ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਮਹਿਲਾ ਪ੍ਰੀਮੀਅਰ ਲੀਗ 2024 (WPL 2024) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡਾ ਰਿਕਾਰਡ ਬਣਾਇਆ ਹੈ। ਦੀਪਤੀ ਸ਼ਰਮਾ WPL ਵਿਚ ਹੈਟ੍ਰਿਕ ਲੈਣ ਵਾਲੀ ਪਹਿਲੀ ਮਹਿਲਾ ਭਾਰਤੀ ਗੇਂਦਬਾਜ਼ ਬਣ ਗਈ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਮਹਿਲਾ ਪ੍ਰੀਮੀਅਰ ਲੀਗ 2024 (WPL 2024) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡਾ ਰਿਕਾਰਡ ਬਣਾਇਆ ਹੈ। ਦੀਪਤੀ ਸ਼ਰਮਾ WPL ਵਿਚ ਹੈਟ੍ਰਿਕ ਲੈਣ ਵਾਲੀ ਪਹਿਲੀ ਮਹਿਲਾ ਭਾਰਤੀ ਗੇਂਦਬਾਜ਼ ਬਣ ਗਈ ਹੈ।
ਦਰਅਸਲ ਦੀਪਤੀ ਸ਼ਰਮਾ ਗੇਂਦ ਅਤੇ ਬੱਲੇ ਦੋਵਾਂ ਨਾਲ ਤਬਾਹੀ ਮਚਾਉਣ ਵਿਚ ਮਾਹਿਰ ਹੈ। ਯੂਪੀ ਵਾਰੀਅਰਜ਼ ਲਈ ਖੇਡਦਿਆਂ ਦੀਪਤੀ ਸ਼ਰਮਾ ਨੇ ਦਿੱਲੀ ਕੈਪੀਟਲਜ਼ ਖਿਲਾਫ 48 ਗੇਂਦਾਂ ਦਾ ਸਾਹਮਣਾ ਕਰਦਿਆਂ 59 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 6 ਚੌਕੇ ਤੇ 1 ਛੱਕਾ ਸ਼ਾਮਲ ਸੀ। ਗੇਂਦ ਨਾਲ ਦੀਪਤੀ ਸ਼ਰਮਾ ਨੇ 4 ਓਵਰਾਂ ‘ਚ 19 ਦੌੜਾਂ ਦੇ ਕੇ 4 ਵੱਡੀਆਂ ਵਿਕਟਾਂ ਲਈਆਂ।
ਦੀਪਤੀ ਸ਼ਰਮਾ ਆਗਰਾ ਦੇ ਸਧਾਰਨ ਪਰਿਵਾਰ ਤੋਂ ਹੈ, ਜਿੱਥੇ ਲੜਕੀਆਂ ‘ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਪਰ ਫਿਰ ਵੀ ਦੀਪਤੀ ਸ਼ਰਮਾ ਨੇ ਆਪਣੇ ਪਰਿਵਾਰ ਸਾਹਮਣੇ ਕ੍ਰਿਕਟ ਖੇਡਣ ਦੀ ਜ਼ਿੱਦ ਕੀਤੀ ਤੇ ਉਸ ਦੀ ਜ਼ਿੱਦ ਨੇ ਉਸ ਦੀ ਕਿਸਮਤ ਬਦਲ ਦਿੱਤੀ। ਦੀਪਤੀ ਨੂੰ ਆਪਣੀ ਮਿਹਨਤ ਤੋਂ ਇਲਾਵਾ ਆਪਣੇ ਭਰਾ ਦਾ ਵਿਸ਼ੇਸ਼ ਸਹਿਯੋਗ ਮਿਲਿਆ। 9 ਸਾਲ ਦੀ ਉਮਰ ‘ਚ ਕ੍ਰਿਕਟ ਖੇਡਣ ਤੋਂ ਲੈ ਕੇ ਅੱਜ ਮਹਿਲਾ ਪ੍ਰੀਮੀਅਰ ਲੀਗ ‘ਚ ਚਮਕਣ ਤੱਕ ਦੀਪਤੀ ਦਾ ਸਫਰ ਆਸਾਨ ਨਹੀਂ ਰਿਹਾ। ਦੀਪਤੀ ਦੇ ਪਿਤਾ ਰੇਲਵੇ ਵਿਚ ਨੌਕਰੀ ਕਰਦੇ ਹਨ। ਬਾਅਦ ਵਿਚ ਉਸ ਨੂੰ ਆਪਣੇ ਮਾਤਾ-ਪਿਤਾ ਦੋਵਾਂ ਦਾ ਸਮਰਥਨ ਮਿਲਿਆ।
