Wednesday, October 16, 2024
Google search engine
HomeDeshਬਾਜਵਾ, ਦੂਲੋ, ਸਿੱਧੂ ਨੂੰ ਛੱਡ ਕੇ 2000 ਤੋਂ ਬਾਅਦ ਬਣੇ ਸੂਬਾਈ ਪ੍ਰਧਾਨਾਂ...

ਬਾਜਵਾ, ਦੂਲੋ, ਸਿੱਧੂ ਨੂੰ ਛੱਡ ਕੇ 2000 ਤੋਂ ਬਾਅਦ ਬਣੇ ਸੂਬਾਈ ਪ੍ਰਧਾਨਾਂ ਨੇ ਛੱਡੀ ਕਾਂਗਰਸ

ਪੰਜਾਬ ਕਾਂਗਰਸ ਨੂੰ ਸੂਬੇ ਵਿਚ ਝਟਕੇ ’ਤੇ ਝਟਕਾ ਲੱਗ ਰਿਹਾ ਹੈ। ਹਾਲਾਂਕਿ ਕੌਮੀ ਪੱਧਰ ’ਤੇ ਵੀ ਕਈ ਵੱਡੇ ਕੱਦ ਦੇ ਆਗੂ ਕਾਂਗਰਸ ਦਾ ਹੱਥ ਛੱਡ ਚੁੱਕੇ ਹਨ। ਸੂਬੇ ਵਿਚ ਪਿਛਲੇ ਢਾਈ ਦਹਾਕਿਆਂ ਦੌਰਾਨ ਪ੍ਰਧਾਨ ਦੀ ਕੁਰਸੀ ਦਾ ਅਨੰਦ ਮਾਣਨ ਵਾਲੇ ਜ਼ਿਆਦਾਤਰ ਆਗੂ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ।

 ਪੰਜਾਬ ਕਾਂਗਰਸ ਨੂੰ ਸੂਬੇ ਵਿਚ ਝਟਕੇ ’ਤੇ ਝਟਕਾ ਲੱਗ ਰਿਹਾ ਹੈ। ਹਾਲਾਂਕਿ ਕੌਮੀ ਪੱਧਰ ’ਤੇ ਵੀ ਕਈ ਵੱਡੇ ਕੱਦ ਦੇ ਆਗੂ ਕਾਂਗਰਸ ਦਾ ਹੱਥ ਛੱਡ ਚੁੱਕੇ ਹਨ। ਸੂਬੇ ਵਿਚ ਪਿਛਲੇ ਢਾਈ ਦਹਾਕਿਆਂ ਦੌਰਾਨ ਪ੍ਰਧਾਨ ਦੀ ਕੁਰਸੀ ਦਾ ਅਨੰਦ ਮਾਣਨ ਵਾਲੇ ਜ਼ਿਆਦਾਤਰ ਆਗੂ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਨਵਜੋਤ ਸਿੱਧੂ ਹੀ ਕਾਂਗਰਸ ਪਾਰਟੀ ਦਾ ਹਿੱਸਾ ਹਨ। ਨਵਜੋਤ ਸਿੱਧੂ ਭਾਵੇਂ ਕਾਂਗਰਸ ਦਾ ਹਿੱਸਾ ਹਨ ਪਰ ਉਹਨਾਂ ਚੋਣ ਪ੍ਰਚਾਰ ਤੋਂ ਚੁੱਪੀ ਵੱਟੀ ਹੋਈ ਹੈ ਤੇ ਅੱਜਕੱਲ੍ਹ ਉਹ ਆਈਪੀਐੱਲ ਮੈਚਾਂ ਦੀ ਕੁਮੈਂਟਰੀ ਕਰਨ ਵਿਚ ਰੁੱਝੇ ਹੋਏ ਹਨ ਜਦਕਿ ਤਿੰਨ ਵਾਰੀ ਪਾਰਟੀ ਪ੍ਰਧਾਨਗੀ ਦਾ ਨਿੱਘ ਮਾਨਣ ਵਾਲੇ ਤੇ ਦੋ ਵਾਰ ਮੁੱਖ ਮੰਤਰੀ ਬਣਨ ਵਾਲੇ ਕੈਪਟਨ ਅਮਰਿੰਦਰ ਵੀ ਕਾਂਗਰਸੀ ਸੈਨਾ ਨੂੰ ਛੱਡ ਚੁੱਕੇ ਹਨ।

ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਹੀ ਨਹੀ, ਜ਼ਿਲ੍ਹਾ ਤੇ ਬਲਾਕ ਪੱਧਰ ਦੇ ਆਗੂ ਵੀ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਜੋ ਵੀ ਹੈ, ਇਕ ਗੱਲ ਸਪੱਸ਼ਟ ਹੈ ਕਿ ਸਿਆਸਤਦਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਨਹੀਂ ਆਪਣੀਆਂ ਕੁਰਸੀਆਂ ਤੇ ਕੱਦ ਪਿਆਰਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments