ਸਾਂਪਲਾ ਤੇ ਹਾਈ ਕਮਾਂਡ ਦੀ ਮੀਟਿੰਗ ਅਜੇ ਜਾਰੀ ਹੈ। ਭਾਜਪਾ ਹਾਈ ਕਮਾਂਡ ਇਕ ਹਫਤੇ ਚ ਦੂਜੀ ਵਾਰ ਸਾਂਪਲਾ ਦੀ ਨਾਰਾਜ਼ਗੀ ਦੂਰ ਕਰਨ ਲਈ ਪਹੁੰਚੀ ਹੈ। ਬੰਦ ਕਮਰਾ ਮੀਟਿੰਗ ਜਾਰੀ ਹੈ।
ਹੁਸ਼ਿਆਰਪੁਰ ਭਾਜਪਾ ਦੀਆਂ ਮੁਸੀਬਤਾਂ ਖ਼ਤਮ ਨਹੀਂ ਹੋ ਰਹੀਆਂ। ਟਿਕਟ ਨਾ ਮਿਲਣ ਤੋਂ ਨਾਰਾਜ਼ ਵਿਜੇ ਸਾਂਪਲਾ (Vijay Sampla) ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਦੇਸ਼ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ (Vijay Rupani) ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਵਿਜੇ ਸਾਂਪਲਾ ਦੇ ਘਰ ਪਹੁੰਚੇ। ਸਾਂਪਲਾ ਤੇ ਹਾਈ ਕਮਾਂਡ ਦੀ ਮੀਟਿੰਗ ਅਜੇ ਜਾਰੀ ਹੈ। ਭਾਜਪਾ ਹਾਈ ਕਮਾਂਡ ਇਕ ਹਫਤੇ ਚ ਦੂਜੀ ਵਾਰ ਸਾਂਪਲਾ ਦੀ ਨਾਰਾਜ਼ਗੀ ਦੂਰ ਕਰਨ ਲਈ ਪਹੁੰਚੀ ਹੈ। ਬੰਦ ਕਮਰਾ ਮੀਟਿੰਗ ਜਾਰੀ ਹੈ।
ਕੁਝ ਦਿਨ ਪਹਿਲਾਂ ਵੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਂਪਲਾ ਦੇ ਘਰ ਜਸ਼ਨ ਮਨਾਉਣ ਪਹੁੰਚੇ ਸਨ। ਕਰੀਬ ਡੇਢ ਘੰਟਾ ਚੱਲੀ ਬੰਦ ਕਮਰਾ ਮੀਟਿੰਗ ਤੋਂ ਬਾਅਦ ਜਾਖੜ ਨੇ ਦਾਅਵਾ ਕੀਤਾ ਸੀ ਕਿ ਸਾਂਪਲਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ। ਸਭ ਕੁਝ ਠੀਕ ਹੈ। ਜਾਖੜ ਨੇ ਇਸ ਤੋਂ ਵੱਧ ਕੁਝ ਨਹੀਂ ਕਿਹਾ ਸੀ ਪਰ ਇਸ ਦਿਨ ਖਾਸ ਗੱਲ ਇਹ ਸੀਕਿ ਸਾਂਪਲਾ ਨੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ ਸੀ। ਉਨ੍ਹਾਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਕਾਰਨ ਕਿਆਸਅਰਾਈਆਂ ਲਗਾਈਆਂ ਜਾਣ ਲੱਗ ਪਈਆਂ ਹਨ ਕਿ ਸ਼ਾਂਤੀ ‘ਤੇ ਸਵਾਲ ਹੈ। ਇਸ ਸਵਾਲ ਦਾ ਜਵਾਬ ਮੰਗਲਵਾਰ ਨੂੰ ਉਦੋਂ ਮਿਲਿਆ ਜਦੋਂ ਸਾਂਪਲਾ ਦਾ ਸੱਜਾ ਹੱਥ ਮੰਨੇ ਜਾਂਦੇ ਰੌਬਿਨ ਸਾਂਪਲਾ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ।