Wednesday, October 16, 2024
Google search engine
HomeDeshਪੀਲਾ ਨਹੀਂ ਲਾਲ ਕੇਲਾ ਹੈ ਸਿਹਤ ਲਈ ਜ਼ਿਆਦਾ ਬਿਹਤਰ, ਫ਼ਾਇਦੇ ਜਾਣ ਕੇ...

ਪੀਲਾ ਨਹੀਂ ਲਾਲ ਕੇਲਾ ਹੈ ਸਿਹਤ ਲਈ ਜ਼ਿਆਦਾ ਬਿਹਤਰ, ਫ਼ਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਕੇਲਾ ਅਜਿਹਾ ਫਲ ਹੈ, ਜਿਸ ਨੂੰ ਲਗਭਗ ਹਰ ਵਿਅਕਤੀ ਪਸੰਦ ਕਰਦਾ ਹੈ। ਇਹ ਇੰਨਾ ਸਧਾਰਨ ਹੁੰਦਾ ਹੈ ਕਿ ਲੋਕ ਇਸ ਨੂੰ ਲਗਭਗ ਰੋਜ਼ ਖਾ ਰਹੇ ਹੁੰਦੇ ਹਨ। ਇਸ ‘ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਕੇਲਾ ਅਜਿਹਾ ਫਲ ਹੈ, ਜਿਸ ਨੂੰ ਲਗਭਗ ਹਰ ਵਿਅਕਤੀ ਪਸੰਦ ਕਰਦਾ ਹੈ। ਇਹ ਇੰਨਾ ਸਧਾਰਨ ਹੁੰਦਾ ਹੈ ਕਿ ਲੋਕ ਇਸ ਨੂੰ ਲਗਭਗ ਰੋਜ਼ ਖਾ ਰਹੇ ਹੁੰਦੇ ਹਨ। ਇਸ ‘ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਸਿਰਫ਼ ਪੀਲਾ ਕੇਲਾ ਦੇਖਿਆ ਹੋਵੇਗਾ ਪਰ ਇਸ ਦੀਆਂ ਕਈ ਕਿਸਮਾਂ ਹਨ, ਜਿਸ ਵਿਚ ਲਾਲ ਕੇਲਾ ਵੀ ਸ਼ਾਮਿਲ ਹੈ। ਲਾਲ ਕੇਲਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ ਕਿਉਂਕਿ ਇਸ ‘ਚ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਕੋਲੋਰਾਡੋ ਕੇਲਾ, ਕਿਊਬਨ ਕੇਲਾ, ਲਾਲ ਸਪੈਨਿਸ਼ ਕੇਲਾ, ਰੈੱਡ ਡੱਕਾ ਤੇ ਢਾਕਾ ਬਨਾਨਾ ਵੀ ਕਿਹਾ ਜਾਂਦਾ ਹੈ।

ਆਮ ਕੇਲੇ ਦੀ ਤੁਲਨਾ ‘ਚ ਲਾਲ ਕੇਲੇ ਵਿਚ ਬੀਟਾ ਕੈਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬਲੱਡ ਕਲੋਟਿੰਗ ਦੀ ਸਮੱਸਿਆ ਤੋਂ ਬਚਾਅ ਕਰਦਾ ਹੈ। ਇਸ ਵਿਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਕਾਰਬੋਹਾਈਡ੍ਰੇਟ, ਫਾਈਬਰ ਤੇ ਕਈ ਖਣਿਜ ਪਾਏ ਜਾਂਦੇ ਹਨ। ਲਾਲ ਕੇਲੇ ਦਾ ਸਵਾਦ ਆਮ ਕੇਲੇ ਵਰਗਾ ਹੀ ਹੁੰਦਾ ਹੈ ਪਰ ਇਸ ਦੀ ਮਹਿਕ ਬੇਰੀ ਵਰਗੇ ਫਲ ਵਰਗੀ ਹੁੰਦੀ ਹੈ।

ਇਕ ਲਾਲ ਕੇਲੇ ਵਿਚ 90 ਕੈਲੋਰੀ ਅਤੇ ਚੰਗੀ ਮਾਤਰਾ ਵਿਚ ਕਾਰਬੋਹਾਈਡ੍ਰੇਟ ਹੁੰਦੇ ਹਨ। ਇਸ ਤੋਂ ਇਲਾਵਾ ਇਸ ‘ਚ ਕਾਫੀ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ।

ਲਾਲ ਕੇਲੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਿਡਨੀ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਗੁਰਦੇ ਦੀ ਪੱਥਰੀ ਨਹੀਂ ਬਣਨ ਦਿੰਦਾ। ਇੰਨਾ ਹੀ ਨਹੀਂ ਇਹ ਹੱਡੀਆਂ ਲਈ ਵੀ ਫਾਇਦੇਮੰਦ ਹੈ।

ਲਾਲ ਕੇਲਾ ਖੂਨ ਨੂੰ ਸ਼ੁੱਧ ਕਰਨ ਅਤੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਅਨੀਮੀਆ ਰੋਗ ਤੋਂ ਰਾਹਤ ਮਿਲਦੀ ਹੈ।

ਲਾਲ ਕੇਲੇ ‘ਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੋਣ ਕਾਰਨ ਇਸ ਦਾ ਨਿਯਮਤ ਸੇਵਨ ਕਰਨ ਨਾਲ ਸਿਗਰਟਨੋਸ਼ੀ ਦੀ ਆਦਤ ਛੱਡਣ ‘ਚ ਮਦਦ ਮਿਲਦੀ ਹੈ।

ਲਾਲ ਕੇਲੇ ‘ਚ ਭਰਪੂਰ ਮਾਤਰਾ ‘ਚ ਮੌਜੂਦ ਪੋਟਾਸ਼ੀਅਮ ਦਿਲ ਦੀ ਧੜਕਣ ਨੂੰ ਆਰਾਮ ਦਿੰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਹ ਦਿਲ ਦੀ ਸਿਹਤ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ।

ਲਾਲ ਕੇਲੇ ਵਿੱਚ ਮੌਜੂਦ ਉੱਚ ਫਾਈਬਰ ਤੱਤ ਕਬਜ਼ ਅਤੇ ਬਵਾਸੀਰ ਤੋਂ ਰਾਹਤ ਦਿਵਾਉਂਦਾ ਹੈ। ਅਸਲ ‘ਚ ਇਸ ‘ਚ ਮੌਜੂਦ ਚੀਨੀ ‘ਚ ਐਂਟੀ-ਬਾਇਓਟਿਕ ਗੁਣ ਹੁੰਦੇ ਹਨ, ਜੋ ਬਵਾਸੀਰ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments