School Van ਦੇ ਡਰਾਈਵਰ ਭੋਲਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਅੜਕਵਾਸ ਥਾਣਾ ਲਹਿਰਾ ਨੇ ਉਸ ਦੇ ਲੜਕੇ ਜਸਕੀਰਤ ਸਿੰਘ ਦੇ ਉੱਪਰ ਅਣਗਹਿਲੀ ਤੇ ਲਾਪਰਵਾਹੀ ਨਾਲ ਵੈਨ ਚੜ੍ਹਾ ਦਿੱਤੀ ਜਿਸ ਕਰਕੇ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਹਿਰਾ ਵਿਖੇ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਥੋਂ ਬਿਲਕੁਲ ਨੇੜਲੇ ਪਿੰਡ ਖੰਡੇਬਾਦ ਵਿਖੇ ਇਕ ਨਿਜੀ ਸਕੂਲ ਦੀ ਵੈਨ ਥੱਲੇ ਆ ਕੇ ਅਭਾਗਣ ਮਾਤਾ ਦੇ ਤਿੰਨ ਸਾਲਾ ਇਕਲੌਤੇ ਪੁੱਤਰ ਦੀ ਦਰਦਨਾਕ ਮੌਤ ਹੋ ਜਾਣ ਕਾਰਨ ਪੂਰੇ ਹਲਕੇ ‘ਚ ਸਨਸਨੀ ਫੈਲ ਗਈ ਹੈ। ਥਾਣਾ ਲਹਿਰਾ ਵਿਖੇ ਵੈਨ ਡਰਾਈਵਰ ‘ਤੇ ਪਰਚਾ ਵੀ ਦਰਜ ਕੀਤਾ ਜਾ ਚੁੱਕਾ ਹੈ।
ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਮ੍ਰਿਤਕ ਨੰਨ੍ਹੇ ਬੱਚੇ ਜਸਕੀਰਤ ਸਿੰਘ ਦੀ ਮਾਤਾ ਗੁਰਮੀਤ ਕੌਰ ਪਤਨੀ ਧਰਮਿੰਦਰ ਗਿਰ ਬਾਸੀ ਖੰਡੇਬਾਦ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਹ ਆਪਣੀ ਲੜਕੀ ਸੁਖਮਨਜੋਤ ਕੌਰ ਨੂੰ ਰੋਜ਼ਾਨਾ ਵਾਂਗ ਆਪਣੇ ਘਰ ਦੇ ਗੇਟ ਅੱਗੇ ਸਕੂਲ ਦੀ ਵੈਨ ‘ਚ ਚੜ੍ਹਾਉਂਦੀ ਸੀ। ਜਦੋਂ ਉਹ ਲੜਕੀ ਨੂੰ ਸਕੂਲ ਵੈਨ ‘ਚ ਚੜਾ ਕੇ ਘਰ ਅੰਦਰ ਵਾਪਸ ਜਾਣ ਲੱਗੀ ਤਾਂ ਉਸ ਸਮੇਂ ਉਸ ਦਾ ਲੜਕਾ ਜਸਕੀਰਤ ਸਿੰਘ ਗੇਟ ਸਾਹਮਣੇ ਖੇਡ ਰਿਹਾ ਸੀ। ਸਕੂਲ ਵੈਨ ਦੇ ਡਰਾਈਵਰ ਭੋਲਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਅੜਕਵਾਸ ਥਾਣਾ ਲਹਿਰਾ ਨੇ ਉਸ ਦੇ ਲੜਕੇ ਜਸਕੀਰਤ ਸਿੰਘ ਦੇ ਉੱਪਰ ਅਣਗਹਿਲੀ ਤੇ ਲਾਪਰਵਾਹੀ ਨਾਲ ਵੈਨ ਚੜ੍ਹਾ ਦਿੱਤੀ ਜਿਸ ਕਰਕੇ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਹਿਰਾ ਵਿਖੇ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਹਿਰਾ ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਤਾ ਗੁਰਮੀਤ ਕੌਰ ਦੇ ਬਿਆਨਾਂ ਮੁਤਾਬਕ ਸਕੂਲ ਵੈਨ ਡਰਾਈਵਰ ਭੋਲਾ ਸਿੰਘ ਖਿਲਾਫ਼ 279,304 ਏ ਦਾ ਪਰਚਾ ਦਰਜ ਕੀਤਾ ਗਿਆ ਹੈ। ਮ੍ਰਿਤਕ ਬੱਚੇ ਜਸਕੀਰਤ ਸਿੰਘ ਦਾ ਮੂਨਕ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਤੇ ਪੁਲਿਸ ਵੱਲੋਂ ਵੈਨ ਦੇ ਡਰਾਈਵਰ ਖਿਲਾਫ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।