ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਦੇ ਹਸਪਤਾਲ ਵਿਖੇ ਰੱਖਵਾ ਕੇ ਮ੍ਰਿਤਕਾ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਅਨੁਸਾਰ ਮ੍ਰਿਤਕਾ ਦੇ ਭਰਾ ਦਾ ਬੀਤੇ ਦਿਨੀਂ ਹਾਦਸਾ ਹੋ ਗਿਆ ਸੀ ਅਤੇ ਉਸ ਨੂੰ ਜ਼ੀਰਕਪੁਰ ਵਿਖੇ ਕੋਈ ਢੁੱਕਵੀਂ ਨੌਕਰੀ ਨਹੀਂ ਮਿਲ ਰਹੀ ਸੀ, ਜਿਸ ਕਾਰਨ ਉਹ ਤਣਾਅ ’ਚ ਰਹਿੰਦੀ ਸੀ।
ਜਰਨੈਲ ਇਨਕਲੇਵ ਕਾਲੋਨੀ ’ਚ ਪੀਜੀ ਵਜੋਂ ਰਹਿੰਦੀ 19 ਸਾਲਾ ਮੁਟਿਆਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਨੌਕਰੀ ਨਾ ਮਿਲਣ ਕਾਰਨ ਪਰੇਸ਼ਾਨ ਸੀ। ਪੁਲਿਸ ਨੇ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪੜਤਾਲੀਆ ਅਫ਼ਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਗੁਰਪ੍ਰੀਤ ਕੌਰ (19) ਵਾਸੀ ਪਿੰਡ ਡੇਰਾ ਢੀਂਢਸਾ ਸੰਗਰੂਰ ਹਾਲ ਵਾਸੀ ਮਕਾਨ ਨੰਬਰ 77 ਜਰਨੈਲ ਇਨਕਲੇਵ ਜ਼ੀਰਕਪੁਰ ਭੀਮ ਸੇਨ ਨਾਮਕ ਵਿਅਕਤੀ ਦੇ ਪੀਜੀ ’ਚ ਰਹਿੰਦੀ ਸੀ। ਸਵੇਰੇ ਸਾਢੇ 9 ਵਜੇ ਉਸ ਦੇ ਨਾਲ ਰਹਿੰਦੀ ਲੜਕੀ ਉਸ ਨੂੰ ਸਹੀ ਸਲਾਮਤ ਛੱਡ ਕੇ ਗਈ ਸੀ। ਇਸ ਦੌਰਾਨ ਕਰੀਬ ਇੱਕ ਵੱਜ ਕੇ 49 ਮਿੰਟ ’ਤੇ ਗੁਰਪ੍ਰੀਤ ਕੌਰ ਦੀ ਮਾਤਾ ਨੇ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀ ਚੁੱਕਿਆ, ਜਿਸ ਤੋਂ ਬਾਅਦ ਉਸ ਦੀ ਮਾਤਾ ਨੇ ਉਸ ਦੇ ਨਾਲ ਰਹਿੰਦੀਆਂ ਲੜਕੀਆਂ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਜਦੋਂ ਨਾਲ ਰਹਿੰਦੀਆਂ ਕੁੜੀਆਂ ਨੇ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਅੰਦਰ ਪੱਖੇ ਨਾਲ ਗੁਰਪ੍ਰੀਤ ਕੌਰ ਦੀ ਲਾਸ਼ ਲਟਕ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਦੇ ਹਸਪਤਾਲ ਵਿਖੇ ਰੱਖਵਾ ਕੇ ਮ੍ਰਿਤਕਾ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਅਨੁਸਾਰ ਮ੍ਰਿਤਕਾ ਦੇ ਭਰਾ ਦਾ ਬੀਤੇ ਦਿਨੀਂ ਹਾਦਸਾ ਹੋ ਗਿਆ ਸੀ ਅਤੇ ਉਸ ਨੂੰ ਜ਼ੀਰਕਪੁਰ ਵਿਖੇ ਕੋਈ ਢੁੱਕਵੀਂ ਨੌਕਰੀ ਨਹੀਂ ਮਿਲ ਰਹੀ ਸੀ, ਜਿਸ ਕਾਰਨ ਉਹ ਤਣਾਅ ’ਚ ਰਹਿੰਦੀ ਸੀ।