ਸਦਰ ਥਾਣਾ ਮੋਰਿੰਡਾ ਦੀ ਪੁਲਿਸ ਨੇ ਜ਼ਿਲ੍ਹਾ ਮਾਲ ਅਫ਼ਸਰ ਨੂੰ ਜਾਅਲੀ ਦਸਤਖ਼ਤਾਂ ਵਾਲਾ ਹਲਫ਼ਨਾਮਾ ਦੇ ਕੇ 27 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਔਰਤ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਔਰਤ ਭਜਨ ਕੌਰ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਥਾਣੇ ਦੇ ਪਿੰਡ ਛੋਟਾ ਸਮਾਣਾ ਦੀ ਰਹਿਣ ਵਾਲੀ ਹੈ।
ਸਦਰ ਥਾਣਾ ਮੋਰਿੰਡਾ ਦੀ ਪੁਲਿਸ ਨੇ ਜ਼ਿਲ੍ਹਾ ਮਾਲ ਅਫ਼ਸਰ ਨੂੰ ਜਾਅਲੀ ਦਸਤਖ਼ਤਾਂ ਵਾਲਾ ਹਲਫ਼ਨਾਮਾ ਦੇ ਕੇ 27 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਔਰਤ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਔਰਤ ਭਜਨ ਕੌਰ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਥਾਣੇ ਦੇ ਪਿੰਡ ਛੋਟਾ ਸਮਾਣਾ ਦੀ ਰਹਿਣ ਵਾਲੀ ਹੈ। ਉਸ ’ਤੇ ਦੋਸ਼ ਹੈ ਕਿ ਜ਼ਿਲ੍ਹਾ ਮਾਲ ਅਫ਼ਸਰ ਕਮ ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕੁਆਇਰ ਰੂਪਨਗਰ ਨੈਸ਼ਨਲ ਹਾਈਵੇ ਪ੍ਰਾਜੈਕਟ ਲੁਧਿਆਣਾ ਰੂਪਨਗਰ ਨੂੰ ਮੁਆਵਜ਼ਾ ਲੈਣ ਲਈ ਦਿੱਤੇ ਹਲਫ਼ਨਾਮੇ ਵਿੱਚ ਦਸਤਖ਼ਤ ਜਾਅਲੀ ਸਨ। ਇਹ ਮੁਆਵਜ਼ਾ ਭਜਨ ਕੌਰ ਨੂੰ ਲੁਧਿਆਣਾ ਤੋਂ ਰੂਪਨਗਰ ਨੈਸ਼ਨਲ ਹਾਈਵੇਅ ਪ੍ਰਾਜੈਕਟ ਅਧੀਨ ਚੱਲ ਰਹੇ ਸੜਕ ਨਿਰਮਾਣ ਦੇ ਕੰਮ ਤਹਿਤ ਖਸਰਾ ਨੰਬਰ 249-1 ਪਿੰਡ ਛੋਟਾ ਸਮਾਣਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ ਦੇ ਖੇਤਰ ਵਿੱਚ ਇਮਾਰਤ ਦਾ ਢਾਂਚਾ ਐਕਵਾਇਰ ਕਰਨ ਦੇ ਬਦਲੇ ਦਿੱਤਾ ਗਿਆ। ਉਕਤ ਔਰਤ ਨੇ 13 ਸਤੰਬਰ 2023 ਨੂੰ ਕੁੱਲ 2703292 ਰੁਪਏ ਦੀ ਮੁਆਵਜ਼ਾ ਰਾਸ਼ੀ ਵਸੂਲ ਕੀਤੀ ਗਈ ਸੀ। ਬਾਅਦ ਵਿੱਚ ਖੇਵਟ ਦੇ ਖੇਵਟਦਾਰਾਂ ਨੇ ਇਸ ਦਫ਼ਤਰ ਵਿੱਚ ਪੇਸ਼ ਹੋ ਕੇ ਬਿਆਨ ਦਿੱਤੇ ਕਿ ਇਸ ਸਬੰਧੀ ਭਜਨ ਕੌਰ ਵੱਲੋਂ ਦਿੱਤੇ ਹਲਫ਼ਨਾਮੇ ’ਤੇ ਸਵਰਗੀ ਮਨਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਦੇ ਦਸਤਖ਼ਤ ਹਨ। ਇਹ ਹਲਫੀਆ ਬਿਆਨ ਨੋਟਰੀ ਅਤੇ ਨੰਬਰਦਾਰ ਤੋਂ ਵੀ ਤਸਦੀਕ ਕੀਤਾ ਜਾਂਦਾ ਹੈ। ਜਦੋਂਕਿ ਉਸ ਨੇ ਅਜਿਹੇ ਕਿਸੇ ਵੀ ਹਲਫ਼ਨਾਮੇ ’ਤੇ ਦਸਤਖ਼ਤ ਨਹੀਂ ਕੀਤੇ ਸਨ। ਸਬੰਧਤ ਦਫ਼ਤਰ ਵੱਲੋਂ ਸ਼ਿਕਾਇਤਕਰਤਾਵਾਂ ਦੇ ਦਸਤਖਤਾਂ ਦੇ ਨਮੂਨੇ ਵੀ ਲਏ ਗਏ ਅਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਹਲਫੀਆ ਬਿਆਨ ਜਾਅਲੀ ਸਨ ਅਤੇ ਮਹਿਲਾ ਭਜਨ ਕੌਰ ਨੇ ਵਿਭਾਗ ਨੂੰ ਗੁੰਮਰਾਹ ਕਰ ਕੇ ਧੋਖੇ ਨਾਲ ਮੁਆਵਜ਼ਾ ਰਾਸ਼ੀ ਹਾਸਲ ਕੀਤੀ ਸੀ। ਉਕਤ ਔਰਤ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।