ਦੀਪਤੀ ਦਾ ਭਰਾ ਸੁਮਿਤ ਇਕ ਤੇਜ਼ ਗੇਂਦਬਾਜ਼ ਹੈ ਤੇ ਅੰਡਰ 19 ਅਤੇ ਅੰਡਰ 23 ਵਿਚ ਯੂਪੀ ਲਈ ਖੇਡ ਚੁੱਕਿਆ ਹੈ। ਸੁਮਿਤ ਨੂੰ ਦੇਖਣ ਤੋਂ ਬਾਅਦ ਹੀ ਬਚਪਨ ਵਿਚ ਦੀਪਤੀ ਨੇ ਆਪਣੇ ਪਰਿਵਾਰ ਨੂੰ ਆਪਣੇ ਭਰਾ ਦੀ ਅਕੈਡਮੀ ਵਿੱਚ ਜਾਣ ਲਈ ਜ਼ੋਰ ਪਾਇਆ ਅਤੇ ਫਿਰ ਉੱਥੇ ਆਪਣੇ ਭਰਾ ਨੂੰ ਦੇਖ ਕੇ ਉਸ ਦੀ ਇਸ ਖੇਡ ਵਿੱਚ ਰੁਚੀ ਪੈਦਾ ਹੋ ਗਈ। ਇਸ ਤੋਂ ਬਾਅਦ ਸੁਮਿਤ ਨੇ ਵੀ ਛੋਟੀ ਉਮਰ ਵਿਚ ਹੀ ਦੀਪਤੀ ਦੀ ਪ੍ਰਤਿਭਾ ਨੂੰ ਪਛਾਣ ਲਿਆ ਅਤੇ ਉਸ ਨੇ ਉਸ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਆਪਣਾ ਕਰੀਅਰ ਦਾਅ ‘ਤੇ ਲਗਾ ਦਿੱਤਾ।ਜ਼ਿਕਰਯੋਗ ਹੈ ਕਿ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਦੀਪਤੀ ਇਕ ਮੱਧਮ ਤੇਜ਼ ਗੇਂਦਬਾਜ਼ ਸੀ ਪਰ ਆਫ ਸਪਿੰਨ ਗੇਂਦਬਾਜ਼ੀ ਵੱਲ ਸ਼ਿਫਟ ਹੋਣਾ ਉਸ ਲਈ ਟਰਨਿੰਗ ਪੁਆਇੰਟ ਸੀ। ਉਹ ਇਕ ਗੇਂਦਬਾਜ਼ ਤੋਂ ਸਪਿੰਨ ਗੇਂਦਬਾਜ਼ ਵਿਚ ਬਦਲ ਗਈ ਤੇ ਯੂਪੀ ਟੀਮ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਦੀਪਤੀ ਸ਼ਰਮਾ ਨੂੰ ਡਬਲਯੂਪੀਐੱਲ 2024 ਮੋਸਟ ਵੈਲਿਊਏਬਲ ਪਲੇਅਰ ਆਫ ਟੂਰਨਾਮੈਂਟ ਦਾ ਮਿਲਿਆ ਐਵਾਰਡ ਦੀਪਤੀ ਸ਼ਰਮਾ ਨੂੰ WPL 2024 ਵਿਚ ਬੱਲੇ ਨਾਲ 295 ਦੌੜਾਂ ਬਣਾਉਣ ਅਤੇ 10 ਵਿਕਟਾਂ ਲੈਣ ਤੋਂ ਬਾਅਦ ਟੂਰਨਾਮੈਂਟ ਦੀ ਸਭ ਤੋਂ ਕੀਮਤੀ ਖਿਡਾਰੀ ਦਾ ਪੁਰਸਕਾਰ ਮਿਲਿਆ। ਦੀਪਤੀ ਨੇ ਪੂਰੇ ਟੂਰਨਾਮੈਂਟ ‘ਚ 8 ਮੈਚਾਂ ‘ਚ 295 ਦੌੜਾਂ ਬਣਾਈਆਂ। ਉਸ ਦੀਆਂ ਅਜੇਤੂ 88 ਦੌੜਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਸੀ। ਇਸ ਦੇ ਨਾਲ ਹੀ ਉਸ ਨੇ 8 ਮੈਚਾਂ ‘ਚ 21 ਦੀ ਔਸਤ ਨਾਲ 10 ਵਿਕਟਾਂ ਲਈਆਂ।