ਜੱਥੇ ਦੇ ਰੂਪ ‘ਚ ਜਾਣ ਵਾਲੇ ਵਿਧਾਇਕਾਂ ਵਿਚ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਲ ਹਨ, ਸਗੋਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਧਾਇਕ ਵੀ ਸ਼ਾਮਲ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ‘ਚ ਪੰਜਾਬ ਦੇ 2 ਦਰਜਨ ਦੇ ਕਰੀਬ ਵਿਧਾਇਕ ਸੋਮਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਇਸ ਜੱਥੇ ‘ਚ ਵਿਧਾਇਕਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭਾਰਤ-ਪਾਕਿਸਤਾਨ ਵਿਚਕਾਰ ਬਣੇ ਗੁਰਦੁਆਰਾ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਜਾਣ ਲਈ ਕੇਂਦਰ ਸਰਕਾਰ ਤੋਂ ਆਗਿਆ ਹਾਸਲ ਹੋਈ ਹੈ।
ਜੱਥੇ ਦੇ ਰੂਪ ‘ਚ ਜਾਣ ਵਾਲੇ ਵਿਧਾਇਕਾਂ ਵਿਚ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਲ ਹਨ, ਸਗੋਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਧਾਇਕ ਵੀ ਸ਼ਾਮਲ ਹਨ। ਵਿਧਾਇਕਾਂ ਦੇ ਨਾਲ-ਨਾਲ ਪੰਜਾਬ ਵਿਧਾਨ ਸਭਾ ‘ਚ ਤਾਇਨਾਤ ਸਟਾਫ਼ ਦੇ ਮੈਂਬਰ ਵੀ ਨਾਲ ਹੀ ਜਾਣਗੇ।
ਵਿਧਾਇਕਾਂ ਨੂੰ ਸੋਮਵਾਰ ਨੂੰ ਸਿੱਧੇ ਡੇਰਾ ਬਾਬਾ ਨਾਨਕ ਪਹੁੰਚਣ ਲਈ ਕਿਹਾ ਗਿਆ ਹੈ ਤਾਂ ਕਿ ਉਥੋਂ ਸਾਰੇ ਇਕੱਠੇ ਜੱਥੇ ਦੇ ਰੂਪ ‘ਚ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਲਈ ਰਵਾਨਾ ਹੋ ਸਕਣ।
ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਵਿਧਾਇਕਾਂ ਦੀ ਸੂਚੀ
List follows
। ਸਕੱਤਰ/ਮਾਣਯੋਗ ਸਪੀਕਰ
2 ਨਿਜੀ ਸਕੱਤਰ/ਮਾਣਯੋਗ ਡਿਪਟੀ ਸਪੀਕਰ
3 ਨਿਜੀ ਸਕੱਤਰ/ਮਾਣਯੋਗ ਮੰਤਰੀ, ਫੂਡ ਅਤੇ ਸਪਲਾਈ ਵਿਭਾਗ, ਪੰਜਾਬ, ਚੰਡੀਗੜ੍ਹ,
4 ਨਿਜੀ ਸਕੱਤਰ/ਮਾਣਯੋਗ ਮੰਤਰੀ ਸੂਚਨਾ, ਤੇ ਲੋਕ ਸੰਪਰਕ ਵਿਭਾਗ, ਪੰਜਾਬ, ਚੰਡੀਗੜ੍ਹ
5 ਸ਼੍ਰੀਮਤੀ ਜੀਵਨ ਜੋਤ ਕੌਰ, ਵਿਧਾਇਕਾ,
6 ਸ.ਗੁਰਪ੍ਰੀਤ ਸਿੰਘ, ਵਿਧਾਇਕ,
7 ਸ.ਬਲਕਾਰ ਸਿੰਘ ਸਿੱਧੂ, ਵਿਧਾਇਕ,
8 ਸ੍ਰੀ ਨਰੇਸ਼ ਪੁਰੀ, ਵਿਧਾਇਕ,
9 ਸ਼੍ਰੀ ਸੰਦੀਪ ਜਾਖੜ, ਵਿਧਾਇਕ,
10 ਸ੍ਰੀ ਜਗਦੀਪ ਕੰਬੋਜ, ਵਿਧਾਇਕ,
11 ਸ੍ਰੀ ਰਵਜੋਤ ਸਿੰਘ, ਵਿਧਾਇਕ,
12 ਸ.ਕੁਲਵੰਤ ਸਿੰਘ, ਵਿਧਾਇਕ,
13 ਸ੍ਰੀ ਮਦਨ ਲਾਲ, ਵਿਧਾਇਕ,
14 ਸ.ਗੁਰਦੇਵ ਸਿੰਘ, ਵਿਧਾਇਕ,
15 ਸ.ਗੁਰਦਿੱਤ ਸਿੰਘ, ਵਿਧਾਇਕ,
16 ਸ਼ਹਰਦੀਪ ਸਿੰਘ, ਵਿਧਾਇਕ,
17 ਸ.ਅਜੀਤ ਪਾਲ ਸਿੰਘ ਕੋਹਲੀ, ਵਿਧਾਇਕ।