ਦੂਜੇ ਪਾਸੇ ਕਿਸਾਨਾਂ ਨੇ ਇਸ ਬੇ ਮੌਸਮੀ ਤੂਫਾਨ ਬਰਸਾਤ ਤੇ ਗੜਿਆਂ ਦੇ ਹੋਏ ਨੁਕਸਾਨ ਤੇ ਮਾਯੂਸੀ ਪ੍ਰਗਟ ਕਰਦਿਆਂ ਇਹ ਮੰਗ ਵਕੀਤੀ ਕਿ ਸਮੇਂ ਦੀਆਂ ਸਰਕਾਰਾਂ ਨੂੰ ਕਿਸਾਨਾਂ ਦੇ ਹੋ ਰਹੇ ਨੁਕਸਾਨ ਬਾਰੇ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ।ਕਿਸਾਨਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਹੋਰ ਕਾਰਖਾਨਿਆਂ ਦਾ ਬੀਮਾ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਵੀ ਕੀਤਾ ਜਾਵੇ।
ਬੀਤੀ ਰਾਤ ਆਈ ਬੇ ਮੌਸਮੀ ਬਰਸਾਤ ਤੂਫਾਨ ਤੇ ਗੜਿਆਂ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੇ ਲੰਬੀ ਇਲਾਕੇ ਚ ਕਣਕ ਤੇ ਸਰੋਂ ਦੀ ਖੜੀ ਫਸਲ ਨੂੰ ਇੱਕ ਵਾਰੀ ਵਿਛਾ ਦਿੱਤਾ ਹੈ ਜਿਸ ਕਰਕੇ ਇਸ ਨਾਲ ਫਸਲਾਂ ਦੇ ਝਾੜ ਤੇ ਬੁਰਾ ਅਸਰ ਪਵੇਗਾ। ਵੱਖ ਵੱਖ ਕਿਸਾਨਾਂ ਨੇ ਇਸ ਦੇ ਨੁਕਸਾਨ ਬਾਰੇ ਦੱਸਿਆ ਕਿ ਕਣਕ ਵੀ ਪੂਰੇ ਜੋਬਨ ਤੇ ਸੀ ਤੇ ਸਰੋਂ ਦੀ ਫਸਲ ਵੀ ਪੂਰੀ ਭਾਰੀ ਸੀ ਜੋ ਇੱਕ ਵਾਰੀ ਬਿਲਕੁਲ ਥੱਲੇ ਧਰਤੀ ਤੇ ਡਿੱਗ ਪਈ ਹੈ ਜਿਸ ਕਰਕੇ ਹੁਣ ਕਣਕ ਦਾ ਦਾਣਾ ਬਣਨਾ ਸੀ ਉਸ ਤੋਂ ਬਾਅਦ ਉਹ ਦਾਣਾ ਉਨਾਂ ਭਰਪੂਰ ਝਾੜ ਨਹੀਂ ਦੇ ਸਕੇਗਾ ਤੇ ਕਣਕ ਬਰੀਕ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਦੂਜੇ ਪਾਸੇ ਕਿਸਾਨਾਂ ਨੇ ਇਸ ਬੇ ਮੌਸਮੀ ਤੂਫਾਨ ਬਰਸਾਤ ਤੇ ਗੜਿਆਂ ਦੇ ਹੋਏ ਨੁਕਸਾਨ ਤੇ ਮਾਯੂਸੀ ਪ੍ਰਗਟ ਕਰਦਿਆਂ ਇਹ ਮੰਗ ਵਕੀਤੀ ਕਿ ਸਮੇਂ ਦੀਆਂ ਸਰਕਾਰਾਂ ਨੂੰ ਕਿਸਾਨਾਂ ਦੇ ਹੋ ਰਹੇ ਨੁਕਸਾਨ ਬਾਰੇ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ।ਕਿਸਾਨਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਹੋਰ ਕਾਰਖਾਨਿਆਂ ਦਾ ਬੀਮਾ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਵੀ ਕੀਤਾ ਜਾਵੇ। ਇਸ ਲਈ ਕਿਸਾਨ ਆਪਣੀਆਂ ਫਸਲਾਂ ਚੋਂ ਬੀਮੇ ਦੀਆਂ ਕਿਸ਼ਤਾਂ ਭਰਨ ਲਈ ਵੀ ਤਿਆਰ ਹਨ। ਕਿਸਾਨਾਂ ਨੇ ਇਹ ਮੁੜ ਮੁੜ ਮੰਗ ਕੀਤੀ ਕਿ ਉਨਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨ ਸੁਰੱਖਿਅਤ ਰਹਿ ਸਕਣ ਤੇ ਵੱਡੇ ਨੁਕਸਾਨ ਦੀ ਕੁਝ ਨਾ ਕੁਝ ਭਰਪਾਈ ਹੋ ਸਕੇ।