ਇਸ ਸ਼ਡਿਊਲ ਮੁਤਾਬਕ ਦੇਸ਼ ਦੇ 10 ਵੱਖ-ਵੱਖ ਸ਼ਹਿਰਾਂ ‘ਚ ਆਈਪੀਐੱਲ ਦੇ ਮੈਚ ਖੇਡੇ ਜਾਣਗੇ। ਆਈਪੀਐੱਲ ਦੇ ਇਹ ਮੈਚ ਬਹੁਤ ਰੋਮਾਂਚਕ ਹੋਣ ਵਾਲੇ ਹਨ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਤੁਸੀਂ ਸਟਾਰ ਸਪੋਰਟਸ ‘ਤੇ ਟੀਵੀ ‘ਤੇ ਆਈਪੀਐੱਲ ਮੈਚ 2024 ਦੇਖ ਸਕਦੇ ਹੋ। ਚੈਨਲ ‘ਤੇ ਇਸ ਦਾ ਲਾਈਵ ਪ੍ਰਸਾਰਣ ਦਿਖਾਇਆ ਜਾਵੇਗਾ। ਜਦੋਂ ਕਿ, ਮੋਬਾਈਲ ‘ਤੇ ਤੁਸੀਂ ਇਸ ਆਨਲਾਈਨ ਪਲੇਟਫਾਰਮ ‘ਤੇ ਆਸਾਨੀ ਨਾਲ ਦੇਖ ਸਕੋਗੇ। ਇਸ ਵਾਰ ਆਈਪੀਐੱਲ ਦੀ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ਐਪ ‘ਤੇ ਕੀਤੀ ਜਾਵੇਗੀ, ਦਰਸ਼ਕ ਇਨ੍ਹਾਂ ਥਾਵਾਂ ‘ਤੇ ਟੀਵੀ ਅਤੇ ਮੋਬਾਈਲ ‘ਤੇ ਮੁਫਤ ਆਈਪੀਐਲ ਦਾ ਅਨੰਦ ਲੈਣ ਦੇ ਯੋਗ ਹੋਣਗੇ। ਆਈਪੀਐੱਲ 2024 ਵਿੱਚ ਕੁੱਲ 74 ਮੈਚ ਖੇਡੇ ਜਾਣਗੇ, ਜੋ 67 ਦਿਨਾਂ ਤੱਕ ਚੱਲਣਗੇ।
ਦੂਜਾ ਮੈਚ 23 ਮਾਰਚ 2024 ਨੂੰ ਮੁਹਾਲੀ, ਪੰਜਾਬ ਵਿੱਚ ਖੇਡਿਆ ਜਾਵੇਗਾ। ਇਹ ਮੈਚ ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ ਵਿਚਾਲੇ ਹੋਵੇਗਾ। ਇਹ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੋਹਾਲੀ ਦੇ ਘਰੇਲੂ ਮੈਦਾਨ ‘ਤੇ ਖੇਡਿਆ ਜਾਵੇਗਾ।