ਜਾਂਚ ਅਧਿਕਾਰੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਦੱਈ ਜਗਸੀਰ ਸਿੰਘ ਕੌਂਸਲਰ ਵਾਸੀ ਵਾਰਡ ਨੰਬਰ. 13 ਬੋਹਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿਛਲੇ ਪਹਿਰ ਘਬਰਾਏ ਹੋਏ ਸੁਖਪਾਲ ਸਿੰਘ ਪੁੱਤਰ ਸੁਰਜਣ ਸਿੰਘ ਨੇ ਮੁਦੱਈ ਨੂੰ ਕੌਂਸਲਰ ਹੋਣ ਕਰਕੇ ਦੱਸਿਆ ਕਿ ਉਸ ਦੇ ਗੁਆਂਢੀ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 45 ਸਾਲ ਹੈ ਤੇ ਉਸ ਦੀ ਲੜਕੀ ਗੁਰਪ੍ਰੀਤ ਕੌਰ ਜਿਸ ਦੀ ਉਮਰ 19 ਸਾਲ ਹੈ, ਨਾਲ ਨਜਾਇਜ਼ ਸਬੰਧ ਹੋਣ ਕਰਕੇ ਕਿਤੇ ਬਾਹਰ ਰਹਿਣ ਲੱਗ ਪਿਆ ਸੀ।
ਨਜਾਇਜ਼ ਸਬੰਧਾਂ ਦੇ ਚੱਲਦਿਆਂ ਰਹਿ ਰਹੇ 19 ਸਾਲਾ ਲੜਕੀ ਤੇ 45 ਸਾਲਾ ਵਿਅਕਤੀ ਨੂੰ ਸਾਜ਼ਿਸ਼ ਰੱਚ ਕੇ ਖੇਤ ‘ਚ ਬੁਲਾ ਲੜਕੀ ਦੇ ਪਿਤਾ ਤੇ ਲੜਕੇ ਦੇ ਪੁੱਤਰ ਨੇ ਤਿੰਨ ਹੋਰਨਾਂ ਨਾਲ ਮਿਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਕਥਿਤ ਮੁਲਜ਼ਮ ਲਾਸ਼ਾਂ ਟਿਕਾਣੇ ਲਾਉਣ ਲਈ ਬੋਰੇ ‘ਚ ਪਾ ਕੇ ਲੈ ਗਏ। ਇਸ ਮਾਮਲੇ ‘ਚ ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕਾ ਲੜਕੀ ਦੇ ਪਿਤਾ ਤੇ ਮ੍ਰਿਤਕ ਲੜਕੇ ਦੇ ਪੁੱਤਰ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਕਥਿਤ ਮੁਲਜ਼ਮਾਂ ਦੀ ਭਾਲ ਪੁਲਿਸ ਕਰ ਰਹੀ ਹੈ।
ਜਾਂਚ ਅਧਿਕਾਰੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਦੱਈ ਜਗਸੀਰ ਸਿੰਘ ਕੌਂਸਲਰ ਵਾਸੀ ਵਾਰਡ ਨੰਬਰ. 13 ਬੋਹਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿਛਲੇ ਪਹਿਰ ਘਬਰਾਏ ਹੋਏ ਸੁਖਪਾਲ ਸਿੰਘ ਪੁੱਤਰ ਸੁਰਜਣ ਸਿੰਘ ਨੇ ਮੁਦੱਈ ਨੂੰ ਕੌਂਸਲਰ ਹੋਣ ਕਰਕੇ ਦੱਸਿਆ ਕਿ ਉਸ ਦੇ ਗੁਆਂਢੀ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 45 ਸਾਲ ਹੈ ਤੇ ਉਸ ਦੀ ਲੜਕੀ ਗੁਰਪ੍ਰੀਤ ਕੌਰ ਜਿਸ ਦੀ ਉਮਰ 19 ਸਾਲ ਹੈ, ਨਾਲ ਨਜਾਇਜ਼ ਸਬੰਧ ਹੋਣ ਕਰਕੇ ਕਿਤੇ ਬਾਹਰ ਰਹਿਣ ਲੱਗ ਪਿਆ ਸੀ। ਇਸ ਗੱਲ ਦੀ ਬਦਨਾਮੀ ਮੰਨ ਕੇ ਸੁਖਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਲੜਕੇ ਅਨਮੋਲਜੀਤ ਸਿੰਘ ਨੇ ਗੁਰਬਿੰਦਰ ਸਿੰਘ ਉਰਫ਼ ਘੁੱਦਾ, ਸਹਿਜਪ੍ਰੀਤ ਸਿੰਘ ਵਾਸੀ ਬੋਹਾ ਅਤੇ ਇੱਕ ਨਾਮਾਲੂਮ ਵਿਅਕਤੀ ਨਾਲ ਮਿਲ ਕੇ ਇਨ੍ਹਾਂ ਦੋਵਾਂ ਨੂੰ ਮਾਰਨ ਦੀ ਸਾਜ਼ਿਸ਼ ਘੜ ਲਈ।
16 ਮਾਰਚ 2024 ਨੂੰ ਗੁਰਪ੍ਰੀਤ ਸਿੰਘ ਉਸ ਦੀ ਲੜਕੀ ਨੂੰ ਲੈ ਕੇ ਬੋਹਾ ਵਿਖੇ ਆਇਆ ਸੀ ਜਿਸ ਤਹਿਤ ਉਕਤ ਸਾਰੇ ਮੁਲਜ਼ਮਾਂ ਨੇ ਉਨ੍ਹਾਂ ਦੋਹਾਂ ਦੀਆਂ ਲਾਸ਼ਾਂ ਨੂੰ ਬੋਰੇ ‘ਚ ਪਾ ਕੇ ਚਿੱਟੇ ਰੰਗ ਦੀ ਗੱਡੀ ਵਿੱਚ ਪਾ ਲਿਆ ਤੇ ਟਿਕਾਣੇ ਲਗਾਉਣ ਲਈ ਲੈ ਗਏ।
ਜਾਂਚ ਅਧਿਕਾਰੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਕਥਿਤ ਮੁਲਜ਼ਮ ਸੁਖਪਾਲ ਸਿੰਘ ਪੁੱਤਰ ਸੁਰਜਣ ਸਿੰਘ (ਮ੍ਰਿਤਕਾ ਦਾ ਪਿਤਾ), ਅਨਮੋਲਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ (ਮ੍ਰਿਤਕ ਦਾ ਪੁੱਤਰ), ਗੁਰਬਿੰਦਰ ਸਿੰਘ ਉਰਫ਼ ਘੁੱਦਾ ਪੁੱਤਰ ਸੁਖਪਾਲ ਸਿੰਘ, ਸਹਿਜਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਬੋਹਾ ਤੇ ਇਕ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ ਹਲਕੇ ’ਚ ਫੱਤਾ ਮਾਲੋਕਾ ਦੇ ਨੇੜਿਓਂ ਨਿਕਲਦੀ ਭਾਖੜਾ ਨਹਿਰ ‘ਚੋਂ ਜੋ ਲੜਕੀ ਦੀ ਲਾਸ਼ ਮਿਲੀ ਹੈ, ਉਹ ਗੁਰਪ੍ਰੀਤ ਕੌਰ ਦੀ ਹੈ। ਉਸ ਦੇ ਸਬੰਧ ‘ਚ ਉਹ ਸਰਦੂਲਗੜ੍ਹ ਹਸਪਤਾਲ ਆਏ ਹੋਏ ਹਨ। ਗੁਰਪ੍ਰੀਤ ਸਿੰਘ ਦੀ ਲਾਸ਼ ਅਜੇ ਨਹੀਂ ਮਿਲੀ ਹੈ।