Thursday, October 17, 2024
Google search engine
HomeDeshਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੀ ਬੱਸ ਦੀ ਭਾਰ ਢੋਣ ਵਾਲੀ ਗੱਡੀ ਨਾਲ...

ਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੀ ਬੱਸ ਦੀ ਭਾਰ ਢੋਣ ਵਾਲੀ ਗੱਡੀ ਨਾਲ ਟੱਕਰ, ਕਈ ਸਵਾਰੀਆਂ ਜ਼ਖ਼ਮੀ

ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਟੀਸੀਆਈ ਕੰਪਨੀ ਦੇ ਗੇਟ ਨੂੰ ਤੋੜ ਕੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਕਾਫੀ ਦੂਰ ਤਕ ਕੰਪਨੀ ਅੰਦਰ ਚਲੀ ਗਈ!ਬੱਸ ‘ਚ ਬੈਠੀਆਂ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਗਿਆ।

ਬੱਸ ਤੇ ਟਾਟਾ ਦੀ ਭਾਰ ਢੋਣ ਵਾਲੀ ਗੱਡੀ ਵਿਚਕਾਰ ਟੱਕਰ ਹੋਣ ਕਾਰਨ ਬੱਸ ‘ਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਬੀਤੀ ਰਾਤ 7.15 ਵਜੇ ਦੇ ਕਰੀਬ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਕਰਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਜਿਸਨੂੰ ਸੁਖਵਿੰਦਰ ਸਿੰਘ ਚਲਾ ਰਿਹਾ ਸੀ। ਦੂਸਰੇ ਪਾਸੇ ਹੁਸ਼ਿਆਰਪੁਰ ਵੱਲੋ ਭਾਰ ਢੋਣ ਵਾਲੀ ਟਾਟਾ ਗੱਡੀ ਜਿਸਨੂੰ ਆਦਰਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਜਲੰਧਰ ਚਲਾ ਰਿਹਾ ਸੀ।

ਜਦ ਚੱਕਗੁੱਜਰਾਂ ਨੇੜੇ ਸਲੀਕ ਦੇ ਸ਼ੋਅਰੂਮ ਕੋਲੋਂ ਦੋਨੋ ਵਾਹਨ ਪਹੁੰਚੇ ਤਾਂ ਆਪਸ ‘ਚ ਟਕਰਾਅ ਗਏ। ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਟੀਸੀਆਈ ਕੰਪਨੀ ਦੇ ਗੇਟ ਨੂੰ ਤੋੜ ਕੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਕਾਫੀ ਦੂਰ ਤਕ ਕੰਪਨੀ ਅੰਦਰ ਚਲੀ ਗਈ!ਬੱਸ ‘ਚ ਬੈਠੀਆਂ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਗਿਆ।

ਦੂਸਰੇ ਪਾਸੇ ਟਾਟਾ ਦੀ ਗੱਡੀ ‘ਚ ਡਰਾਈਵਰ ਸਮੇਤ ਸਵਾਰ 4 ਲੋਕਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਨਸਰਾਲਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਨੂੰ ਸਾਇਡ ‘ਤੇ ਕੀਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments