ਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜਿਆਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਤਨੀ ਮਮਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਸ ਨੇ 2007 ਵਿਚ ਇੱਕ ਲੜਕੀ ਸਲੋਨੀ ਨੂੰ ਗੋਦ ਲਿਆ ਸੀ…
ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਜਿਆਣਾ ਵਿਖੇ ਬੀਤੀ ਸ਼ਾਮ ਇੱਕ ਲੜਕੀ ਨੇ ਆਪਣੀ ਮਤਰੇਈ ਮਾਂ ਅਤੇ ਉਸ ਦੇ ਤਿੰਨ ਸਾਥੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜਿਆਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਤਨੀ ਮਮਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਸ ਨੇ 2007 ਵਿਚ ਇੱਕ ਲੜਕੀ ਸਲੋਨੀ ਨੂੰ ਗੋਦ ਲਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਗੁਰਦੀਪ ਕੌਰ ਪਤਨੀ ਭਜਨ ਸਿੰਘ ਵਾਸੀ ਬਟੂਰਾ ਥਾਣਾ ਭੋਗਪੁਰ ਨਾਲ ਦੂਜਾ ਵਿਆਹ ਕਰਵਾ ਲਿਆ ਸੀ। ਗੁਰਦੀਪ ਕੌਰ ਕਦੀ ਕਦੀ ਹੀ ਉਸ ਕੋਲ ਆਉਂਦੀ ਸੀ ਅਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾ ਕੇ ਉਸ ਨੇ ਉਸ ਕੋਲੋਂ 13 ਲੱਖ਼ ਰੁਪਏ ਅਤੇ 12 ਤੋਲੇ ਸੋਨਾ ਵੀ ਲੈ ਲਿਆ। ਜਦੋਂ ਉਸ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਲੜਕੀ ਸਲੋਨੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਦੁਖ਼ੀ ਹੋ ਕੇ ਉਸ ਦੀ ਬੇਟੀ ਨੇ ਫ਼ਾਹਾ ਲੈ ਲਿਆ। ਪੁਲਿਸ ਨੇ ਗੁਰਦੀਪ ਕੌਰ ਮਤਰੇਈ ਮਾਂ, ਪਲਵਿੰਦਰ ਕੌਰ, ਲੱਕੀ ਸਿੱਧੂ ਤੇ ਸੋਨੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।