ਪ੍ਰਬੰਧਕਾਂ ਨੇ ਦੱਸਿਆ ਕਿ ਨਰਾਤਿਆਂ ਵਿਚ ਮਾਤਾ ਦੇ ਮੰਦਰ ਵਿਚ ਫੁੱਲਾਂ ਦਾ ਸ਼ਿੰਗਾਰ ਅਤੇ ਰੰਗ-ਬਰੰਗੀਆਂ ਲਾਈਟਾਂ ਦਾ ਮਨਮੋਹਕ ਦ੍ਰਿਸ਼ ਭਗਤਾਂ ਦੀ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇਸ ਮੇਲੇ ਦਾ ਪ੍ਰਬੰਧ ਤਿੰਨ ਸਭਾਵਾਂ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ, ਸਵਰਨਕਾਰ ਸਭਾ ਅਤੇ ਸ੍ਰੀ ਸਨਾਤਮ ਧਰਮ ਮਹਾਵੀਰ ਦਲ ਪੰਜਾਬ ਵੱਲੋਂ ਕੀਤਾ ਜਾਂਦਾ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਖੇ ਸਾਲ ਵਿਚ ਦੋ ਵਾਰ ਲੱਗਣ ਵਾਲੇ ਮਾਲਵੇ ਦਾ ਪ੍ਰਸਿੱਧ ਮੇਲਾ ਮਾਤਾ ਦੁਰਗਾ ਦਾ ਮੇਲਾ ਦੁਨੀਆਂ ’ਚ ਅਜਿਹਾ ਮੇਲਾ ਹੈ ਜੋ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ। ਐਤਵਾਰ ਨੂੰ ਚੇਤ ਮਹੀਨੇ ਦੇ ਨਰਾਤਿਆਂ ਦੀ ਛੱਟ ਨੂੰ ਮੇਲਾ ਲੱਗਾ। ਇਸ ਮੇਲੇ ਵਿਚ ਦੇਸ਼-ਵਿਦੇਸ਼ ’ਚ ਵੱਡੀ ਗਿਣਤੀ ਵਿਚ ਮਾਤਾ ਦੇ ਭਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਦੇ ਪ੍ਰਧਾਨ ਪਵਨ ਬਾਂਸਲ, ਸਕੱਤਰ ਮਹਿੰਦਰ ਪਾਲ ਮੌਜੀ ਅਤੇ ਖ਼ਜ਼ਾਨਚੀ ਅਮਰਜੀਤ ਗਿਰੀ ਨੇ ਦੱਸਿਆ ਕਿ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਲੰਗਰ, ਗਰਮੀ ਦੇ ਮੱਦੇਨਜ਼ਰ ਪੀਣ ਲਈ ਆਰਓ ਦਾ ਪਾਣੀ, ਏਅਰ ਕੂਲਰ ਅਤੇ ਪੱਖਿਆਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਨਰਾਤਿਆਂ ਵਿਚ ਮਾਤਾ ਦੇ ਮੰਦਰ ਵਿਚ ਫੁੱਲਾਂ ਦਾ ਸ਼ਿੰਗਾਰ ਅਤੇ ਰੰਗ-ਬਰੰਗੀਆਂ ਲਾਈਟਾਂ ਦਾ ਮਨਮੋਹਕ ਦ੍ਰਿਸ਼ ਭਗਤਾਂ ਦੀ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇਸ ਮੇਲੇ ਦਾ ਪ੍ਰਬੰਧ ਤਿੰਨ ਸਭਾਵਾਂ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ, ਸਵਰਨਕਾਰ ਸਭਾ ਅਤੇ ਸ੍ਰੀ ਸਨਾਤਮ ਧਰਮ ਮਹਾਵੀਰ ਦਲ ਪੰਜਾਬ ਵੱਲੋਂ ਕੀਤਾ ਜਾਂਦਾ ਹੈ। ਇਸ ਮੇਲੇ ਵਿਚ ਦੂਰ-ਦੂਰ ਤੋਂ ਧਾਰਮਿਕ ਕਮੇਟੀਆਂ ਵੱਲੋਂ ਮਾਤਾ ਦੇ ਸ਼ਰਧਾਲੂਆਂ ਲਈ ਲੰਗਰ ਲਾਏ ਜਾਂਦੇ ਹਨ। ਮੇਲੇ ਵਿਚ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਦੀ ਡਿਊਟੀ ਲਾ ਕੇ ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ। ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਤੌਰ ’ਤੇ ਬੱਸਾਂ ਦੇ ਰੂਟ ਪਲਾਨ ਤਿਆਰ ਕੀਤੇ ਜਾਂਦੇ ਹਨ। ਬਹੁਤ ਸਾਰੇ ਸ਼ਰਧਾਲੂ ਮੌੜ ਮੰਡੀ ਤੋਂ ਪੈਦਲ ਯਾਤਰਾ ਕਰ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਮੇਲੇ ਵਿਚ ਥਾਂ-ਥਾਂ ’ਤੇ ਲੰਗਰ, ਮੈਡੀਕਲ ਕੈਂਪ, ਛਬੀਲਾਂ ਲਾਈਆਂ ਜਾਂਦੀਆਂ ਹਨ, ਕਵੀਸ਼ਰੀ ਜਥੇ ਵੀ ਸ਼ਰਧਾਲੂਆਂ ਨੂੰ ਮਾਤਾ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਭਗਤਾ ਦੀ ਖਿੱਚ ਦਾ ਕੇਂਦਰ ਬਣਦੇ ਹਨ। ਮੰਦਰ ਦੇ ਬਾਹਰ ਬਣੇ ਟਿੱਲੇ ਤੇ ਸ਼ਰਧਾਲੂ ਆਪਣੀ ਸੁੱਖ ਪੂਰੀ ਹੋਣ ਤੋਂ ਬਾਅਦ ਮਿੱਟੀ ਚੜ੍ਹਾਉਂਦੇ ਹਨ। ਮੰਦਰ ਅੰਦਰ ਪੁਰਾਤਨ ਬੇਰੀ ਦੇ ਦਰੱਖਤ ਹੇਠ ਬੱਚਿਆਂ ਦੀ ਝੰਡ (ਮੁੰਡਣ ਸੰਸਕਾਰ) ਲਾਹੀ ਜਾਂਦੀ ਹੈ। ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਆਪਣੀ ਯਾਤਰਾ ਸਫਲ ਸਮਝਦੇ ਹਨ।